ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਪਾਰਟੀ ਲਈ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਬਹੁਤ ਮਾੜੀ ਖ਼ਬਰ ਅੱਜ ਸਵੇਰ ਚੜ੍ਹਦਿਆਂ ਹੀ ਸਾਹਮਣੇ ਆਈ ਹੈ।
ਮਾਝੇ ਦੇ ਅਹਿਮ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਕਲੇਸ਼ ਨੇ ਅੱਜ ਇੱਕ ਵੱਡਾ ਰੂਪ ਧਾਰਨ ਕਰ ਲਿਆ ਹੈ। ਪੈਰਾਸ਼ੂਟ ਰਾਹੀਂ ਹਲਕੇ ਵਿੱਚ ਉਤਾਰੇ ਗਏ ਹਲਕਾ ਇੰਚਾਰਜ਼ ਮੈਡਮ ਸੋਨੀਆ ਮਾਨ ਦੀਆਂ ਲਗਾਤਾਰ ਵਧਦੀਆਂ ਆਪਹੁਦਰੀਆਂ, ਤਾਨਾਸ਼ਾਹੀ ਰਵੱਈਏ ਅਤੇ ਪੁਰਾਣੇ ਟਕਸਾਲੀ ਵਰਕਰਾਂ ਦੀ ਕੀਤੀ ਜਾ ਰਹੀ ਅਣਦੇਖੀ ਤੋਂ ਤੰਗ ਆ ਕੇ ਅੱਜ ਪਾਰਟੀ ਦੇ ਥੰਮ?ਹ ਮੰਨੇ ਜਾਂਦੇ ਕਈ ਚੋਟੀ ਦੇ ਆਗੂਆਂ ਨੇ ਇੱਕੋ ਵੇਲੇ ਬਗ਼ਾਵਤੀ ਬਿਗੁਲ ਵਜਾਉਂਦਿਆਂ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ ਅਤੇ ਪੁਰਾਣੇ ਵਰਕਰਾਂ ਦੀ ਲਗਾਤਾਰ ਹੋ ਰਹੀ ਖੱਜਲ-ਖੁਆਰੀ ਤੋਂ ਅੱਕ ਕੇ ਪਾਰਟੀ ਦੇ ਕਈ ਵੱਡੇ ਅਤੇ ਮੋਹਰੀ ਆਗੂਆਂ ਨੇ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਇੱਕੋ ਝਟਕੇ ਵਿੱਚ ਹੋਏ ਧੜਾਧੜ ਅਸਤੀਫ਼?ਆਂ ਨੇ ’ਆਪ’ ਦੀ ਹਾਈਕਮਾਂਡ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ, ਇੱਕੋ ਝਟਕੇ ’ਚ ਹੋਈ ਇਸ ਬਗ਼ਾਵਤ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ’ਆਪ’ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਚਰਚਾ ਇਹ ਹੈ ਕਿ ਹਾਲੇ ਇਹ ਤਾਂ ਸਿਰਫ਼ ਸ਼ੁਰੂਆਤ ਹੈ—ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਝਟਕੇ ਲੱਗ ਸਕਦੇ ਹਨ।
2014 ਦੇ ਸ਼ੁਰੂਆਤੀ ਦੌਰ ਤੋਂ ਪਾਰਟੀ ਨਾਲ ਜੁੜੇ ਅਤੇ ਲੋਕ ਸਭਾ ਚੋਣਾਂ ਵਿੱਚ ਡਾ. ਦਲਜੀਤ ਸਿੰਘ ਨਾਲ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਲਾਕ ਪ੍ਰਧਾਨ ਦਿਲਬਾਗ ਸਿੰਘ ਕੋਹਾਲੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੀ ਕਾਰਜਪ੍ਰਣਾਲੀ ’ਤੇ ਤਿੱਖੇ ਤੀਰ ਚਲਾਏ ਹਨ। ਪ੍ਰੈੱਸ ਅੱਗੇ ਭੜਾਸ ਕੱਢਦਿਆਂ ਉਨ੍ਹਾਂ ਅਜਿਹੇ ਗੰਭੀਰ ਦੋਸ਼ ਲਾਏ ਜਿਨ੍ਹਾਂ ਨੇ ਪੂਰੀ ਆਪ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
ਦਿਲਬਾਗ ਸਿੰਘ ਕੋਹਾਲੀ ਨੇ ਸਿੱਧਾ ਇਲਜ਼ਾਮ ਲਾਇਆ ਕਿ ’ਰੰਗਲਾ ਪੰਜਾਬ’ ਯੋਜਨਾ ਤਹਿਤ ਹਲਕੇ ਦੇ ਵਿਕਾਸ ਲਈ ਆਏ 5 ਕਰੋੜ ਰੁਪਏ ਕਿੱਥੇ ਖ਼ਰਚੇ ਗਏ, ਇਸ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਪਿੰਡਾਂ ਦੀ ਹਾਲਤ ਅੱਜ ਵੀ ਬਦਤਰ ਹੈ ਅਤੇ ਵਿਕਾਸ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ।
