ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ’ਤੇ ਈ-20 ਪੈਟਰੋਲ ਥੋਪਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਟੋ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਤੋਂ ਝੂਠ ਬੁਲਵਾਇਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਜਦਕਿ ਟੋਇਟਾ, ਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ਵਿੱਚ ਮੰਨਿਆ ਹੈ ਕਿ 10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀ ਹੈ, ਫਿਰ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸਦੀ ਵਰਤੋਂ ਵੀ ਨਹੀਂ ਕਰਨੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਆਟੋ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਲਿਖਤੀ ਰੂਪ ਵਿੱਚ ਮੰਗਾਂਗਾ ਕਿ ਉਹ ਈ-20 ਕਾਰਨ ਗੱਡੀ ਦੀ ਮਾਈਲੇਜ ਘਟਣ ਜਾਂ ਪਾਰਟਸ ਖ਼ਰਾਬ ਹੋਣ ’ਤੇ ਭਰਪਾਈ ਕਰਨ ਦਾ ਭਰੋਸਾ ਦੇਣ। ਅਗਲੇ ਹਫ਼ਤੇ ਮੈਂ ਪੀਐਮ ਨੂੰ ਵੀ ਚਿੱਠੀ ਲਿਖਾਂਗਾ ਅਤੇ ਪੁੱਛਾਂਗਾ ਕਿ ਜੇਕਰ ਕਿਸੇ ਗੱਡੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ?
ਮੰਗਲਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੇ ਦੇਸ਼ ’ਤੇ ਜ਼ਬਰਦਸਤੀ ਈ-20 ਪੈਟਰੋਲ ਥੋਪ ਰਹੀ ਹੈ। ਲੋਕਾਂ ਦਾ ਜ਼ਬਰਦਸਤ ਵਿਰੋਧ ਹੈ, ਪਰ ਇਸ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਉਸ ਜ਼ਿੱਦ ਦਾ ਕਾਰਨ ਕੀ ਹੈ, ਇਹ ਤਾਂ ਨਹੀਂ ਪਤਾ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 3 ਜੁਲਾਈ ਨੂੰ ਕੇਂਦਰ ਸਰਕਾਰ ਨੇ ਛੇ ਆਟੋ ਮੈਨੂਫੈਕਚਰਿੰਗ ਕੰਪਨੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਜਨਤਾ ਨੂੰ ਦੱਸਣ ਕਿ ਈ-20 ਠੀਕ ਹੈ। ਇਹ ਛੇ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ, ਹੀਰੋ ਮੋਟੋਕਾਰਪ, ਹੁੰਡਈ ਮੋਟਰ, ਬਜਾਜ ਆਟੋ ਅਤੇ ਟੀਵੀਐਸ ਮੋਟਰ ਕੰਪਨੀ ਹਨ। ਇਹਨਾਂ ਸਾਰੀਆਂ ਨੂੰ ਕਿਹਾ ਗਿਆ ਕਿ ਉਹ ਪ੍ਰੈਸ ਕਾਨਫਰੰਸ ਕਰਨ ਅਤੇ ਜਨਤਾ ਨੂੰ ਦੱਸਣ ਕਿ ਈ-20 ਸਹੀ ਪੈਟਰੋਲ ਹੈ। ਜੇਕਰ ਕਿਸੇ ਦਾ ਵਾਹਨ ਈ-10 ਹੈ, ਤਾਂ ਵੀ ਈ-20 ਚੱਲੇਗਾ। ਉਨ੍ਹਾਂ ਦਾ ਵਾਹਨ ਈ-20 ਨਹੀਂ ਹੈ, ਤਾਂ ਵੀ ਚੱਲੇਗਾ। ਉਨ੍ਹਾਂ ਦਾ ਵਾਹਨ ਜੇਕਰ ਈ-0 ਜਾਂ ਈ-5 ’ਤੇ ਚੱਲਣ ਵਾਲਾ ਹੈ, ਤਾਂ ਵੀ ਈ-20 ਪੈਟਰੋਲ ਚੱਲੇਗਾ।
ਅਰਵਿੰਦ ਕੇਜਰੀਵਾਲ ਨੇ ਈ-20 ਵਾਹਨਾਂ ਬਾਰੇ ਦੱਸਦਿਆਂ ਕਿਹਾ ਕਿ 2023 ਤੋਂ ਪਹਿਲਾਂ ਜਿੰਨੇ ਵਾਹਨ ਬਣੇ ਹਨ, ਜੋ ਐਥਨੌਲ ਲਈ ਨਹੀਂ ਬਲਕਿ ਸ਼ੁੱਧ ਪੈਟਰੋਲ ਲਈ ਬਣੇ ਸਨ, ਉਹਨਾਂ ਵਿੱਚ ਜੇਕਰ 10 ਫੀਸਦੀ ਐਥਨੌਲ ਦੀ ਵਰਤੋਂ ਵੀ ਕਰ ਲਈ ਜਾਵੇ, ਤਾਂ ਕੋਈ ਦਿੱਕਤ ਨਹੀਂ ਹੁੰਦੀ। ਉਹਨਾਂ ਨੂੰ ਈ-10 ਕੰਪਲਾਇੰਟ ਬੋਲਦੇ ਹਨ। 2023 ਤੋਂ ਪਹਿਲਾਂ ਬਣੇ ਹੋਏ ਵਾਹਨ, ਜਿਨ੍ਹਾਂ ਵਿੱਚ ਜਾਂ ਤਾਂ ਜ਼ੀਰੋ ਐਥਨੌਲ ਜਾਂ 10 ਫੀਸਦੀ ਤੱਕ ਐਥਨੌਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਸ ਨੂੰ ਈ-10 ਬੋਲਦੇ ਹਨ। 