ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹਾਲ ਹੀ ਵਿੱਚ ਸਮਾਪਤ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਆਪਣੀ ਲਗਾਤਾਰ ਸੰਸਦੀ ਸ਼ਮੂਲੀਅਤ, ਹਾਜ਼ਰੀ, ਵਿਧਾਨਕ ਦਖ਼ਲਅੰਦਾਜ਼ੀਆਂ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਵਾਲੇ ਵਿਸ਼ਿਆਂ ’ਤੇ ਨਿਰੰਤਰ ਪੈਰਵੀ ਰਾਹੀਂ ਚੌਤਰਫ਼ਾ ਪ੍ਰਦਰਸ਼ਨ ਕਰਦਿਆਂ ਸੂਬੇ ਦੀਆਂ ਮੋਹਰੀ ਸੰਸਦੀ ਆਵਾਜ਼ਾਂ ਵਿੱਚੋਂ ਇੱਕ ਵਜੋਂ ਉੱਭਰੇ ਹਨ।
ਭਾਵੇਂ ਇਹ ਸੈਸ਼ਨ ਵਾਰ-ਵਾਰ ਪਏ ਵਿਘਨਾਂ ਕਾਰਨ ਪ੍ਰਭਾਵਿਤ ਰਿਹਾ, ਪਰ ਸੰਸਦ ਮੈਂਬਰ ਸਤਨਾਮ ਸੰਧੂ ਨੇ 100 ਫ਼ੀਸਦੀ ਹਾਜ਼ਰੀ ਦਾ ਪ੍ਰਭਾਵਸ਼ਾਲੀ ਰਿਕਾਰਡ ਦਰਜ ਕੀਤਾ। ਉਨ੍ਹਾਂ ਦੀ ਨਿਰੰਤਰ ਮੌਜੂਦਗੀ ਅਤੇ ਦਖ਼ਲਅੰਦਾਜ਼ੀਆਂ ਰਾਸ਼ਟਰੀ ਔਸਤ ਨਾਲੋਂ ਕਿਤੇ ਉੱਪਰ ਰਹੀਆਂ ਅਤੇ ਸੰਸਦੀ ਕਾਰਵਾਈ ’ਤੇ ਅਮਿੱਟ ਛਾਪ ਛੱਡ ਗਈਆਂ। ਜਨਵਰੀ 2024 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਸਤਨਾਮ ਸੰਧੂ ਨੇ 92 ਫ਼ੀਸਦੀ ਹਾਜ਼ਰੀ ਨਾਲ ਪ੍ਰਭਾਵਸ਼ਾਲੀ ਸੰਸਦੀ ਰਿਕਾਰਡ ਕਾਇਮ ਰੱਖਿਆ ਹੈ, ਜਿਸ ਵਿੱਚ ਚਾਰ ਸੰਸਦੀ ਸੈਸ਼ਨਾਂ ਦੌਰਾਨ 100 ਫ਼ੀਸਦੀ ਹਾਜ਼ਰੀ ਸ਼ਾਮਲ ਹੈ। ਇਹ 80 ਫ਼ੀਸਦੀ ਦੀ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ।
ਸਿਖਰਲੇ ਪੱਧਰ ’ਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਅਸ਼ੋਕ ਕੁਮਾਰ ਮਿੱਤਲ, ਮਲਵਿੰਦਰ ਸਿੰਘ ਕੰਗ ਅਤੇ ਗੁਰਜੀਤ ਸਿੰਘ ਔਜਲਾ ਨੇ ਸਾਰੀਆਂ 19 ਬੈਠਕਾਂ ਵਿੱਚ ਹਾਜ਼ਰ ਰਹਿੰਦਿਆਂ 100 ਫ਼ੀਸਦੀ ਹਾਜ਼ਰੀ ਦਰਜ ਕਰਵਾਈ। ਰਾਘਵ ਚੱਢਾ 94.73 ਫ਼ੀਸਦੀ ਹਾਜ਼ਰੀ ਨਾਲ ਅਗਲੇ ਸਥਾਨ ’ਤੇ ਰਹੇ, ਜਦਕਿ ਡਾ. ਅਮਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ 89.4 ਫ਼ੀਸਦੀ ਹਾਜ਼ਰੀ ਦਰਜ ਕੀਤੀ, ਜੋ ਸੰਸਦੀ ਕਾਰਵਾਈ ਵਿੱਚ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦੀ ਹੈ। ਪੰਜਾਬ ਦੇ ਰਾਜ ਸਭਾ ਮੈਂਬਰਾਂ ਵਿੱਚੋਂ ਸਤਨਾਮ ਸਿੰਘ ਸੰਧੂ ਨਾ ਸਿਰਫ਼ ਆਪਣੀ 100 ਫ਼ੀਸਦੀ ਹਾਜ਼ਰੀ ਕਰਕੇ, ਸਗੋਂ ਆਪਣੀ ਸੰਸਦੀ ਸ਼ਮੂਲੀਅਤ ਦੀ ਡੂੰਘਾਈ ਅਤੇ ਵਿਸ਼ਾਲਤਾ ਕਰਕੇ ਵੀ ਵੱਖਰੇ ਨਜ਼ਰ ਆਏ।
