ਅੱਜ ਸਾਂਝੇ ਵਿਦਿਆਰਥੀ ਮੋਰਚੇ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀਆਂ(ਪੰਜਾਬ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਫੈਡਰੇਸ਼ਨ) ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਪੀ.ਐੱਸ.ਯੂ ਤੋਂ ਗੁਰਦਾਸ ਸਿੰਘ ਨੇ ਕਿਹਾ ਕਿ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਦੁਆਰਾ ਵਿਦਿਆਰਥੀਆਂ ਦੀਆਂ ਹੋਸਟਲ ਅਤੇ ਵਿਭਾਗੀ ਫੀਸਾਂ ਵਿੱਚ ਭਾਰੀ ਵਾਧੇ ਕੀਤੇ ਗਏ ਹਨ। ਹੋਸਟਲ ਫੀਸਾਂ ਵਿੱਚ ਲਗਭਗ 30 ਤੋਂ ਲੈ ਕੇ 42% ਤੱਕ ਵਾਧਾ ਕੀਤਾ ਗਿਆ ਹੈ ਅਤੇ ਵਿਭਾਗੀ ਫੀਸਾਂ ਵਿੱਚ 10 ਫੀਸਦੀ ਤੋਂ ਲੈ ਕੇ 657 ਫੀਸਦੀ ਤੱਕ ਵਾਧੇ ਕੀਤੇ ਗਏ ਹਨ। ਵਿਦਿਆਰਥੀ ਜਥੇਬੰਦੀਆਂ ਇਸ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ। ਉਹਨਾਂ ਦਾ ਕਹਿਣਾ ਇਹ ਹੈ ਕਿ ਸਿੱਖਿਆ ਕੋਈ ਜਿਨਸ ਨਹੀਂ ਹੈ ਜਿਸ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਹ ਸਰਕਾਰ ਦੀ ਜਿੰਮੇਵਾਰੀ ਹੈ ਤੇ ਸਿੱਖਿਆ ਹਰ ਵਿਅਕਤੀ ਦੇ ਪਹੁੰਚ ਵਿੱਚ ਹੋਣੀ ਚਾਹੀਦੀ ਹੈ।
ਐੱਸ.ਐਫ.ਆਈ ਤੋਂ ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਇਸ ਸਾਲ ਦਾ ਕੁੱਲ ਬਜਟ 732 ਕਰੋੜ ਦਾ ਹੈ ਜਿਸ ਵਿੱਚ 397 ਕਰੋੜ ਸਰਕਾਰ ਦੀ ਗਰਾਂਟ ਹੈ ਅਤੇ ਲਗਭਗ 240 ਕਰੋੜ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਇਕੱਠਾ ਹੁੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜ਼ਾ ਵੀ ਹੈ। ਜਿਸ ਦਾ ਯੂਨੀਵਰਸਿਟੀ ਹਰ ਸਾਲ 14 ਕਰੋੜ ਵਿਆਜ ਦਿੰਦੀ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਇਹ ਕਰਜ਼ਾ ਹਜੇ ਤੱਕ ਮਾਫ਼ ਨਹੀਂ ਹੋਇਆ।
ਪੀ.ਐਸ.ਐਫ ਤੋਂ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਹੋਸਟਲਾਂ ਦੀ ਵੀ ਵੱਡੀ ਘਾਟ ਹੈ, ਸਿਰਫ਼ 30% ਕੁੜੀਆਂ ਨੂੰ ਹੋਸਟਲ ਅਲੋਟ ਹੁੰਦਾ ਹੈ ਅਤੇ ਕੁਝ ਵਿਦਿਆਰਥਨਾਂ ਨੂੰ ਹੋਸਟਲ ਅਜੈਸਟਮੈਂਟ ਤੌਰ ਤੇ ਮਿਲਦਾ ਹੈ ਲਗਭਗ ਅੱਧੀਆਂ ਵਿਦਿਆਰਥਣਾਂ ਹੋਸਟਲ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਵਿਦਿਆਰਥੀਆਂ ਨੇ ਸੰਘਰਸ਼ ਸਦਕਾ 2014 ਵਿੱਚ ਸਰਕਾਰ ਤੋਂ ਇੱਕ ਲੜਕੀਆਂ ਦਾ 500 ਕਮਰੇ ਦਾ ਹੋਸਟਲ ਪਾਸ ਕਰਵਾਇਆ ਸੀ। ਬਾਅਦ ਦੇ ਵਿੱਚ ਉਸ ਦਾ ਨਾਂ ਮਾਤਾ ਤ੍ਰਿਪਤਾ ਹੋਸਟਲ ਰੱਖਿਆ ਗਿਆ ਇਸਦੀ ਗਰਾਂਟ ਪੰਜਾਬੀ ਯੂਨੀਵਰਸਿਟੀ ਦੇ ਬਜਟ ਵਿੱਚ ਕਈ ਵਾਰ ਆਈ ਹੈ।