ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਅੰਤਰਿਮ ਸਮਝੌਤਾ ਖਤਮ ਹੋ ਗਿਆ ਹੈ, ਪਰ ਉਹ ਗੱਲਬਾਤ ਜਾਰੀ ਰੱਖਣਗੇ। ਜਦੋਂ ਉਨ੍ਹਾਂ ਤੋਂ ਜੰਗਬੰਦੀ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਜਵਾਬ ਦਿੱਤਾ, ‘ਮੈਨੂੰ ਲੱਗਦਾ ਹੈ ਕਿ ਇਹ ਖਤਮ ਹੋ ਗਿਆ ਹੈ।’
ਉਨ੍ਹਾਂ ਕਿਹਾ, “ਉਨ੍ਹਾਂ ਨਾਲ ਡੀਲ ਕਰਨਾ ਸਿਰਫ ਸਮੇਂ ਦੀ ਬਰਬਾਦੀ ਹੈ।”ਪਾਕਿਸਤਾਨ ਦੀ ਵਿਚੋਲਗੀ ’ਚ ਵਾਸ਼ਿੰਗਟਨ ਤੇ ਤਹਿਰਾਨ ਵਿਚਕਾਰ ਹੋਏ ਅੰਤਰਿਮ ਜੰਗਬੰਦੀ ਸਮਝੌਤੇ ਦਾ ਮਕਸਦ ਇਕ ਸਥਾਈ ਸਮਝੌਤੇ ਵਿਚਕਾਰ ਗੱਲਬਾਤ ਲਈ 60 ਦਿਨਾਂ ਦਾ ਸਮਾਂ ਦੇਣਾ ਸੀ, ਪਰ ਕਤਰ ’ਚ ਹੋਈ ਅਪ੍ਰਤੱਖ ਗੱਲਬਾਤ ਪਿਛਲੇ ਹਫ਼ਤੇ ਬਿਨਾ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਤੇ ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਈਰਾਨ ’ਤੇ ਨਵੇਂ ਹਮਲੇ ਕੀਤੇ।
ਤੁਰਕੀ ਦੀ ਰਾਜਧਾਨੀ ਅੰਕਾਰਾ ’ਚ ਨਾਟੋ ਸੰਮੇਲਨ ਤੋਂ ਪਹਿਲਾਂ ਟਰੰਪ ਨੇ ਕਿਹਾ, ’ਮੇਰੇ ਹਿਸਾਬ ਨਾਲ, ਇਹ ਖਤਮ ਹੋ ਚੁੱਕਾ ਹੈ। ਮੈਂ ਉਨ੍ਹਾਂ ਨਾਲ ਕੁਝ ਨਹੀਂ ਲੈਣ-ਦੇਣ ਨਹੀਂ ਕਰਨਾ ਚਾਹੁੰਦਾ। ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਜੁੜੇ ਟਰੰਪ ਨੇ ਅੱਗੇ ਕਿਹਾ, “ਉਹ ਘਟੀਆ ਲੋਕ ਹਨ। ਉਹ ਬਿਮਾਰ ਮਾਨਸਿਕਤਾ ਵਾਲੇ ਲੋਕ ਹਨ। ਉਨ੍ਹਾਂ ਦੀ ਅਗਵਾਈ ਬਿਮਾਰ ਮਾਨਸਿਕਤਾ ਵਾਲੇ ਲੋਕ ਹੀ ਕਰਦੇ ਹਨ। ਜਿੱਥੋਂ ਤਕ ਮੇਰੀ ਗੱਲ ਹੈ, ਉਨ੍ਹਾਂ ਨਾਲ ਲੈਣ-ਦੇਣ ਸਿਰਫ਼ ਸਮੇਂ ਦੀ ਬਰਬਾਦੀ ਹੈ।’
ਮੰਗਲਵਾਰ ਨੂੰ ਅਮਰੀਕਾ ਨੇ ਈਰਾਨ ਨੂੰ ਤੇਲ ਵੇਚਣ ਇਜਾਜ਼ਤ ਦੇਣ ਵਾਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਕਿਉਂਕਿ ਹੋਰਮੁਜ਼ ਸਟ?ਰੇਟ ’ਚ ਤਿੰਨ ਟੈਂਕਰਾਂ ’ਤੇ ਹਮਲੇ ਹੋਏ ਸਨ। ਅਮਰੀਕਾ-ਈਰਾਨ ਵਿਚਾਲੇ ਹੋਏ ਅੰਤਰਿਮ ਸਮਝੌਤੇ ਤਹਿਤ ਅਮਰੀਕੀ ਟ੍ਰੈਜ਼ਰੀ ਨੇ 22 ਜੂਨ ਨੂੰ ਇਕ ਆਮ ਲਾਇਸੈਂਸ ਜਾਰੀ ਕੀਤਾ ਸੀ, ਜਿਸ ਨਾਲ ਈਰਾਨ ’ਚ ਬਣੇ ਕੱਚੇ ਤੇਲ, ਪੈਟਰੋਕੈਮੀਕਲ ਤੇ ਪੈਟਰੋਲੀਅਮ ਉਤਪਾਦਾਂ ਨੂੰ 21 ਅਗਸਤ ਤਕ ਵੇਚਣ ਦੀ ਇਜਾਜ਼ਤ ਮਿਲੀ ਸੀ।
ਮੰਗਲਵਾਰ ਨੂੰ ਉਸ ਲਾਇਸੈਂਸ ਨੂੰ ਰੱਦ ਕਰਦੇ ਹੋਏ ਅਮਰੀਕਾ ਨੇ ਈਰਾਨ ਨੂੰ ਕਿਸੇ ਵੀ ਲੈਣ-ਦੇਣ ਨੂੰ ਸੁਲਝਾਉਣ ਲਈ 17 ਜੁਲਾਈ ਤਕ ਦਾ ਸਮਾਂ ਦਿੱਤਾ ਸੀ।
Breaking News
- डिजिटल इंडिया भाषिणी प्रभाग (डीआईबीडी) और पंजाब नेशनल बैंक (पीएनबी) ने समावेशी बैंकिंग के लिए बहुभाषी एआई को बढ़ावा देने हेतु समझौता ज्ञापन पर हस्ताक्षर किए
- उपराष्ट्रपति ने राजस्थान विधानसभा के 75 वर्ष पूर्ण होने के उपलक्ष्य में आयोजित ‘विधायी गौरव यात्रा’ के समापन सत्र को संबोधित किया
- प्रधानमंत्री नरेन्द्र मोदी 17 जुलाई को हरियाणा, चंडीगढ़ और पंजाब का दौरा करेंगे
- केंद्रीय मंत्री जी. किशन रेड्डी ने 15-17 नवंबर तक भारत खनन सप्ताह 2026 आयोजित करने की घोषणा की
- प्रधानमंत्री मोदी का 17 जुलाई का दौरा हरियाणा के विकास को देगा नई रफ्तार: कृषि मंत्री श्याम सिंह राणा
- संकल्प से सिद्धि का सशक्त प्रतीक है हाइड्रोजन ट्रेन: मुख्यमंत्री नायब सिंह सैनी
- कांग्रेस ने दिए घोटाले और परिवारवाद, भाजपा ने दिया पारदर्शी शासन, आत्मनिर्भर भारत और विकास का नया मॉडल : सुनीता दुग्गल
- भाजपा प्रदेश अध्यक्ष डा. अर्चना गुप्ता ने केंद्रीय मंत्री राव इंद्रजीत सिंह से की शिष्टाचार भेंट


