ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਦੇ ਵੱਲੋਂ ਅੱਜ ਪਿੰਡ ਲੌਂਗੋਵਾਲ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਲਈ ਆਏ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ ਜਵਾਬ ਪੁੱਛਣ ਲਈ ਗੁੱਗਾ ਮਾੜੀ ਲੌਂਗੋਵਾਲ ਵਿਖੇ ਇਕੱਤਰਤਾ ਕੀਤੀ ਗਈ ਪਰ ਤਹਿ ਸਮੇਂ ਤੋਂ ਪਹਿਲਾਂ ਹੀ ਅਮਨ ਅਰੋੜਾ ਦੇ ਆਉਣ ਤੇ ਪੁਲਿਸ ਦੀਆਂ ਵੱਡੀਆਂ ਧਾੜਾਂ ਗੁੱਗਾ ਮਾੜੀ ਵਿਖੇ ਕਿਸਾਨ ਭਰਾਵਾਂ ਨੂੰ ਰੋਕਣ ਲਈ ਸਾਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਕਿਸਾਨਾਂ ਦੇ ਰੋਹ ਦੇ ਡਰੋਂ ਆਪਣੇ ਤਹਿ ਸਮੇਂ ਤੋਂ ਪਹਿਲਾਂ ਹੀ ਪ੍ਰੋਗਰਾਮ ਕਾਹਲੀ ਵਿੱਚ ਨਿਬੇੜ ਕੇ ’ਆਪ ’ ਪ੍ਰਧਾਨ ਭੱਜ ਨਿੱਕਲਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਤੇ ਜ਼ਿਲਾ ਕਨਵੀਨਰ ਕੁਲਵਿੰਦਰ ਸੋਨੀ ਨੇ ਕਿਹਾ ਕਿ ਲੋਕਾਂ ਦੇ ਵਿੱਚ ਵੋਟਾਂ ਲੈਣ ਲਈ ਆਉਣ ਵਾਲਾ ਆਪ ਪ੍ਰਧਾਨ ਉਹਨਾਂ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਇਹਨਾਂ ਡਰਿਆ ਹੋਇਆ ਹੈਂ।ਕਿ ਕਿਸਾਨ ਭਰਾਵਾਂ ਨੂੰ ਪਿੰਡ ਦੀ ਸੱਥ ਵਿੱਚ ਇਕੱਠੇ ਹੋਣ ਤੋਂ ਰੋਕਣ ਲਈ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸ਼ੰਭੂ ਖਨੌਰੀ ਮੋਰਚੇ ਦਾ 3 ਕਰੋੜ 77 ਲੱਖ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਇਹ ਟਰਾਲੀ ਚੋਰਾਂ ਦੀ ਪਾਰਟੀ ਦੇ ਮੰਤਰੀ ਤੇ ਮੁੱਖ ਮੰਤਰੀ ਜਿੱਥੇ ਵੀ ਪਾਰਟੀ ਦਾ ਭੰਡੀ ਪ੍ਰਚਾਰ ਕਰਨ ਲਈ ਜਾਣਗੇ। ਕਿਸਾਨਾਂ ਵੱਲੋਂ ਸਵਾਲ ਜਵਾਬ ਕੀਤੇ ਜਾਣਗੇ।ਅਮਨ ਅਰੋੜਾ ਦੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦੇਣ ਤੋਂ ਭੱਜ ਜਾਣ ਤੋਂ ਬਾਅਦ ਪੂਰੇ ਪਿੰਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।ਬਜ਼ਾਰ ਵਿੱਚੋਂ ਦੀ ਹੁੰਦੇ ਹੋਏ ਡਰੇਨ ਦੇ ਪੁਲ ਤੇ ਅੱਜ ਦਾ ਪ੍ਰੋਗਰਾਮ ਸਮਾਪਤ ਕੀਤਾ ਗਿਆ।ਤੇ ਨਾਲ ਦੀ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬਦੇ ਪਿੰਡ ਸਤੌਜ ਆਉਣ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕਿਸਾਨ ਭਰਾ ਸੁਆਲ ਜਵਾਬ ਕਰਨ ਲਈ ਸ਼ਾਂਤਮਈ ਜਾ ਰਹੇ ਸਨ। ਪਰ ਪੰਜਾਬ ਪੁਲੀਸ ਦੇ ਕੁੱਝ ਪੁਲਿਸ ਅਫਸਰਾਂ ਦੇ ਵੱਲੋਂ ਕਿਸਾਨ ਆਗੂਆਂ ਤੇ ਵਰਕਰਾਂ ਨਾਲ ਧੱਕਾ ਮੁੱਕੀ ਗਾਲੀ ਗਲੋਚ ਤੇ ਇਥੋਂ ਤੱਕ ਕਿਸਾਨ ਆਗੂਆਂ ਦੇ ਫੋਨ ਖੋਹ ਕੇ ਉਹਨਾਂ ਦੀ ਪ੍ਰਾਈਵੇਸੀ ਨੂੰ ਟਾਰਗੇਟ ਕੀਤਾ ਗਿਆ ਤੇ ਫੋਨ ਵਿੱਚੋਂ ਫੋਟੋਆਂ ਵੀਡੀਓ ਵਗੈਰਾ ਡਲੀਟ ਕੀਤੀਆਂ ਗਈਆਂ ਸੀ। ਜਿੰਨਾ ਵਿੱਚ ਮੁੱਖ ਅਧਿਕਾਰੀ ਸੀ ਆਈ ਇੰਚਾਰਜ ਸੰਦੀਪ ਸਿੰਘ ਅਤੇ ਇੰਸਪੈਕਟਰ ਮਾਲਵਿੰਦਰ ਸਿੰਘ ਜ਼ਿੰਮੇਵਾਰ ਅਧਿਕਾਰੀ ਨਾ ਹੋਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜ਼ਿਆਦਾ ਰੋਲ ਅਦਾ ਕਰ ਰਹੇ ਸੀ ਤੇ ਕਿਸਾਨਾਂ ਨਾਲ ਧੱਕਾ ਮੁੱਕੀ ਤੇ ਗਾਲੀ ਗਲੋਚ ਕਰ ਰਹੇ ਸੀ। ਜਿਸ ਦੇ ਰੋਸ ਵਜੋਂ ਤੇ ਸਬੰਧਤ ਅਧਿਕਾਰੀਆਂ ਤੇ ਬਣਦੀ ਕਾਰਵਾਈ ਲਈ ਸੰਗਰੂਰ ਦੇ ਐਸ ਐਸ ਪੀ ਦਫ਼ਤਰ ਵਿਖੇ 25 ਮਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਅੱਜ ਦੇ ਰੋਸ ਮੁਜ਼ਾਹਰੇ ਨੂੰ ,ਹੈਪੀ ਨਮੋਲ,ਸੰਤ ਰਾਮ ਛਾਜਲੀ, ਹਰਦੇਵ ਕੁਲਾਰ, ਸੁਖਦੇਵ ਸਿੰਘ, ਦਰਬਾਰਾ ਸਿੰਘ, ਗੁਰਦੀਪ ਸਿੰਘ, ਗੋਬਿੰਦਰ ਸਿੰਘ, ਮਿੱਠੂ ਸਿੰਘ ਤੁੰਗਾਂ, ਬਲਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


