ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਕਿਸਾਨ ਸੰਘਰਸ਼ ਕਮੇਟੀ ਅਤੇ ਲੋਕ ਇਨਸਾਫ ਮੋਰਚਾ ਦੇ ਆਗੂ ਅਤੇ ਵਰਕਰਾਂ ਦਾ ਇਕ ਜਨਤਕ ਵਫ਼ਦ ਐਸ.ਐਸ.ਪੀ ਬਟਾਲਾ ਦੇ ਜਿਲੇ ਵਿੱਚ ਮੌਜੂਦ ਨਾ ਹੋਣ ਕਾਰਨ ਡੀ.ਐਸ.ਪੀ ਸਿਟੀ ਸ. ਸੁਖਈੰਦਰ ਸਿੰਘ ਕਾਹਲੋਂ ਨਾਲ ਮਿਲਿਆ। ਵਫ਼ਦ ਨੇ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਮਾਸਟਰ ਕਰਮ ਸਿੰਘ ਵਾਸੀ ਪਿੰਡ ਕਲੇਰ ਖੁਰਦ ਦੇ ਖਿਲਾਫ਼ ਇੱਕ ਪਰਚਾ ਦਰਜ ਹੋਇਆ ਸੀ। ਉਹ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਹੋਣ ਕਾਰਨ ਉਸਦੇ ਪਰਿਵਾਰ ਵੱਲੋਂ ਡਾਕਟਰ ਰਮਿੰਦਰ ਸਿੰਘ ਭਾਮ ਨੂੰ ਕਣਕ ਦੀ ਫਸਲ ਕਟਵਾਉਣ ਲਈ ਸੌਂਪਿਆ ਗਿਆ।
ਉਸੇ ਪਰਿਵਾਰਿਕ ਕਾਰਜ ਵਿੱਚ ਸ਼ਾਮਿਲ ਡਾਕਟਰ ਰਮਿੰਦਰ ਸਿੰਘ ਭਾਮ ਨੇ ਕਣਕ ਕਟਾਈ, ਪਰ ਮਾਸਟਰ ਕਰਮ ਸਿੰਘ ਦੇ ਵਿਰੋਧੀ ਧਿਰ ਨੇ ਇੱਕ ਮਹੀਨੇ ਬਾਅਦ ਡਾਕਟਰ ਰਮਿੰਦਰ ਸਿੰਘ ਭਾਮ ਖਿਲਾਫ਼ ਝੂਠਾ ਪਰਚਾ ਦਰਜ ਕਰਵਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਲੋਕ ਇਨਸਾਫ ਮੋਰਚਾ ਦੇ ਆਗੂ ਮੁਖਤਿਆਰ ਸਿੰਘ ਔਲਖ ਨੇ ਡੀ.ਐਸ.ਪੀ ਸਿਟੀ ਨੂੰ ਦੱਸਿਆ ਕਿ ਦਰਜ ਕੀਤਾ ਪਰਚਾ ਸਿਰਫ਼ ਝੂਠਾ, ਗਲਤ ਅਤੇ ਰਾਜਨੀਤੀ ਪ੍ਰੇਰਿਤ ਹੈ।
ਜਨਤਕ ਵਫ਼ਦ ਨੇ ਮੰਗ ਕੀਤੀ ਕਿ ਡਾਕਟਰ ਰਮਿੰਦਰ ਸਿੰਘ ਭਾਮ ਖਿਲਾਫ਼ ਦਰਜ ਝੂਠੇ ਪਰਚੇ ਦੀ ਪੂਰੀ ਜਾਂਚ ਹੋਵੇ ਅਤੇ ਉਹਨਾਂ ਨੂੰ ਇਨਸਾਫ ਮਿਲੇ। ਵਫ਼ਦ ਵਿੱਚ ਸ. ਮਨਜੀਤ ਸਿੰਘ, ਜਸਪਾਲ ਸਿੰਘ, ਦਿਲਬਾਗ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਸਿੰਘ ਅਤੇ ਗੁਰਮੁਖ ਸਿੰਘ ਆਦਿ ਵੀ ਸ਼ਾਮਿਲ ਸਨ।
ਡੀ.ਐਸ.ਪੀ ਸਿਟੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਨਿਆਂ ਪ੍ਰਦਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


