ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵਾਹਘਾ ਬਾਰਡਰ ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਦੀ ਜੋਰਦਾਰ ਵਕਾਲਤ ਕੀਤੀ ਹੈ ਤਾਂ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਰਗੇ ਉੱਤਰੀ ਰਾਜਾਂ ਦੀ ਅਰਥਵਿਵਸਥਾ ਨੂੰ ਮਜਬੂਤੀ ਮਿਲ ਸਕੇ।
ਮੁੰਬਈ-ਕਰਾਚੀ ਰੂਟ ’ਤੇ ਜਾਰੀ ਕੌਮਾਂਤਰੀ ਵਪਾਰ ਦਾ ਜਿਕਰ ਕਰਦੇ ਹੋਏ ਉਨਾਂ ਕਿਹਾ ਕਿ ਉਹ ਪਹਿਲਾਂ ਹੀ ਸੰਸਦ ਵਿੱਚ ਵਾਹਘਾ ਬਾਰਡਰ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦਾ ਮਸਲਾ ਉਠਾ ਚੁੱਕੇ ਹਨ। ਉਨਾਂ ਕਿਹਾ ਕਿ ਵਪਾਰੀ ਅਤੇ ਉਤਪਾਦਕ ਇਸ ਵਪਾਰ ਦੀ ਬਹਾਲੀ ਦੀ ਉਡੀਕ ਕਰ ਰਹੇ ਹਨ, ਜੋ ਉਨਾਂ ਦੀ ਆਰਥਿਕਤਾ ਨੂੰ ਵੱਡਾ ਬਲ ਦੇਵੇਗੀ।
ਉਹ ਅੱਜ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਸਰਕਾਰੀ ਮਾਡਲ ਸਮਾਰਟ ਸਕੂਲ ਜੰਡਪੁਰ ਵਿੱਚ ਨਵੀਂ ਕਲਾਸਰੂਮ ਦੀ ਨਿਰਮਾਣ 5 ਲੱਖ ਰੁਪਏ, ਅਭੇਪੁਰ ਵਿੱਚ ਓਪਨ ਜਿਮ ਦੀ ਸਥਾਪਨਾ (3 ਲੱਖ ਰੁਪਏ), ਮਿਲਖ ਪਿੰਡ ਵਿੱਚ 25 ਸੌਲਰ ਲਾਈਟਾਂ (2.93 ਲੱਖ ਰੁਪਏ), ਮਾਣਕਪੁਰ ਸ਼ਰੀਫ ਵਿਖੇ ਦਰਗਾਹ ਨੇੜੇ ਸ਼ੈੱਡ ਦਾ ਨਿਰਮਾਣ (5 ਲੱਖ ਰੁਪਏ), ਲੁਬਾਨਗੜ ਵਿਖੇ ਸਟੇਡੀਅਮ ਵਿੱਚ 28 ਫਲੱਡ ਲਾਈਟਾਂ ਦੀ ਸਥਾਪਨਾ (5 ਲੱਖ ਰੁਪਏ), ਸਿਆਲਬਾ ਵਿੱਚ ਇੰਨਡੋਰ ਜਿਮ ਦਾ ਨਿਰਮਾਣ (3 ਲੱਖ ਰੁਪਏ), ਬਰੌਲੀ ਪਿੰਡ ਵਿੱਚ ਗੁਰਦੁਆਰਾ ਸਾਹਿਬ ਨੇੜੇ ਪਬਲਿਕ ਪਾਰਕਿੰਗ ਦਾ ਵਿਕਾਸ (2 ਲੱਖ ਰੁਪਏ), ਮਾਛੀਪੁਰ ਪਿੰਡ ਵਿੱਚ ਕਮਿਊਨਿਟੀ ਸੈਂਟਰ ਦਾ ਨਿਰਮਾਣ (3 ਲੱਖ ਰੁਪਏ) ਸਾਮਿਲ ਹਨ।
ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਕੰਗ ਨੇ ਕਿਹਾ ਕਿ ਪ੍ਰਤੀ ਸੰਸਦ ਮੈਂਬਰ 5 ਕਰੋੜ ਰੁਪਏ ਦਾ ਐਮ.ਪੀ. ਲੈਡ ਫੰਡ 1600 ਤੋਂ ਵੱਧ ਪਿੰਡਾਂ ਵਾਲੇ ਆਨੰਦਪੁਰ ਸਾਹਿਬ ਹਲਕੇ ਦੀਆਂ ਵਿਕਾਸੀ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ। ਉਨਾਂ ਕਿਹਾ ਕਿ ਉਹ ਹੋਰ ਸੰਸਦ ਮੈਂਬਰਾਂ ਨਾਲ ਮਿਲ ਕੇ ਇਹ ਮਸਲਾ ਲੋਕ ਸਭਾ ਦੇ ਸਪੀਕਰ ਕੋਲ ਉਠਾ ਚੁੱਕੇ ਹਨ ਅਤੇ ਫੰਡ ਵਿੱਚ ਵਾਧੇ ਦੀ ਮੰਗ ਕੀਤੀ ਹੈ।
ਕੰਗ ਨੇ ਕਿਹਾ ਕਿ ਐਮ.ਪੀ. ਲੈਡ ਫੰਡ ਦੀ ਵਰਤੋਂ ਦੌਰਾਨ ਉਨਾਂ ਦਾ ਮੁੱਖ ਧਿਆਨ ਸਿੱਖਿਆ ਢਾਂਚੇ ਨੂੰ ਮਜਬੂਤ ਕਰਨ ਅਤੇ ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਜਿਮਾਂ ਦੀ ਸਥਾਪਨਾ ਰਾਹੀਂ ਨੌਜਵਾਨਾਂ ਅਤੇ ਲੋਕਾਂ ਲਈ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਉਨਾਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਹਲਕੇ ਵਿੱਚ ਅੰਤਰਰਾਸਟਰੀ ਪੱਧਰ ਦੇ ਕਬੱਡੀ ਅਤੇ ਬਾਸਕਟਬਾਲ ਸਟੇਡੀਅਮ ਬਣਵਾਉਣ ਲਈ ਯਤਨ ਕਰਨਗੇ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