2023 ਤੋਂ ਬਾਅਦ ਭਾਰਤ ਵਿੱਚ ਸਾਰੇ ਵਾਹਨ ਈ-20 ਬਣਨ ਲੱਗ ਪਏ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਇੱਕ ਹੋਰ ਝੂਠ ਚਲਾ ਰੱਖਿਆ ਹੈ ਕਿ ਭਾਰਤ ਕੋਈ ਪਹਿਲਾ ਦੇਸ਼ ਥੋੜ੍ਹੀ ਹੈ ਜੋ ਐਥਨੌਲ ਦੀ ਵਰਤੋਂ ਕਰ ਰਿਹਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ ਹਨ ਜੋ ਐਥਨੌਲ ਦੀ ਵਰਤੋਂ ਕਰ ਰਹੇ ਹਨ, ਉੱਥੇ ਤਾਂ ਲੋਕ ਰੌਲਾ ਨਹੀਂ ਪਾ ਰਹੇ। ਇਹ ਅੱਧਾ ਸੱਚ ਹੈ। ਬਾਕੀ ਦੇਸ਼ਾਂ ਵਿੱਚ ਜੋ ਐਥਨੌਲ ਵਰਤਿਆ ਜਾ ਰਿਹਾ ਹੈ, ਉਹ ਈ-10 ਤੋਂ ਘੱਟ ਵਰਤਿਆ ਜਾ ਰਿਹਾ ਹੈ। ਨਾਰਮਲ ਗੱਡੀਆਂ ਵੀ ਈ-10 ਤੱਕ ਤਾਂ ਵਰਤੋਂ ਕਰ ਲੈਂਦੀਆਂ ਹਨ, ਉਸ ਤੋਂ ਵੱਧ ਨਹੀਂ ਕਰ ਪਾਉਂਦੀਆਂ। ਜਰਮਨੀ, ਅਮਰੀਕਾ, ਫਰਾਂਸ ਅਤੇ ਥਾਈਲੈਂਡ ਵਿੱਚ ਅਜੇ ਤੱਕ ਈ-10 ਤੋਂ ਘੱਟ ਵਰਤੋਂ ਹੁੰਦੀ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਭਾਰਤ ਵਿੱਚ 6 ਫਰਵਰੀ 2023 ਨੂੰ ਟਰਾਇਲ ਬੇਸਿਸ ’ਤੇ ਪੂਰੇ ਦੇਸ਼ ਦੇ ਕੇਵਲ 1900 ਪੈਟਰੋਲ ਪੰਪਾਂ ’ਤੇ ਈ-20 ਲਿਆਂਦਾ ਗਿਆ ਸੀ ਅਤੇ ਮਾਤਰ 3 ਸਾਲ ਬਾਅਦ, 1 ਅਪ੍ਰੈਲ 2026 ਨੂੰ ਪੂਰੇ ਦੇਸ਼ ਦੇ 90 ਹਜ਼ਾਰ ਪੈਟਰੋਲ ਪੰਪਾਂ ’ਤੇ ਇਸਨੂੰ ਜ਼ਬਰਦਸਤੀ ਥੋਪ ਦਿੱਤਾ ਗਿਆ। ਸਾਡੇ ਦੇਸ਼ ਵਿੱਚ 22 ਕਰੋੜ ਮੋਟਰਸਾਈਕਲ ਅਜਿਹੇ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੇ। 8 ਕਰੋੜ ਕਾਰਾਂ ਅਜਿਹੀਆਂ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੀਆਂ। ਸਰਕਾਰ ਦੀ ਇਸ ਜ਼ਿੱਦ ਕਾਰਨ 30 ਕਰੋੜ ਵਾਹਨ ਜੋਖਮ ’ਤੇ ਹਨ। ਇਹਨਾਂ 30 ਕਰੋੜ ਵਾਹਨਾਂ ਦਾ ਕਬਾੜਾ ਹੋ ਜਾਵੇਗਾ।
Breaking News
- डिजिटल इंडिया भाषिणी प्रभाग (डीआईबीडी) और पंजाब नेशनल बैंक (पीएनबी) ने समावेशी बैंकिंग के लिए बहुभाषी एआई को बढ़ावा देने हेतु समझौता ज्ञापन पर हस्ताक्षर किए
- उपराष्ट्रपति ने राजस्थान विधानसभा के 75 वर्ष पूर्ण होने के उपलक्ष्य में आयोजित ‘विधायी गौरव यात्रा’ के समापन सत्र को संबोधित किया
- प्रधानमंत्री नरेन्द्र मोदी 17 जुलाई को हरियाणा, चंडीगढ़ और पंजाब का दौरा करेंगे
- केंद्रीय मंत्री जी. किशन रेड्डी ने 15-17 नवंबर तक भारत खनन सप्ताह 2026 आयोजित करने की घोषणा की
- प्रधानमंत्री मोदी का 17 जुलाई का दौरा हरियाणा के विकास को देगा नई रफ्तार: कृषि मंत्री श्याम सिंह राणा
- संकल्प से सिद्धि का सशक्त प्रतीक है हाइड्रोजन ट्रेन: मुख्यमंत्री नायब सिंह सैनी
- कांग्रेस ने दिए घोटाले और परिवारवाद, भाजपा ने दिया पारदर्शी शासन, आत्मनिर्भर भारत और विकास का नया मॉडल : सुनीता दुग्गल
- भाजपा प्रदेश अध्यक्ष डा. अर्चना गुप्ता ने केंद्रीय मंत्री राव इंद्रजीत सिंह से की शिष्टाचार भेंट


