ਬੀਤੀ ਰਾਤ ਸਨੌਰ ਵਿਖ਼ੇ ਇੱਕ ਨੌਜਵਾਨ ਦੇ ਕੀਤੇ ਕਤਲ, ਪਰਵਾਸੀਆਂ ਚ ਸਰੇਆਮ ਸੜਕਾਂ ਤੇ ਹੋਈ ਲੜਾਈ ਅਤੇ ਰਾਤ ਸਮੇਂ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੁੱਟਣ ਦੇ ਨਾਲ ਨਾਲ ਰਾਤ ਸਮੇਂ ਦੁਕਾਨਾਂ ਨੂੰ ਲਗਾਈ ਅੱਗ ਦੀਆਂ ਘਟਨਾਵਾਂ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਨੌਰ ਪੁਲਿਸ ਦੀ ਘਟਿਆ ਕਾਰੁਜ਼ਗਾਰੀ ਤੇ ਪ੍ਰਸ਼ਨ ਲਗਾ ਰਹੀਆਂ ਹਨ! ਨਿੱਤ ਵਾਪਰ ਰਹੀਆਂ ਮੰਦਭਾਗੀ ਘਟਨਾਵਾਂ ਕਾਰਨ ਲੋਕਾਂ ਚ ਸਹਿਮ ਪਾਇਆ ਜਾ ਰਿਹਾ ਹੈ! ਕਾਂਗਰਸ ਦੇ ਨੌਜਵਾਨ ਆਗੂ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਇਸ ਦਾ ਪ੍ਰਗਟਾਵਾ ਕੀਤਾ! ਉਹਨਾਂ ਕਿਹਾ ਕਿ ਪੰਜਾਬ ਅੰਦਰ 2027 ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਕੇ ਪੰਜਾਬ ਦਾ ਰੇਤਾ ਲੋਕਾਂ ਨੂੰ ਮੁਫ਼ਤ ਮੁੱਹਈਆ ਕਰਵਾਇਆ ਜਾਵੇਗਾ। ਘਰ ਬਣਾਉਣ, ਘਰ ਦੀ ਮੁਰੰਮਤ, ਸਕੂਲਾਂ, ਸੜਕਾਂ ਅਤੇ ਹੋਰ ਜਨਤਕ ਵਿਕਾਸ ਕਾਰਜਾਂ ਲਈ ਕਾਨੂੰਨੀ ਤਰੀਕੇ ਨਾਲ ਕੱਢੀ ਗਈ ਰੇਤ ਆਮ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਰਾਜੀਵ ਗਾਂਧੀ ਪੰਚਾਇਤੀ ਰਾਜ ਦੇ ਸੀਨੀਅਰ ਸੂਬਾ ਵਾਈਸ ਪ੍ਰਧਾਨ ਅਤੇ ਯੂਥ ਕਾਂਗਰਸ ਦੇ ਆਗੂ ਗੌਰਵ ਸੰਧੂ ਨੇ ਹਲਕਾ ਸਨੌਰ ਦੇ ਪਿੰਡਾਂ ਚ ਕਾਂਗਰਸ ਦੀ 2027 ਮਿਸ਼ਨ ਮੁਹਿੰਮ ਤਹਿਤ ਲੋਕਾਂ ਨੂੰ ਕਾਂਗਰਸ ਨਾਲ ਜੌੜਨ ਦੀ ਮੁਹਿੰਮ ਤਹਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਗੌਰਵ ਸੰਧੂ ਨੇ ਕਿਹਾ ਕਿ ਰੇਤ ਕੋਈ ਲਗਜ਼ਰੀ ਨਹੀਂ, ਹਰ ਪਰਿਵਾਰ ਦੀ ਲੋੜ ਹੈ। ਜਦੋਂ ਪੰਜਾਬ ਦੇ ਕੁਦਰਤੀ ਸਰੋਤ ਪੰਜਾਬ ਵਿੱਚ ਹੀ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਲਈ ਮਹਿੰਗੀ ਕੀਮਤ ਕਿਉਂ ਦੇਣੀ ਪਵੇ?
ਉਹਨਾਂ ਕਿਹਾ ਕਿ ਝਾੜੂ ਸਰਕਾਰ ਨੇ ਪੰਜਾਬ ਦੀ ਰੇਤ ਵਿੱਚ ਸਰਕਾਰੀ ਕਮਾਈ ਦੇਖੀ ਪਰ ਅਸੀਂ ਪੰਜਾਬ ਦੀ ਰੇਤ ਵਿੱਚ ਲੋਕਾਂ ਦੇ ਘਰ ਤੇ ਵਿਕਾਸ ਨੂੰ ਦੇਖਦੇ ਹਾਂ।
ਸਾਡਾ ਮਕਸਦ ਆਮ ਪਰਿਵਾਰਾਂ ਦਾ ਨਿਰਮਾਣ ਖਰਚ ਘਟਾਉਣਾ, ਵਿਕਾਸ ਕਾਰਜਾਂ ਦੀ ਲਾਗਤ ਘਟਾਉਣਾ ਅਤੇ ਮਜ਼ਦੂਰਾਂ ਤੇ ਛੋਟੇ ਠੇਕੇਦਾਰਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣਾ ਹੈ। ਗੌਰਵ ਸੰਧੂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਅੰਦਰ
ਗੈਰ-ਕਾਨੂੰਨੀ ਮਾਈਨਿੰਗ ’ਤੇ ਨੱਥ ਪਾ ਕੇ ਪਾਰਦਰਸ਼ੀ ਅਤੇ ਤਕਨੀਕ ਅਧਾਰਿਤ ਮਾਈਨਿੰਗ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


