ਅੱਜ ਸਾਂਝੇ ਥੜੇ ਦੇ ਫ਼ੈਸਲੇ ਅਨੁਸਾਰ ਤਹਿਸੀਲ ਕੈਪਲੈਕਸ ਵਿਚ ਦੀਦਾਰ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਬਿਜਲੀ ਬੋਰਡ ਮਾਲੇਰਕੋਟਲਾ ਦੇ ਗੇਟ ’ਤੇ ਅਰਥੀ ਫ਼ੂਕ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ।ਇਸ ਅਰਥੀ ਫ਼ੂਕ ਰੈਲੀ ਸੰਬੋਧਨ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੰਚ ਪੰਜਾਬ ਦੇ ਆਗੂਆਂ ਨਾਲ ਬੀਤੇ ਦਿਨੀਂ ਮੀਟਿੰਗ ਦਾ ਸੱਦਾ ਦੇ ਕੇ ਮੀਟਿੰਗ ਨਾ ਕਰਨ ਦੇ ਵਿਰੋਧ ਵਿੱਚ ਇਹ ਅਰਥੀ ਫੂਕ ਮੁਜ਼ਾਹਰੇ ਤੇ ਪੁੱਤਲੇ ਫੂਕੇ ਜਾ ਰਹੇ ਹਨ।ਇਹਨਾ ਆਗੂਆ ਵਲੋਂ ਮੁੱਖ ਮੰਤਰੀ ਵੱਲੋਂ ਧਾਰਨ ਕੀਤੇ ਗਏ ਅੱਖੜ ਰਵੱਈਏ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਮੁਲਾਜ਼ਮ ਮਸਲੇ ਹੱਲ ਨਹੀਂ ਕਰਨਾ ਚਾਹੁੰਦੀ। ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਡੀ.ਏ. ਦੀ ਅਦਾਇਗੀ ਕਰਨਾ, 17-07-2020 ਦਾ ਨੋਟੀਫ਼ਿਕੇਸ਼ਨ ਰੱਦ ਕਰਨਾ, ਨਵੀਂ ਰੈਗੂਲਰ ਭਰਤੀ ਕਰਨ ਆਦਿ ਮੰਗਾਂ ਸਰਕਾਰ ਬਣਦੇ ਸਾਰ ਹੱਲ ਕਰਨ ਦਾ ਵਾਅਦਾ ਕੀਤਾ ਸੀ। ਪਰੰਤੁ ਅੱਜ ਸਰਕਾਰ ਦਾ ਸਮਾਂ ਨੇੜੇ ਹੋਣ ਦੇ ਬਾਵਜੂਦ ਵੀ ਇਹ ਮਸਲੇ ਹੱਲ ਨਹੀਂ ਕੀਤੇ ਗਏ। ਅੱਜ ਦੀ ਇਸ ਅਰਥੀ ਫ਼ੂਕ ਰੈਲੀ ਨੂੰ ਜਸਵੀਰ ਸਿੰਘ ਮੰਡਲ ਪ੍ਰਧਾਨ, ਜਸਵੀਰ ਸਿੰਘ ਧਾਲੀਵਾਲ ਸਰਕਲ ਪ੍ਰਧਾਨ, ਕੁਲਦੀਪ ਸਿੰਘ ਗਰੇਵਾਲ ਸਰਕਲ ਆਗੂ, ਜਸਵੀਰ ਸਿੰਘ ਨੌਧਰਾਣੀ ਡਵੀਜ਼ਨ ਆਗੂ, ਜਗਸੀਰ ਸਿੰਘ ਡਵੀਜ਼ਨ ਆਗੂ, ਸ਼ਕੀਲ ਖ਼ਾਂ, ਕੌਰ ਸਿੰਘ ਸੋਹੀ ਸੂਬਾ ਪ੍ਰਧਾਨ ,।ਰਣਵੀਰ ਸਿੰਘ ਢੰਡੇ,ਦੀਦਾਰ ਸਿੰਘ ਛੋਕਰ,ਰਣਜੀਤ ਸਿੰਘ ਕਾਨੂੰਗੋ ਕਰਨਅਜੇਪਾਲ ਸਿੰਘ,ਮੁਹੰਮਦ ਰਸ਼ੀਦ, ਪ੍ਰਵੀਨ ਕੁਮਾਰ ,ਹਰਦੀਪ ਕੌਰ,ਹਰਪੀਤ ਕੋਰ ਸੁਖਵਿੰਦਰ ਸਿੰਘ,ਗੋਛੁ,ਵਰਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
Breaking News
- ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ
- आईबीबीआई (IBBI) ने इन्सॉल्वेंसी प्रोफेशनल नवनीत गुप्ता को निलंबित किया!
- केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया
- केंद्रीय मंत्रीडॉ. जितेन्द्र सिंह ने जम्मू में 1,503 करोड़ रुपये की लागत से बनने वाली पीएमजीएसवाई सड़कों की आधारशिला रखी
- केंद्रीय मंत्री डॉ. जितेंद्र सिंह ने रोकी जा सकने वाली दिव्यांगता की रोकथाम के लिए महिलाओं के बीच अधिक जागरूकता फैलाने का आह्वान किया
- उपराष्ट्रपति श्री सी. पी. राधाकृष्णन ने बेंगलुरु में कर्नाटक के पूर्व मुख्यमंत्री श्री रामकृष्ण हेगड़े जी के जन्म शताब्दी समारोह में भाग लिया
- उद्योग एवं वाणिज्य मंत्री राव नरबीर सिंह ने विधिवत पूजन कर निर्माण के महत्वपूर्ण चरण का किया शुभारंभ
- कैबिनेट मंत्री रणबीर गंगवा ने बूस्टिंग स्टेशन, राजकीय स्कूल भवन व चौपाल का किया उद्घाटन


