ਨਿਊ ਚੰਡੀਗੜ੍ਹ ਵਿੱਚ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ ਅਤੇ ਜ਼ਮੀਨ ਗ੍ਰਹਿਣ ਨਾਲ ਜੁੜੇ ਸੌਦਿਆਂ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਈਕੋ ਸਿਟੀ-3 ਸਮੇਤ ਮੁੱਲਾਂਪੁਰ ਖੇਤਰ ਦੀਆਂ ਕਈ ਵਿਕਾਸ ਪਰਿਯੋਜਨਾਵਾਂ ਲਈ ਖ਼ਰੀਦੀਆਂ ਗਈਆਂ ਜ਼ਮੀਨਾਂ ਦੇ ਰਿਕਾਰਡ ਖੰਗਾਲਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਸੰਮਨ ਜਾਰੀ ਕੀਤਾ ਹੈ। ਏਜੰਸੀ ਜ਼ਮੀਨ ਦੀ ਖ਼ਰੀਦ, ਮਾਸਟਰ ਪਲਾਨ ਵਿੱਚ ਬਦਲਾਅ ਅਤੇ ਬਿਲਡਰਾਂ ਨੂੰ ਕਥਿਤ ਫ਼ਾਇਦਾ ਪਹੁੰਚਾਉਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਇਹ ਸੰਮਨ ਬੀਤੀ 8 ਅਤੇ 9 ਮਈ ਨੂੰ ਮੋਹਾਲੀ, ਖਰੜ, ਨਿਊ ਚੰਡੀਗੜ੍ਹ ਅਤੇ ਚੰਡੀਗੜ੍ਹ ਵਿੱਚ ਰੀਅਲ ਅਸਟੇਟ ਕੰਪਨੀਆਂ ਦੇ 12 ਟਿਕਾਣਿਆਂ ’ਤੇ ਹੋਈ ਛਾਪੇਮਾਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਈਡੀ ਦੀ ਜਾਂਚ ਸਨਟੈਕ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਸਮੇਤ ਕਈ ਕੰਪਨੀਆਂ ਤੱਕ ਪਹੁੰਚੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਨਿਊ ਚੰਡੀਗੜ੍ਹ ਮਾਸਟਰ ਪਲਾਨ ਤਹਿਤ ਕੁਝ ਜ਼ਮੀਨਾਂ ਦੀ ਵਰਤੋਂ ਵਿੱਚ ਬਦਲਾਅ ਕਰਕੇ ਨਿੱਜੀ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਇਆ ਗਿਆ।
੍ਹੋਜਾਂਚ ਦੌਰਾਨ ਏਜੰਸੀ ਦੀਆਂ ਟੀਮਾਂ ਮਾਜਰੀ ਤਹਿਸੀਲ ਦਫ਼ਤਰ ਪਹੁੰਚੀਆਂ ਅਤੇ ਮੋਹਾਲੀ ਜ਼ਿਲ੍ਹੇ ਦੇ ਕਈ ਤਹਿਸੀਲ ਦਫ਼ਤਰਾਂ ਤੋਂ ਜ਼ਮੀਨ ਨਾਲ ਜੁੜੇ ਰਿਕਾਰਡ ਮੰਗੇ। ਜਮ?ਹਾਂਬੰਦੀ, ਇੰਤਕਾਲ, ਬਿਕਰੀ ਡੀਡ ਅਤੇ ਰਜਿਸਟਰੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਖ਼ਾਸ ਤੌਰ ’ਤੇ ਈਕੋ ਸਿਟੀ-3, ਲੋ-ਡੈਂਸਿਟੀ ਹਾਊਸਿੰਗ ਪ੍ਰੋਜੈਕਟ ਅਤੇ ਕਮਰਸ਼ੀਅਲ ਕੋਰੀਡੋਰ ਨਾਲ ਜੁੜੀ ਜ਼ਮੀਨ ਖ਼ਰੀਦ ਨੂੰ ਲੈ ਕੇ ਫ਼ਾਈਲਾਂ ਜਾਂਚ ਦੇ ਘੇਰੇ ਵਿੱਚ ਹਨ।
ਦੱਸਿਆ ਜਾ ਰਿਹਾ ਹੈ ਕਿ ਕੁਝ ਪਲਾਟ ਪਹਿਲਾਂ ਮਿਕਸਡ ਲੈਂਡ ਯੂਜ਼ ਸ਼੍ਰੇਣੀ ਵਿੱਚ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਮਾਸਟਰ ਪਲਾਨ ਵਿੱਚ ਬਦਲਾਅ ਕਰਕੇ ਰਿਹਾਇਸ਼ੀ ਵਰਤੋਂ ਲਈ ਨਿਲਾਮ ਕੀਤਾ ਗਿਆ। ਦੋਸ਼ ਹੈ ਕਿ ਇਸ ਪ੍ਰਕਿਰਿਆ ਨਾਲ ਵੱਡੇ ਬਿਲਡਰਾਂ ਨੂੰ ਹਾਈਰਾਈਜ਼ ਪ੍ਰੋਜੈਕਟ ਵਿਕਸਿਤ ਕਰਨ ਦਾ ਲਾਭ ਮਿਲਿਆ ਅਤੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਿਆ। ਮਾਰਚ ਵਿੱਚ ਵੀ ਗਮਾਡਾ ਦੇ ਮਾਸਟਰ ਪਲਾਨ ਵਿੱਚ ਕਥਿਤ ਬਦਲਾਅ ਨੂੰ ਲੈ ਕੇ ਸਵਾਲ ਉੱਠੇ ਸਨ।
ਇਸੇ ਦੌਰਾਨ, ਪੰਜਾਬ ਦੇ ਇੱਕ ਹੋਰ ਸੀਨੀਅਰ ਆਈਏਐੱੱਸ ਅਧਿਕਾਰੀ ਅਤੇ ਪੀਐੱਸਪੀਸੀਐੱਲ ਦੇ ਸੀਐੱਮਡੀਆਂ ਬਸੰਤ ਗਰਗ ਨੂੰ ਵੀ ਈਡੀ ਨੇ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਸੋਮਵਾਰ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਲਗਾਤਾਰ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਰਹੀ ਜਾਂਚ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ ਵਧਾ ਦਿੱਤੀ ਹੈ।
ਪੰਜਾਬ ਵਿੱਚ ਜ਼ਮੀਨ ਅਤੇ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਨਾਲ ਜੁੜੇ ਮਾਮਲਿਆਂ ਵਿੱਚ ਕੇਂਦਰੀ ਐਜੰਸੀ ਦੀ ਵਧਦੀ ਸਰਗਰਮੀ ਨੂੰ ਇੱਕ ਵੱਡੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੰਦੀਪ ਕੁਮਾਰ ਤੋਂ ਪੁੱਛਗਿੱਛ ਤੋਂ ਬਾਅਦ ਇਹ ਸਾਫ਼ ਹੋ ਸਕੇਗਾ ਕਿ ਨਿਊ ਚੰਡੀਗੜ੍ਹ ਦੀ ਜ਼ਮੀਨ ਖ਼ਰੀਦ ਅਤੇ ਮਾਸਟਰ ਪਲਾਨ ਦੇ ਬਦਲਾਅ ਵਿੱਚ ਕਿਹੜੇ ਪੱਧਰਾਂ ’ਤੇ ਫ਼ੈਸਲੇ ਲਏ ਗਏ ਸਨ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