ਸੰਸਦ ਮੈਂਬਰ ਸਤਨਾਮ ਸੰਧੂ ਨੇ ਮੌਨਸੂਨ ਸੈਸ਼ਨ ਦੌਰਾਨ 11 ਬਹਿਸਾਂ ਵਿੱਚ ਹਿੱਸਾ ਲਿਆ ਅਤੇ 29 ਸਵਾਲ ਉਠਾਏ।ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਸੰਧੂ ਨੇ ਲਗਾਤਾਰ ਸੰਸਦ ਨੂੰ ਕਿਸਾਨਾਂ, ਸਿੱਖਿਆ, ਸਿੱਖ ਭਾਈਚਾਰੇ, ਘੱਟ-ਗਿਣਤੀਆਂ, ਭਾਰਤੀ ਪਰਵਾਸੀਆਂ, ਤਕਨਾਲੋਜੀ, ਬੁਨਿਆਦੀ ਢਾਂਚੇ, ਵਾਤਾਵਰਨ, ਸਿਹਤ ਸੰਭਾਲ, ਸਹਿਕਾਰੀ ਵਿਕਾਸ ਅਤੇ ਸ਼ਾਸਨ ਸੁਧਾਰਾਂ ਨਾਲ ਸਬੰਧਤ ਮੁੱਦੇ ਉਠਾਉਣ ਲਈ ਇੱਕ ਮੰਚ ਵਜੋਂ ਵਰਤਿਆ ਹੈ। ਇਸ ਸਮੇਂ ਦੌਰਾਨ ਸੰਧੂ ਨੇ ਬਹਿਸਾਂ, ਪ੍ਰਸ਼ਨ ਕਾਲ, ਵਿਸ਼ੇਸ਼ ਜ਼ਿਕਰਾਂ ਅਤੇ ਹੋਰ ਸੰਸਦੀ ਦਖ਼ਲਅੰਦਾਜ਼ੀਆਂ ਰਾਹੀਂ ਲਗਾਤਾਰ ਜਨਤਕ ਮਹੱਤਵ ਦੇ ਮੁੱਦੇ ਉਠਾਏ ਹਨ। ਉਨ੍ਹਾਂ ਨੇ ਖੇਤੀਬਾੜੀ, ਧਰਤੀ ਹੇਠਲੇ ਪਾਣੀ ਦੀ ਸੰਭਾਲ, ਜਲ ਪ੍ਰਬੰਧਨ, ਸਿੱਖਿਆ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਨਿਆਂਇਕ ਸੁਧਾਰ, ਸਿਹਤ ਸੰਭਾਲ, ਰੇਲ ਸੰਪਰਕ, ਸਹਿਕਾਰੀ ਸੰਸਥਾਵਾਂ, ਸੈਰ-ਸਪਾਟਾ, ਕਾਰੋਬਾਰ ਕਰਨ ਦੀ ਸੌਖ, ਉੱਦਮਤਾ, ਸਮਾਜਿਕ ਨਿਆਂ, ਡਿਜੀਟਲ ਸ਼ਾਸਨ, ਕਰ ਪ੍ਰਣਾਲੀ, ਵਾਤਾਵਰਨ ਸੁਰੱਖਿਆ ਅਤੇ ਰਾਸ਼ਟਰੀ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਸ਼ੇ ਸੰਸਦ ਸਾਹਮਣੇ ਰੱਖੇ ਹਨ।
ਦੇਸ਼ ਭਰ ਦੇ ਲੋਕਾਂ ਵੱਲੋਂ ਬੋਲਦਿਆਂ ਉਨ੍ਹਾਂ ਨੇ ਸਾਰੇ ਬ੍ਰਾਂਡਾਂ ਦੀਆਂ ਦਵਾਈਆਂ ’ਤੇ ਘੱਟੋ-ਘੱਟ ਪ੍ਰਚੂਨ ਕੀਮਤ ਨੂੰ ਤਰਕਸੰਗਤ ਬਣਾਉਣ ਅਤੇ ਨਿਯਮਤ ਕਰਨ, ਦੇਸ਼ ਦੇ ਅਹਿਮ ਤੀਰਥ ਸਥਾਨਾਂ ਨੂੰ ਜੋੜਨ ਵਾਲੇ ਸ਼੍ਰੀ ਰਾਮ ਦਰਸ਼ਨ ਰੇਲ ਗਲਿਆਰੇ ਦੀ ਉਸਾਰੀ ਅਤੇ ਹਾਈਡ?ਰੋਜਨ ਨਾਲ ਚੱਲਣ ਵਾਲੀ ਰੇਲ ਸੇਵਾ ਨੂੰ ਜੀਂਦ-ਪਾਣੀਪਤ, ਜੀਂਦ-ਰੋਹਤਕ ਅਤੇ ਜੀਂਦ-ਹਿਸਾਰ ਰੂਟਾਂ ਤੱਕ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਸਕਾਈਰੂਟ ਏਅਰੋਸਪੇਸ ਵੱਲੋਂ ਵਿਕਰਮ-1 ਦੇ ਸਫ਼ਲ ਲਾਂਚ ਰਾਹੀਂ ਪੁਲਾੜ ਖੇਤਰ ਵਿੱਚ ਭਾਰ
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