ਹਰ ਵਿਧਾਨ ਸਭਾ ਹਲਕੇ ਵਿੱਚ ਦਿੱਲੀ ਤੋਂ ਵਿਸ਼ੇਸ਼ 2 ਇੰਚਾਰਜ ਅਤੇ ਬਲਾਕ ਪੱਧਰ ’ਤੇ ਦਿੱਲੀ ਤੋਂ 1-2 ਵਿਸ਼ੇਸ਼ ਇੰਚਾਰਜ ਤਾਇਨਾਤ ਕੀਤੇ ਗਏ ਹਨ, ਜੋ ਸਥਾਨਕ ਵਰਕਰਾਂ ਅਤੇ ਜਥੇਬੰਦਕ ਢਾਂਚੇ ਨੂੰ ਦਰਕਿਨਾਰ ਕਰਕੇ ਆਪਣੀ ਮਨਮਾਨੀ ਨਾਲ ਸਥਾਨਕ ਆਗੂਆਂ ਦੀਆਂ ਧੌਣਾਂ ’ਤੇ ਗੋਡਾ ਧਰ ਕੇ ਹੁਕਮ ਚਲਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਰਕਰਾਂ ਦੀ ਸੁਣਵਾਈ ਦੇ ਕੀਤੇ ਜਾਂਦੇ ਦਾਅਵਿਆਂ ਦੀ ਫੂਕ ਕੱਢਦਿਆਂ ਕੋਹਾਲੀ ਨੇ ਕਿਹਾ ਕਿ ਵਿਚੋਲੇ ਲੋਕ ਆਮ ਵਰਕਰ ਦੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਣ ਹੀ ਨਹੀਂ ਦਿੰਦੇ।
ਹਲਕਾ ਮੀਡੀਆ ਇੰਚਾਰਜ ਸ਼ਿਵ ਕੁਮਾਰ ਚੋਗਾਵਾਂ ਅਤੇ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਦੇ ਡਾਇਰੈਕਟਰ ਬਲਜਿੰਦਰ ਸਿੰਘ ਥਾਂਦੇ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ:
ਪੁਰਾਣੇ ਫਾਉਂਡਰ ਮੈਂਬਰ ਸ਼ਿਵ ਕੁਮਾਰ ਚੋਗਾਵਾਂ ਨੇ ਦੁੱਖ ਪ੍ਰਗਟਾਇਆ ਕਿ ਔਖੇ ਸਮੇਂ ’ਚ ਆਪਣੀ ਜੇਬ੍ਹ ’ਚੋਂ ਪੈਸੇ ਖ਼ਰਚ ਕੇ ਪਾਰਟੀ ਖੜ੍ਹੀ ਕੀਤੀ, ਪਰ 2022 ’ਚ ਸਰਕਾਰ ਬਣਦੇ ਹੀ ਬਾਹਰੋਂ ਆਏ ਨਵੇਂ ਚੌਧਰੀਆਂ ਨੇ ਪੁਰਾਣੇ ਵਰਕਰਾਂ ਨੂੰ ਖੁੱਡੇਲਾਈਨ ਲਗਾ ਦਿੱਤਾ।
ਸਰਕਾਰੀ ਅਹੁਦੇ ਨੂੰ ਮਾਰੀ ਠੋਕਰ:- 2021 ’ਚ ਕਾਂਗਰਸ ਪਾਰਟੀ ਛੱਡ ਕੇ ’ਆਪ’ ’ਚ ਆਏ ਅਤੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦਿਹਾਤੀ ਦੇ ਪ੍ਰਧਾਨ ਰਹੇ ਬਲਜਿੰਦਰ ਸਿੰਘ ਥਾਂਦੇ ਨੇ ਕਿਹਾ ਕਿ ਪਾਰਟੀ ਵਿੱਚ ਇਮਾਨਦਾਰ ਆਗੂਆਂ ਦਾ ਦਮ ਘੁੱਟ ਰਿਹਾ ਸੀ, ਜਿਸ ਕਰਕੇ ਉਨ੍ਹਾਂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਦੇ ਡਾਇਰੈਕਟਰ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।
ਇੱਕੋ ਦਿਨ ਹੋਏ ਇਹਨਾਂ ਅਸਤੀਫ਼?ਆਂ ਨਾਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ’ਆਪ’ ਦਾ ਜਥੇਬੰਦਕ ਢਾਂਚਾ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਬਗ਼ਾਵਤ ਕਰਨ ਵਾਲੇ ਆਗੂਆਂ ਨੇ ਸਾਫ਼ ਕੀਤਾ ਹੈ ਕਿ ਉਹ ਪੰਜਾਬ ਅਤੇ ਹਲਕੇ ਦੇ ਲੋਕਾਂ ਦੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ। ਸੂਤਰਾਂ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਸਰਪੰਚ ਅਤੇ ਬਲਾਕ ਪੱਧਰੀ ਆਗੂ ਵੀ ਸਮੂਹਿਕ ਅਸਤੀਫ਼ੇ ਦੇ ਸਕਦੇ ਹਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


