ਅੱਜ ਮਿਤੀ 12/7/26 ਨੂੰ ਪੈਨਸਨਰਜ ਭਲਾਈ ਸੰਸਥਾ ਰਜਿ ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਹੁਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ । ਮੀਟਿੰਗ ਵਿੱਚ ਉਚੇਚੇ ਤੌਰ ’ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਦੀਪ ਸਿੰਘ ਹਾਜ਼ਰ ਹੋਏ ਇਨਾਂ ਨੂੰ ਕਾਂਗਰਸ ਦੇ ਸੂਬਾ ਸਕੱਤਰ (ਐਸ ਈ ਵਿੰਗ) ਨਿਯੁਕਤ ਹੋਣ ਤੇ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸਭ ਮੈਂਬਰਾਂ ਵਲੋਂ ਬਹੁਤ ਵਧਾਈ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮ ਕਿਸ਼ਨ ਧੂੰਨਕੀਆ ਚੇਅਰਮੈਨ ਜ਼ਿਲ੍ਹਾ ਮੁਹਾਲੀ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਅੱਖੋ ਓਹਲੇ ਹੀ ਨਹੀਂ ਕੀਤਾ ਗਿਆ ਸਗੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਕੇ ਅੱਗੇ ਡੀ ਏ ਨਾ ਦੇਣ ਬਾਰੇ ਡਬਲ ਬੈਂਚ ਪਾਸ ਅਪੀਲ ਪਾਈ ਗਈ ਹੈ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18% ਡੀ ਏ ਨਾ ਦੇਣ ਬਾਰੇ ਪੁਰ ਜ਼ੋਰ ਲਾਇਆ ਜਾ ਰਿਹਾ ਹੈ। ਇਥੇ ਹੀ ਬਸ ਨਹੀਂ 2.59 ਗੁਣਾਕਾ ,ਪੁਰਾਣੀ ਪੈਸੇ ਦੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਅਜਿਹੀ ਮਾੜੀ ਸਰਕਾਰ ਅੱਜ ਤੱਕ ਨਹੀਂ ਵੇਖੀ ਗਈ।ਇਸ ਮਾੜੀ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਉਣ ਲਈ ਚੰਡੀਗੜ੍ਹ ਸੈਕਟਰ 39 ਅਨਾਜ਼ ਮੰਡੀ ਵਿਖੇ ਮਿਤੀ 17/7/26 ਨੂੰ ਹੋ ਰਹੀ ਮੰਹਾ ਰੈਲੀ ਵਿਚ ਹਰ ਇਕ ਵਲੋਂ ਸ਼ਾਮਲ ਹੋਣ ਦਾ ਸਮਰਥਨ ਕੀਤਾ ਗਿਆ। ਮੀਟਿੰਗ ਵਿੱਚ ਕੁਰਾਲੀ ਯੂਨਿਟ ਦੇ ਪ੍ਰਧਾਨ ਰਣਧੀਰ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਮਲਾਗਰ ਸਿੰਘ, ਅਤੇ ਮਹਿੰਦਰ ਸਿੰਘ ਖੋਖਰ ਮਹਿੰਦਰ ਸਿੰਘ ਰਾਹੀ, ਗੁਣਵੰਤ ਸਿੰਘ, ਗੁਲਜ਼ਾਰ ਸਿੰਘ ਗਰੇਵਾਲ, ਸਵਰਨ ਸਿੰਘ, ਦਰਸ਼ਨ ਸਿੰਘ ਖੇੜੀ,ਅਮਰ ਸਿੰਘ ਵਾਲੀਆ ਦਾ ਦੇਵ, ਜੁਗਿੰਦਰ ਸਿੰਘ ਮਾਨ ਖੇੜੀ, ਮਾਸਟਰ ਅਜ਼ੈਬ ਸਿੰਘ, ਧਰਮ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


