ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਸ਼ਾਖਾ ਵੱਲੋਂ ਸਿੱਖਿਆ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜਮਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਜਿਲਾ ਸਿੱਖਿਆ ਅਫਸਰ (ਸੀਨੀਅਰ ਸੈਕੰਡਰੀ, ਪ੍ਰਾਇਮਰੀ) ਦਫਰਤਾਂ ਅੱਗੇ ਰੋਸ ਧਰਨਾ ਦੇਣ ਉਪਰੰਤ ਰੈਲੀ ਕੀਤੀ। ਇਸ ਮੌਕੇ ਤੇ ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਇੰਦਰ ਪਾਲ ਵਾਲਿਆ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਵੱਖ—ਵੱਖ ਅਹੁਦਿਆਂ ਤੇ (ਮੇਲ—ਫੀਮੇਲ) ਲੰਮੇ ਸਮੇਂ ਤੋਂ ਕੰਮ ਕਰ ਰਹੇ ਪਾਰਟ ਟਾਇਮ ਕਾਮਿਆਂ ਦੀਟਾਂ ਸੇਵਾਵਾਂ ਦੀਆਂ ਨਿਯਮਤ ਨਿਯੁਕਤੀਆਂ ਨਹੀਂ ਕੀਤੀਆਂ ਜਾ ਰਹੀਆਂ, ਮਿਡ—ਡੇ—ਮੀਲ ਕਾਮਿਆਂ ਨੂੰ ਪੂਰੀ ਉਜਰਤਾ ਤੇ ਸਮੇਂ ਸਿਰ ਜਾਰੀ ਨਹੀਂ ਕੀਤੀਆਂ ਜਾਦੀਆਂ, ਖਾਣਾ ਬਣਾਉਣ ਤੋਂ ਇਲਾਵਾ ਸਕੂਲ ਮੁਖੀ ਇਨਾਂ ਪਾਸੋਂ ਵੱਧ ਕੰਮ ਲੈਂਦੇ ਹਨ ਤੇ ਬਗਾਰਾਂ ਵੀ ਕਰਵਾਉਂਦੇ ਹਨ, ਇਨ੍ਹਾਂ ਮੰਗ ਕੀਤੀ ਕਿ ਮਿਡ ਡੇ ਮੀਲ ਪਾਸੇ ਕੰਮ ਉਨ੍ਹਾਂ ਦੇ ਅਹੁਦੇ ਦਾ ਲਿਆ ਜਾਵੇ, ਘੱਟੋ—ਘੱਟ ਤਨਖਾਹ, ਕਿਰਤ ਕਮਿਸ਼ਨਰ ਵਲੋਂ ਨਿਸ਼ਚਿਤ ਕੀਤੀਆਂ ਉਜਰਤਾਂ ਅਨੁਸਾਰ ਦਿੱਤੀਆਂ ਜਾਣ, ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ, ਬਗਾਰ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਤੇ ਹੋਰ ਬਣਦੀਆਂ ਸਹੂਲਤਾਂ ਖਾਣਾ ਬਣਾਉਣ ਸਮੇਂ ਦੁਰਘਟਨਾ ਸਮੇਂ ਮੁਆਵਜਾ ਦਿੱਤਾ ਜਾਵੇ। ਇਸ ਤਰ੍ਹਾਂ ਮੰਗ ਕੀਤੀ ਗਈ ਕਿ ਇਨਾਂ ਨੂੰ ਨਿਯਮਤ ਕੀਤਾ ਜਾਵੇ, ਕਿਉਂਜੋ ਮਿਡ ਡੇ ਮੀਲ ਦਾ ਕੰਮ ਨਿਤ ਦਿਨ ਦਾ ਹੈ ਪਰੰਤੂ ਇਨ੍ਹਾਂ ਨੂੰ ਤਿੰਨ—ਤਿੰਨ ਹਜਾਰ ਰੁਪਏ ਤਨਖਾਹ ਪ੍ਰਤੀ ਮਹੀਨਾ ਦਿੱਤੀਆਂ ਜਾਦੀਆਂ ਹਨ ਜੋ 3—3 ਮਹੀਨਿਆਂ ਤੋਂ ਤਨਖਾਹਾਂ ਨਸੀਬ ਨਹੀਂ ਹੋਈਆਂ। ਮੰਗ ਕੀਤੀ ਗਈ ਕਿ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ 3000 ਰੁਪਏ ਤੇ ਚੌਂਕੀਦਾਰ 5000 ਰੁਪਏ ਤੇ ਪ੍ਰਤੀ ਮਹੀਨੇ ਰੱਖਣ ਤੇ ਕੰਮ ਦਾ ਸਮਾਂ ਨਿਸ਼ਚਿਤ ਨਾ ਕਰਨਾ ਇਨ੍ਹਾਂ ਕਾਮਿਆਂ ਦਾ ਆਰਥਿਕ ਸ਼ੋਸ਼ਣ ਹੈ। ਇਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਪੂਰੀਆਂ ਉਜਰਤਾਂ ਦਿੱਤੀਆਂ ਜਾਣ। ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ, ਇਨ੍ਹਾਂ ਨੂੰ ਘੱਟੋ—ਘੱਟ ਉਜਰਤਾ ਦੇ ਘੇਰੇ ਵਿੱਚ ਲਿਆਦਾ ਜਾਵੇ, ਹਫਾਤਾਵਰੀ ਰੈਸਟ, ਤਿਉਹਾਰੀ ਛੁੱਟੀਆਂ ਵੀ ਦਿੱਤੀਆਂ ਜਾਣ ਅਤੇ ਹੋਰ ਬਣਦੀਆਂ ਸਹੂਲਤਾਂ ਕਿਰਤ ਕਾਨੂੰਨਾਂ ਅਨੁਸਾਰ ਦਿੱਤੀਆਂ ਜਾਣ, ਵਿਦਿਅਕ ਯੋਗਤਾ ਰੱਖਦੇ ਦਰਜਾ ਚਾਰ ਕਰਮਚਾਰੀਆਂ ਨੂੰ ਪਦ ਉਨਤੀ ਕੀਤੀ ਜਾਵੇ, ਸਕੂਲਾਂ ਵਿੱਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਘਾਟ ਪੂਰੀ ਕੀਤੀ ਜਾਵੇ, ਵਰਦੀਆਂ ਦਿੱਤੀਆਂ ਜਾਣ, ਆਦਿ ਇੱਕ ਦਰਜਨ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਮਿਤੀ 27 ਅਗਸਤ ਦੇ ਮਹਾਂ ਹੜਤਾਲ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦਾ ਚੌਥਾ ਦਰਜਾ ਕਰਮਚਾਰੀ ਵੱਧ ਚੜ੍ਹਕੇ ਹਿੱਸਾ ਲਵੇਗਾ।
ਧਰਨੇ ਤੇ ਰੈਲੀ ਨੂੰ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ ਉਸ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ ਸ਼ਹਿਰੀ ਪ੍ਰਧਾਨ, ਸ਼ਿਵ ਚਰਨ ਪ੍ਰਧਾਨ ਪੈਨਸ਼ਨਰ, ਚਰਨਜੀਤ ਸਿੰਘ ਮਰਦਾਪੁਰ, ਸਤਨਰਾਇਣ ਗੋਨੀ, ਸਤਨਾਮ ਸਿੰਘ ਘਨੌਰ, ਇੰਦਰਪਾਲ ਵਾਲੀਆ, ਪ੍ਰੇਮ ਚਾਵਲਾ, ਤਰਲੋਚਨ ਮਾੜੂ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਗੁਰਿੰਦਰ ਉਰਫ ਗੁਰੀ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਪਾਤੜਾਂ, ਰਾਮ ਕੈਲਾਸ਼, ਧਰਮਿੰਦਰ ਸਿੰਘ, ਧਰਮਿੰਦਰ ਕੁਮਾਰ ਮਾਤਾ ਕੁਸ਼ਲਿਆ, ਗੋਲਡੀ ਮਰਦਾਹੇੜੀ, ਮਨਪ੍ਰੀਤ ਕੌਰ, ਹਰਬੰਸ ਕੌਰ, ਰਾਮ ਜੋਧਾ, ਭੋਲੀ ਆਦਿ ਆਦਿ ਆਗੂ ਸ਼ਾਮਲ ਸਨ
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