ਪਰ 12 ਸਾਲ ਹੋ ਚੁੱਕੇ ਹਨ ਇਸ ਦੀ ਇੱਕ ਇੱਟ ਵੀ ਨਹੀਂ ਲੱਗੀ। ਪਿਛਲੇ ਵਿੱਦਿਅਕ ਵਰ੍ਹੇ 2025-26 ਦੌਰਾਨ ਹੋਸਟਲ ਲਈ 10 ਕਰੋੜ ਦੀ ਗਰਾਂਟ ਆਈ ਸੀ । ਜੋ ਦੋ ਹੋਸਟਲ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਉਸ ਦੀ ਉਸਾਰੀ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ। ਹੋਸਟਲ ਨਾ ਹੋਣ ਕਰਕੇ ਕੁਝ ਵਿਦਿਆਰਥੀ ਆਪਣਾ ਦਾਖਲਾ ਛੱਡ ਦਿੰਦੇ ਹਨ ਅਤੇ ਕੁਝ ਨੂੰ ਬਾਹਰ ਪੀਜੀ ਲੈਣੇ ਪੈਂਦੇ ਹਨ ਜੋ ਕਿ ਬਹੁਤ ਮਹਿੰਗੇ ਹਨ।
ਏ.ਆਈ.ਐਸ.ਐਫ ਦੇ ਆਗੂ ਰਾਹੁਲ ਨੇ ਕਿਹਾ ਕਿ ਮੌਜੂਦਾ ਹੋਸਟਲਾਂ ਦੀ ਹਾਲਤ ਵੀ ਖ਼ਸਤਾ ਹੋ ਚੁੱਕੀ ਹੈ ।ਹੋਸਟਲਾਂ ਦੀ ਸਮੇਂ ਤੇ ਮੁਰੰਮਤ ਨਾ ਹੋਣ ਕਰਕੇ ਛੱਤਾਂ ਗਲ? ਚੁੱਕੀਆਂ ਹਨ ਜਿਸ ਕਰਕੇ ਬਾਰਿਸ਼ ਦੌਰਾਨ ਸਾਰੀਆਂ ਛੱਤਾਂ ਵਿੱਚੋਂ ਪਾਣੀ ਸਿੰਮਦਾ ਹੈ । ਪਿਛਲੇ ਸਮੇਂ ਦੌਰਾਨ ਹੋਸਟਲ ਦੀ ਛੱਤਾ ਵਿੱਚੋਂ ਕੁਝ ਹਿੱਸੇ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਕਈ ਹੋਸਟਲ ਅਜਿਹੇ ਹਨ ਜਿਨਾਂ ਦੀ ਇਮਾਰਤ ਸੱਤ ਮੰਜ਼ਲੀ ਹੈ ਪਰ ਲਿਫਟਾਂ ਕਈ ਸਾਲਾਂ ਤੋਂ ਬੰਦ ਪਈਆਂ ਹਨ ਜਿਵੇਂ ਕਿ ਬੰਦਾ ਸਿੰਘ ਬਹਾਦਰ ਹੋਸਟਲ ,ਮਾਈ ਭਾਗੋ ਹੋਸਟਲ ਅਤੇ ਬੇਬੇ ਨਾਨਕੀ ਹੋਸਟਲ।
ਇਸ ਪ੍ਰਦਰਸ਼ਨ ਦੇ ਦੌਰਾਨ ਡੀਨ ਵਿਦਿਆਰਥੀ ਭਲਾਈ ਦਫਤਰ ਚੋਂ ਅਧਿਕਾਰੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਕੋਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਾ ਹੋਣ ਕਰਕੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਭਵਿੱਖ ਵਿੱਚ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੋਸਟਲ ਫੀਸਾਂ ਅਤੇ ਵਿਭਾਗੀ ਫੀਸਾਂ ਵਿੱਚ ਕੀਤੇ ਗਏ ਭਾਰੀ ਵਾਧੇ ਖਿਲਾਫ਼ ਸਾਂਝਾ ਸੰਘਰਸ਼ ਲੜਿਆ ਜਾਵੇਗਾ। ਮੋਰਚੇ ਵੱਲੋਂ ਯੂਨੀਵਰਸਿਟੀ ਵਿੱਚ ਸੰਘਰਸ਼ੀਲ ਵਿਦਿਆਰਥੀ ਜਥੇਬੰਦੀਆਂ ਨੂੰ ਇਸ ਫਰੰਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਂ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


