ਨਜ਼ਦੀਕੀ ਪਿੰਡ ਘੜੂੰਆਂ ਵਿਖੇ ਜਦੋਂ ਵਾਰਡ ਨੰਬਰ 3 ਵਿਚ ਲਾਇਬਰੇਰੀ ਦਾ ਨਿਰਮਾਣ ਕਰਨ ਲਈ ਪੁਰਾਣੀ ਧਰਮਸ਼ਾਲਾ ਦੀ ਖੁਦਾਈ ਸ਼ੁਰੂ ਕੀਤੀ ਗਈ ਸੀ ਤਾਂ ਕੱਲ ਉਥੇ ਖੇਡਦੇ ਕੁਝ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਮਿਲਣ ਉਪਰੰਤ ਅੱਜ ਪ੍ਰਸਾਸ਼ਨ ਤੁਰੰਤ ਹਰਕਤ ਵਿਚ ਆਇਆ ਅਤੇ ਇਸ ਥਾਂ ਨੂੰ ਪੁਰਾਤੱਤਵ ਸਰਵੇਖਣ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਵਲੋਂ ਇਥੇ ਖੁਦਾਈ ਕੀਤੀ ਗਈ ਸੀ ਅਤੇ ਇਸ ਉਪਰੰਤ ਮੀਂਹ ਪੈ ਗਿਆ ਅਤੇ ਕੰਮ ਬੰਦ ਹੋ ਗਿਆ। ਕੱਲ ਕੁਝ ਬੱਚੇ ਜਦੋਂ ਇਥੇ ਖੇਡ ਰਹੇ ਸੀ ਤਾਂ ਉਨਾਂ ਨੂੰ ਚਾਂਦੀ ਦੇ ਕੁਝ ਸਿੱਕੇ ਮਿਲੇ ਜੋ ਬਹੁਤ ਪੁਰਾਣੇ ਮੁਗਲਾਂ ਦੇ ਸਮੇਂ ਦੇ ਦੱਸੇ ਜਾਂਦੇ ਹਨ। ਇਸ ਉਪਰੰਤ ਉਥੇ ਸੋਰ ਮਚ ਗਿਆ ਅਤੇ ਦੇਰ ਰਾਤ ਤੱਕ ਲੋਕੀਂ ਛੁਪੇ ਹੋਏ ਖਜਾਨੇ ਦੀ ਭਾਲ ਵਿਚ ਉਥੇ ਮਿੱਟੀ ਦੀ ਖੁਦਾਈ ਕਰਦੇ ਰਹੇ।
ਇਸੇ ਦੌਰਾਨ ਨਗਰ ਪੰਚਾਇਤ ਘੜੂੰਆਂ ਦੇ ਅਧਿਕਾਰੀ ਵੀ ਹਰਕਤ ਵਿਚ ਆਏ ਅਤੇ ਉਨਾਂ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਅਤੇ ਪੁਲੀਸ ਨੂੰ ਲਿਖਿਆ। ਨਗਰ ਪੰਚਾਇਤ ਘੜੂੰਆਂ ਦੇ ਕਾਰਜਸਾਧਕ ਅਫਸਰ ਰਵੀ ਜਿੰਦਲ ਵਲੋਂ ਇਸ ਸਬੰਧੀ ਅਧਿਕਾਰੀਆਂ ਅਤੇ ਸਫਾਈ ਸੇਵਕ ਦੀ ਉਕਤ ਥਾਂ ਤੇ ਡਿਊਟੀ ਲਗਾ ਦਿੱਤੀ ਅਤੇ ਹੁਕਮ ਜਾਰੀ ਕੀਤੇ ਗਏ ਕਿ ਉਹ ਇਸ ਥਾਂ ਤੇ ਹਰ ਸਮੇਂ ਦੇਖ-ਰੇਖ ਕਰਨਗੇ। ਇਸੇ ਦੌਰਾਨ ਪ੍ਰਸਾਸ਼ਨ ਵਲੋਂ ਉਥੇ ਕੈਮਰੇ ਲਗਾ ਦਿੱਤੇ ਗਏ ਅਤੇ ਪਿੰਡ ਵਿਚ ਇਹ ਮੁਨਾਦੀ ਕਰਵਾ ਦਿੱਤੀ ਗਈ ਕਿ ਕੋਈ ਉਥੇ ਨਹੀਂ ਜਾਵੇਗਾ।
ਜਦੋਂ ਕਾਰਜਸਾਧਕ ਅਧਿਕਾਰੀ ਰਵੀ ਜਿੰਦਲ ਨੂੰ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਅਜੇ ਤੱਕ ਕੋਈ ਚਾਂਦੀ ਦਾ ਸਿੱਕਾ ਨਹੀਂ ਮਿਲਿਆ ਹੈ ਪਰ ਇਹ ਥਾਂ ਪੁਰਾਤੱਤਵ ਸਰਵੇਖਣ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


