ਚੀਨੀ, ਗੁੜ, ਪਿਆਜ਼ ਤੇ ਆਂਡਿਆਂ ਸਮੇਤ ਹੋਰ ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਦੇ ਨਾਲ ਹੁਣ ਦੁੱਧ ਦੀਆਂ ਕੀਮਤਾਂ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਇੱਕੋ ਝਟਕੇ ’ਚ ਦੁੱਧ ਦੀ ਕੀਮਤ 9 ਰੁਪਏ ਲੀਟਰ ਵਧ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 100 ਰੁਪਏ ਲੀਟਰ ਤੋਂ ਪਾਰ ਹੋ ਗਈ ਹੈ। ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਰਹੀਆਂ ਹਨ।
ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਮਹਾਨਗਰੀ ਸਪਲਾਈ ਨੈੱਟਵਰਕ ’ਚ ਦੁੱਧ ਦੀ ਥੋਕ ਕੀਮਤ 9 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ। ਨਵੀਂ ਕੀਮਤ 1 ਸਤੰਬਰ 2026 ਤੋਂ ਲਾਗੂ ਹੋਵੇਗੀ ਅਤੇ ਇਹ ਦਰ ਅਗਲੇ ਛੇ ਮਹੀਨਿਆਂ ਤੱਕ, ਯਾਨੀ 28 ਫਰਵਰੀ 2027 ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਦੁੱਧ ਦਾ ਥੋਕ ਭਾਅ ?93 ਤੋਂ ਵਧ ਕੇ 102 ਰੁਪਏ ਲੀਟਰ ਹੋ ਜਾਵੇਗਾ। ਇਸ ਨਾਲ ਆਮ ਲੋਕਾਂ ’ਤੇ ਮਹਿੰਗਾਈ ਦਾ ਵੱਡਾ ਬੋਝ ਪੈ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੁੱਧ ਦੀਆਂ ਕੀਮਤਾਂ ’ਚ ਇਹ ਵਾਧਾ ਡੇਅਰੀ ਫਾਰਮਰਾਂ ਅਤੇ ਤਬੇਲਾ ਸੰਚਾਲਕਾਂ ਦੀ ਵਧਦੀ ਲਾਗਤ ਕਾਰਨ ਕੀਤਾ ਗਿਆ ਹੈ। ਡੇਅਰੀ ਫਾਰਮਰਾਂ ਮੁਤਾਬਕ ਹਰਾ ਚਾਰਾ, ਚੂਣੀ (ਅਨਾਜ ਦੇ ਛਿਲਕੇ) ਅਤੇ ਖਲ ਵਰਗੇ ਜ਼ਰੂਰੀ ਪਸ਼ੂ-ਆਹਾਰ ਦੀ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਵਾਜਾਈ ਦੇ ਖਰਚਿਆਂ ’ਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਪਸ਼ੂਆਂ ਦੇ ਖਾਣ-ਪੀਣ ਅਤੇ ਸਾਂਭ-ਸੰਭਾਲ ਦੀ ਲਾਗਤ ਮਹਿੰਗੀ ਹੋਣ ਕਾਰਨ ਅਗਲੇ ਛੇ ਮਹੀਨਿਆਂ ਲਈ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਮੁੰਬਈ ਅਤੇ ਆਸ-ਪਾਸ ਦੇ ਸਪਲਾਈ ਨੈੱਟਵਰਕ ’ਚ ਦੁੱਧ ਦੀ ਥੋਕ ਕੀਮਤ ’ਚ ਇੱਕੋ ਝਟਕੇ ’ਚ 9 ਰੁਪਏ ਪ੍ਰਤੀ ਲੀਟਰ ਦੇ ਵਾਧੇ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗ ਸਕਦਾ ਹੈ। ਸਥਾਨਕ ਰਿਟੇਲਰਾਂ ਅਤੇ ਲੋਕਲ ਡੇਅਰੀਆਂ ਦੇ ਨਾਲ-ਨਾਲ ਘਰਾਂ ’ਚ ਦੁੱਧ ਪਹੁੰਚਾਉਣ ਵਾਲੇ ਵਿਕਰੇਤਾ ਵੀ ਆਪਣੇ ਭਾਅ ਵਧਾ ਸਕਦੇ ਹਨ।
ਇਸ ਦਾ ਅਸਰ ਸਵੇਰ ਦੀ ਚਾਹ ਤੋਂ ਲੈ ਕੇ ਤਿਉਹਾਰਾਂ ’ਚ ਮਿਲਣ ਵਾਲੀਆਂ ਮਿਠਾਈਆਂ ਤੱਕ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਦੁੱਧ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਪਨੀਰ ਅਤੇ ਲੱਸੀ/ਛਾਛ ਦੀਆਂ ਕੀਮਤਾਂ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


