ਖਰੜ ਇਲਾਕੇ ਦੀਆਂ ਵਖ ਵਖ ਜਥੇਬੰਦੀਆ ਦੀ ਇਕ ਵਿਸ਼ੇਸ਼ ਮੀਟਿੰਗ ਸਮਾਜ ਸੇਵੀ ਅਸ਼ੋਕ ਬਜਹੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਿਵਲ ਹਸਪਤਾਲ ਖਰੜ ਦੇ ਐੱਸ ਐੱਮ ਓ ਡਾਕਟਰ ਰਾਜੇਸ਼ ਕੁਮਾਰ ਦੀ ਕੀਤੀ ਗਈ ਬਦਲੀ ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਸਿਟੀਜਨ ਵੈਲਫੇਅਰ ਕਲੱਬ ਤੋਂ ਬਲਵਿੰਦਰ ਸਿੰਘ ਰਤੋਂ, ਸਰਪੰਚ ਜਸਪਾਲ ਸਿੰਘ ਬਜਹੇੜੀ, ਜਾਗਰ ਸਿੰਘ ਧੜਾਕ, ਜਸਵਿੰਦਰ ਸਿੰਘ ਨਿਆਮੀਆਂ, ਲਾਇਨ ਕਲੱਬ ਤੋਂ ਪ੍ਰਧਾਨ ਮੇਜਰ ਸਿੰਘ ਬਜਹੇੜੀ, ਸੁਭਾਸ਼ ਅਗਰਵਾਲ, ਨੋਜਵਾਨ ਸਭਾ ਬਜਹੇੜੀ ਤੋਂ ਅਮਨਦੀਪ ਮਾਨ, ਅਮਰਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਤੋਂ ਪਿੰ: ਗੁਰਮੀਤ ਖਰੜ, ਭੁਪਿੰਦਰ ਮਦਨਹੇੜੀ, ਵਿਕਰਮਜੀਤ ਸੋਨੀ ਨੇ ਦੱਸਿਆ ਕਿ ਡਾਕਟਰ ਰਾਜੇਸ਼ ਕੁਮਾਰ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਾਲ ਖਰੜ ਵਿਖੇ ਬਤੌਰ ਮੈਡੀਕਲ ਅਫਸਰ ਅਤੇ ਹੁਣ ਸੀਨੀਅਰ ਮੈਡੀਕਲ ਅਫਸਰ ਸੇਵਾ ਨਿਭਾਅ ਰਹੇ ਹਨ। ਉਹ ਆਪਣੀ ਸਮਰਪਿਤ ਭਾਵਨਾ ਨਾਲ ਕੀਤੀ ਜਾ ਰਹੀ ਡਿਉਟੀ ਅਤੇ ਮਰੀਜਾਂ ਦੇ ਮੇਲ ਮਿਲਾਪ ਕਾਰਣ ਇਲਾਕੇ ਭਰ ਵਿੱਚ ਹਰਮਨ ਪਿਆਰੇ ਹਨ। ਉਹਨਾ ਨੇ ਬਤੌਰ ਐਸ ਐਮ ਓ ਸਿਵਲ ਹਸਪਤਾਲ ਵਿਚ ਲੋਕ ਹਿੱਤ ਵਿਚ ਬਹੁਤ ਸੁਧਾਰ ਕੀਤੇ ਹਨ। ਉਹਨਾ ਨੇ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਜਨਤਾ ਦੀ ਭਲਾਈ ਵਿੱਚ ਠੋਸ ਕਦਮ ਚੁੱਕੇ ਹਨ। ਪਰ ਕੁਝ ਬਾਹਰੀ ਅਤੇ ਅੰਦਰੂਨੀ ਅਨਸਰ ਆਪਣੇ ਨਿਜੀ ਹਿਤਾਂ ਲਈ ਇਹਨਾ ਸੁਧਾਰਾਂ ਨੂੰ ਹਜ਼ਮ ਨਹੀਂ ਕਰ ਰਹੇ।
ਲਾਇਨਜ਼ ਕਲੱਬ ਦੇ ਚੇਅਰਮੈਨ ਸੁਭਾਸ਼ ਅੱਗਰਵਾਲ ਨੇ ਕਿਹਾ ਕਿ ਡਾ. ਰਾਜੇਸ਼ ਇੱਕ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਇਨਸਾਨ ਨੇ, ਪਿਛਲੇ ਲੱਗਭਗ ਇਕ ਸਾਲ, ਜਦੋਂ ਤੋਂ ਉਹ ਐਸਐਮਓ ਬਣੇ ਨੇ, ਉਹਨਾਂ ਨੇ ਖਰੜ ਸਿਵਿਲ ਹਸਪਤਾਲ ਵਿਚ ਬਹੁਤ ਸੁਧਾਰ ਕੀਤਾ ਹੈ। ਲੇਕਿਨ ਏਹ ਸੁਧਾਰ ਕੁੱਝ ਹਸਪਤਾਲ ਦੇ ਅਫਸਰਾਂ ਤੇ ਹੋਰ ਸਟਾਫ ਨੂੰ ਰਾਸ ਨਹੀਂ ਆਇਆ, ਤੇ ਉਹਨਾਂ ਵਲੋਂ ਡਾ ਰਾਜੇਸ਼ ਦੇ ਵਿਰੁੱਧ ਸਾਜਿਸ਼ਾਂ ਘੜੀਆਂ ਜਾਣ ਲੱਗੀਆਂ, ਜਿਸ ਦਾ ਸ਼ਿਕਾਰ ਡਾਰਾਜੇਸ਼ ਬਣੇ । ਉਹਨਾਂ ਕਿਹਾ ਕਿ ਜੇ ਡਾ ਰਾਜੇਸ਼ ਦੀ ਬਦਲੀ ਰੱਦ ਨਾ ਹੋਈ ਤਾਂ ਇਸਦੇ ਵਿਰੋਧ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ ।
ਇਹਨਾ ਦੀ ਬਦਲੀ ਇਲਾਕੇ ਲਈ ਬਹੁਤ ਵੱਡਾ ਘਾਟਾ ਅਤੇ ਬੇਇਨਸਾਫ਼ੀ ਹੋਵੇ ਗੀ। ਅਸੀਂ ਸਰਕਾਰ ਤੋਂ ਲੋਕ ਹਿੱਤ ਵਿੱਚ ਮੰਗ ਕਰਦੇ ਹਾਂ ਕਿ ਡਾਕਟਰ ਰਾਜੇਸ਼ ਕੁਮਾਰ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ ਅਤੇ ਲੋਕਾਂ ਨੂੰ ਇਨਸਾਫ ਦਿਤਾ ਜਾਵੇ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


