ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਤੋਂ ਕਮਾਲਪੁਰ ਤਕ ਕਰੀਬ 05 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ 06.7 ਕਿਲੋਮੀਟਰ ਸੜਕ ’ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਿਰਮਾਣ ਸਮੱਗਰੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਹਨਾਂ ਦੱਸਿਆ ਕਿ ਕਮਾਲਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਪ੍ਰਮੁੱਖ ਸੜਕਾਂ ਦੇ ਨਿਰਮਾਣ ਅਤੇ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਾ ਚੁੱਕੀ ਹੈ, ਜਿਸ ਨਾਲ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਲਗਭਗ 12 ਕਿਲੋਮੀਟਰ ਨਵੀਆਂ ਸੜਕਾਂ (ਜੋ ਪਹਿਲਾਂ ਕੱਚੇ ਰਸਤੇ ਸਨ) ਬਣਾਈਆਂ ਜਾ ਰਹੀਆਂ ਹਨ ਅਤੇ ਲਗਭਗ 20 ਕਿਲੋਮੀਟਰ, ਮੌਜੂਦਾ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਸੜਕੀ ਪ੍ਰੋਜੈਕਟਾਂ ’ਤੇ ਲਗਭਗ 20 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ।
ਇਹਨਾਂ ਵਿਕਾਸ ਪ੍ਰੋਜੈਕਟਾਂ ਤਹਿਤ ਕਮਾਲਪੁਰ ਤੋਂ ਸਫੀਪੁਰ, ਕਮਾਲਪੁਰ ਤੋਂ ਸਮੂਰਾਂ, ਕਮਾਲਪੁਰ ਤੋਂ ਸਫੀਪੁਰ ਖੁਰਦ, ਖਨਾਲ ਕਲਾਂ ਤੋਂ ਕਮਾਲਪੁਰ, ਕਮਾਲਪੁਰ ਤੋਂ ਬਘਰੌਲ, ਕਮਾਲਪੁਰ ਤੋਂ ਦਿਆਲਗੜ੍ਹ ਜੇਜੀਆਂ, ਕਮਾਲਪੁਰ ਤੋਂ ਦਿੜ੍ਹਬਾ, ਅਤੇ ਕਮਾਲਪੁਰ ਤੋਂ ਘਨੌੜ ਰਾਜਪੂਤਾਂ ਤਕ ਦੀਆਂ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਪੂਰੇ ਪੰਜਾਬ ਵਿੱਚ ਇਸ ਸਮੇਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵਾਂ ਨਿਰਮਾਣ ਜਾਂ ਉਹਨਾਂ ਨੂੰ ਚੌੜਾ ਕਰਨ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਅਜੋਕੇ ਸਮੇਂ ਵਿੱਚ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਗਿਣਤੀ ਬਹੁਤ ਵਧ ਗਈ ਹੈ, ਜਿਸ ਕਾਰਨ ਪੁਰਾਣੀਆਂ ਸੜਕਾਂ ਤੰਗ ਮਹਿਸੂਸ ਹੋਣ ਲੱਗ ਪਈਆਂ ਸਨ। ਸੜਕਾਂ ਦੇ ਚੌੜੇ ਹੋਣ ਨਾਲ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ, ਉੱਥੇ ਹੀ ਸੜਕੀ ਹਾਦਸਿਆਂ ’ਤੇ ਵੀ ਪੂਰੀ ਤਰ੍ਹਾਂ ਲਗਾਮ ਲੱਗੇਗੀ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
ਸੜਕਾਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਨੇ ਲੋਕਾਂ ਨੂੰ ਇੱਕ ਅਹਿਮ ਅਪੀਲ ਕੀਤੀ ਕਿ ਸੜਕਾਂ ’ਤੇ ਪਾਣੀ ਬਿਲਕੁਲ ਨਾ ਖੜ੍ਹਨ ਦਿੱਤਾ ਜਾਵੇ। ਜਿਸ ਵੀ ਜਗ?ਹਾ ’ਤੇ ਪਾਣੀ ਖੜ੍ਹਦਾ ਹੈ, ਉੱਥੋਂ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ।
ਚੱਲ ਰਹੇ ਕੰਮ ਦੇ ਮਟੀਰੀਅਲ ਦੀ ਖੁਦ ਜਾਂਚ ਕਰਦਿਆਂ ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਵਿੱਚ ਹੇਠਾਂ ਪੱਥਰ (ਵੱਟਾ) ਪਾਉਣ ਤੋਂ ਬਾਅਦ 40 ਐਮ.ਐਮ. ਦਾ ਮਟੀਰੀਅਲ ਪਾਇਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਤਸੱਲੀਬਖਸ਼ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰਾ ਕੰਮ ਪਾਰਦਰਸ਼ੀ ਤੇ ਮਿਆਰੀ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅਹੁਦੇਦਾਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Breaking News
- ਸੀਐਮ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਸੂਬੇ ਦੇ 2,800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ
- ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
- ਕਿਸਾਨ ਮਜ਼ਦੂਰ ਮੋਰਚਾ ਦੀ ਲੁਧਿਆਣਾ ਵਿੱਚ ਅਹਿਮ ਮੀਟਿੰਗ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ 17 ਜੁਲਾਈ ਨੂੰ ਪੀਐਮ ਦੇ ਪੰਜਾਬ ਦੌਰੇ ਮੌਕੇ ਕੇਂਦਰ ਸਰਕਾਰ ਦੇ ਜ਼ਿਲ੍ਹਾ ਪੱਧਰ ’ਤੇ ਫੂਕੇ ਜਾਣਗੇ ਪੁਤਲੇ
- ਜਲਾਲਾਬਾਦ ਵਿੱਚ ਸਰਹੱਦੀ ਖੇਤ ’ਚੋਂ ਮਿਲੀ ਬੰਬ ਵਰਗੀ ਸ਼ੱਕੀ ਵਸਤੂ ਵਾਹੀ ਕਰਦੇ ਸਮੇਂ ਮਿਲੀ ਵਸਤੂ, ਬੰਬ ਸਕੁਐਡ ਪਹੁੰਚਿਆ
- ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ- ਬੱਸ ਸੇਵਾ ਬੁਰੀ ਤਰਾਂ ਪ੍ਰਭਾਵਿਤ
- ਬੇਅਦਬੀ ਮਾਮਲੇ ’ਚ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੋਮਵਾਰ ਨੂੰ ਹੋਵੇਗੀ ਪੁੱਛਗਿੱਛ
- ਮਨਰੇਗਾ ਕਰਮਚਾਰੀਆਂ ’ਤੇ ਪੁਲਿਸ ਜਬਰ ਖ਼ਿਲਾਫ਼ ਬਲਾਚੌਰ ’ਚ ਉੱਠੀ ਆਵਾਜ਼
- ਗਮਾਡਾ ਨੇ ਸੈਕਟਰ 90 ਵਿੱਚ ਹਜ਼ਾਰਾਂ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਕੀਤੇ ਚਕਨਾਚੂਰ, ਪੰਜਾਬ ਸਰਕਾਰ ਤੁਰੰਤ ਦੇਵੇ ਇਨਸਾਫ਼ : ਕੁਲਜੀਤ ਸਿੰਘ ਬੇਦੀ


