ਪੰਜਾਬ ਕਾਂਗਰਸ ਦੇ ਅੰਦਰੂਨੀ ਮਤਭੇਦ ਅਤੇ ਧੜੇਬੰਦੀ ਇੱਕ ਵਾਰ ਸਾਹਮਣੇ ਆਈ ਹੈ। ਬਠਿੰਡਾ ਵਿਖੇ ਆਯੋਜਿਤ ਪੰਜਾਬ ਕਾਂਗਰਸ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਉਸ ਸਮੇਂ ਦਿਲਚਸਪ ਅਤੇ ਹੈਰਾਨੀਜਨਕ ਸਥਿਤੀ ਬਣ ਗਈ, ਜਦੋਂ ਮੀਟਿੰਗ ਵਿੱਚ ਮੌਜੂਦ ਸੂਬਾ ਲੀਡਰਸ਼ਿਪ ਦੇ ਸਾਹਮਣੇ ਇੱਕ ਵਰਕਰ ਵੱਲੋਂ ਚਰਨਜੀਤ ਚੰਨੀ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੀ ਹੋਰ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ’ਤੇ ਪਹੁੰਚੀ ਹੋਈ ਸੀ। ਮੀਟਿੰਗ ਦਾ ਮੁੱਖ ਮਨੋਰਥ ਆਗਾਮੀ ਸਿਆਸੀ ਰਣਨੀਤੀਆਂ ’ਤੇ ਚਰਚਾ ਕਰਨਾ ਅਤੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਕੇ ਸੰਗਠਨ ਨੂੰ ਮਜ਼ਬੂਤ ਕਰਨਾ ਸੀ। ਪਰ ਮੀਟਿੰਗ ਦੀ ਕਾਰਵਾਈ ਦੌਰਾਨ ਹੀ ਹਾਲ ਵਿੱਚ ਮੌਜੂਦ ਇੱਕ ਨੌਜਵਾਨ ਕਾਂਗਰਸੀ ਵਰਕਰ ਨੇ ’ਚੰਨੀ ਜਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਨੌਜਵਾਨ ਨੂੰ ਲਗਾਤਾਰ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਦੇਖ ਕੇ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੜੇ ਸ਼ਾਂਤ, ਸਿਆਸੀ ਤੌਰ ’ਤੇ ਚੁਸਤ ਅੰਦਾਜ਼ ਵਿੱਚ ਉਸ ਨੌਜਵਾਨ ਨੂੰ ਸਟੇਜ ’ਤੇ ਬੁਲਾ ਲਿਆ। ਸਟੇਜ ’ਤੇ ਬੁਲਾਉਣ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਸਮਰਥਕ ਨੂੰ ਕਿਹਾ, ‘ਜ਼ਰਾ ਚੰਨੀ ਸਾਹਿਬ ਨੂੰ ਫੋਨ ਲਗਾਓ।’
ਜਦੋਂ ਉਸ ਨੌਜਵਾਨ ਨੇ ਸਟੇਜ ’ਤੇ ਹੀ ਆਪਣੇ ਮੋਬਾਈਲ ਤੋਂ ਚਰਨਜੀਤ ਸਿੰਘ ਚੰਨੀ ਨੂੰ ਫੋਨ ਮਿਲਾਇਆ, ਤਾਂ ਦੂਜੇ ਪਾਸਿਓਂ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਸਮਰਥਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਤੂੰ ਹੁਣ ਮੇਰਾ ਨੰਬਰ ਲੈ ਲੈ, ਜਦੋਂ ਵੀ ਤੈਨੂੰ ਕਿਸੇ ਕੰਮ ਦੀ ਲੋੜ ਹੋਵੇ, ਮੈਨੂੰ ਸਿੱਧਾ ਫੋਨ ਕਰ ਲਈਂ।’
ਇਸ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਸਮਰਥਕ ਨੂੰ ਮਾਈਕ ਫੜ੍ਹਾਉਂਦਿਆਂ ਕਿਹਾ ਕਿ ‘ਹੁਣ ਤੂੰ ਸਪੀਕਰ ਵਿੱਚ ਨਾਅਰਾ ਲਗਾ।’ ਹਾਲਾਂਕਿ ਰਾਜਾ ਵੜਿੰਗ ਦਾ ਅੰਦਾਜ਼ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦਾ ਸੀ, ਪਰ ਉਸ ਸਮਰਥਕ ਦਾ ਉਤਸ਼ਾਹ ਦੇਖਣਯੋਗ ਸੀ। ਉਸ ਨੌਜਵਾਨ ਨੇ ਸਟੇਜ ’ਤੇ ਮਾਈਕ ਫੜ੍ਹਦਿਆਂ ਹੀ ‘ਚੰਨੀ ਜਿੰਦਾਬਾਦ’, ‘ਕਾਂਗਰਸ ਪਾਰਟੀ ਜਿੰਦਾਬਾਦ’ ਅਤੇ ’ਰਾਹੁਲ ਗਾਂਧੀ ਜਿੰਦਾਬਾਦ’ ਦੇ ਜ਼ੋਰਦਾਰ ਨਾਅਰੇ ਲਗਾਏ।
ਹੈਰਾਨੀ ਦੀ ਗੱਲ ਇਹ ਰਹੀ ਕਿ ਸਟੇਜ ’ਤੇ ਮੌਜੂਦ ਹੋਣ ਦੇ ਬਾਵਜੂਦ ਉਸ ਸਮਰਥਕ ਨੇ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਨਾਅਰਾ ਲਾਇਆ ਅਤੇ ਨਾ ਹੀ ਸੂਬਾ ਇੰਚਾਰਜ ਬਘੇਲ ਜਿੰਦਾਬਾਦ ਦਾ ਨਾਅਰਾ ਬੁਲੰਦ ਕੀਤਾ। ਬਠਿੰਡਾ ਦੀ ਇਸ ਮੀਟਿੰਗ ਵਿੱਚ ਵਾਪਰੀ ਇਹ ਘਟਨਾ ਹੁਣ ਪੰਜਾਬ ਦੀ ਸਿਆਸਤ ਅਤੇ ਕਾਂਗਰਸ ਦੇ ਅੰਦਰੂਨੀ ਹਲਕਿਆਂ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇੱਕ ਪਾਸੇ ਜਿੱਥੇ ਰਾਜਾ ਵੜਿੰਗ ਵੱਲੋਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਵਰਕਰਾਂ ਦੇ ਮਨਾਂ ਵਿੱਚ ਚਰਨਜੀਤ ਸਿੰਘ ਚੰਨੀ ਪ੍ਰਤੀ ਵਫ਼ਾਦਾਰੀ ਅਤੇ ਪਾਰਟੀ ਅੰਦਰਲੀ ਗੁੱਟਬੰਦੀ ਇੱਕ ਵਾਰ ਫਿਰ ਜੱਗ-ਜ਼ਾਹਿਰ ਹੋ ਗਈ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


