ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਹੱਤਿਆ ਦੀਆਂ ਕਥਿਤ ਸਾਜ਼ਿਸ਼ਾਂ ਨੂੰ ਲੈ ਕੇ ਈਰਾਨ ਖ਼ਿਲਾਫ਼ ਇੱਕ ਬਹੁਤ ਹੀ ਹਮਲਾਵਰ ਅਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਇੱਕ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਈਰਾਨ ਵੱਲੋਂ ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੇ ਅਮਰੀਕੀ ਫੌਜ ਨੂੰ ਈਰਾਨ ’ਤੇ ਇੱਕ ਬੇਮਿਸਾਲ ਅਤੇ ਵਿਨਾਸ਼ਕਾਰੀ ਬੰਬਾਰੀ ਕਰਨ ਦੇ ਗੁਪਤ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ, ਜਿਸ ਨਾਲ ਈਰਾਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇਗਾ।
ਵ੍ਹਾਈਟ ਹਾਊਸ ਅਤੇ ਖੁਫ਼ੀਆ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਇਸ ਖ਼ਬਰ ਮੁਤਾਬਕ, ਇਜ਼ਰਾਈਲੀ ਖੁਫ਼ੀਆ ਰਿਪੋਰਟਾਂ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਦੇ ਮੁਖੀ ਅਹਿਮਦ ਵਹੀਦੀ ਨੇ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਰਚੀ ਹੈ। ਇਨ੍ਹਾਂ ਖੁਫੀਆ ਇਨਪੁਟਸ ਤੋਂ ਬਾਅਦ ਟਰੰਪ ਨੇ ਨਿਊਯਾਰਕ ਪੋਸਟ ਨਾਲ ਗੱਲਬਾਤ ਕਰਦਿਆਂ ਸਥਿਤੀ ਸਪੱਸ਼ਟ ਕੀਤੀ। ਟਰੰਪ ਨੇ ਕਿਹਾ— ‘ਮੈਂ ਲੰਬੇ ਸਮੇਂ ਤੋਂ ਈਰਾਨ ਦੀ ‘ਹਿੱਟ ਲਿਸਟ’ ਵਿੱਚ ਸਭ ਤੋਂ ਉੱਪਰ ਹਾਂ। ਮੈਂ ਖ਼ੁਦ ਇਸ ਹੱਤਿਆ ਦੀ ਸੂਚੀ ਦੀ ਸਮੀਖਿਆ ਕੀਤੀ ਹੈ। ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜੇਕਰ ਮੈਨੂੰ ਕੁਝ ਵੀ ਹੁੰਦਾ ਹੈ, ਤਾਂ ਈਰਾਨ ’ਤੇ ਅਜਿਹੀ ਬੰਬਾਰੀ ਹੋਵੇਗੀ ਜਿਸਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ। ਮੇਰੇ ਨਾ ਰਹਿਣ ’ਤੇ ਵੀ ਈਰਾਨ ਬਚ ਨਹੀਂ ਸਕੇਗਾ।’
ਇਸ ਤਣਾਅ ਦੇ ਪਿੱਛੇ ਮੁੱਖ ਕਾਰਨ ਈਰਾਨ ਵੱਲੋਂ ਲਿਆ ਜਾਣ ਵਾਲਾ ਬਦਲਾ ਦੱਸਿਆ ਜਾ ਰਿਹਾ ਹੈ। ਈਰਾਨ ਆਪਣੇ ਚੋਟੀ ਦੇ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਅਤੇ ਆਪਣੇ ਸੁਪਰੀਮ ਲੀਡਰ ਅਲੀ ਖਮੇਨੀ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਖਮੇਨੀ ਦੇ ਅੰਤਿਮ ਸੰਸਕਾਰ ਦੌਰਾਨ ਵੀ ਟਰੰਪ ਵਿਰੋਧੀ ਤਿੱਖੇ ਨਾਅਰੇਬਾਜ਼ੀ ਵਾਲੇ ਬੈਨਰ ਦੇਖੇ ਗਏ ਸਨ। ਟਰੰਪ ਨੇ ਦੁਹਰਾਇਆ ਕਿ ਜਦੋਂ ਤੱਕ ਉਹ ਜ਼ਿੰਦਾ ਹਨ, ਉਹ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਵਿਕਸਤ ਨਹੀਂ ਕਰਨ ਦੇਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਈਰਾਨ ਨਾਲ ਕੋਈ ਵੀ ਸਿੱਧੀ ਜੰਗ ਹੁੰਦੀ ਹੈ, ਤਾਂ ਉਹ ਬਹੁਤ ਛੋਟੀ ਪਰ ਬੇਹੱਦ ਘਾਤਕ ਹੋਵੇਗੀ। ਹਾਲਾਂਕਿ, ਇਸ ਸਭ ਦੇ ਵਿਚਕਾਰ ਈਰਾਨ ਵੱਲੋਂ ਬਿਆਨ ਆਇਆ ਹੈ ਕਿ ਉਹ ਗੱਲਬਾਤ ਅਤੇ ਨਵੇਂ ਸਮਝੌਤੇ ਲਈ ਵੀ ਤਿਆਰ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


