ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਮਾਨਸੂਨ ਸੈਸਨ ਦੌਰਾਨ ਰਾਜ ਸਭਾ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਹੜਾਂ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਇਸ ਖੇਤਰ ਲਈ ਇੱਕ ਏਕੀਕਿ?ਰਤ ਹੜ ਪ੍ਰਬੰਧਨ ਤੰਤਰ ਤਿਆਰ ਕਰਨ ਦੀ ਅਪੀਲ ਕੀਤੀ। ਹੜਾਂ ਦੀ ਰੋਕਥਾਮ ਲਈ ਲੰਬੇ ਸਮੇਂ ਦੀ ਅਤੇ ਵਿਗਿਆਨਕ ਪਹੁੰਚ ਦੀ ਮੰਗ ਕਰਦਿਆਂ ਸੰਧੂ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ ਲਈ ਕਾਨੂੰਨੀ ਮਾਨਤਾ ਪ੍ਰਾਪਤ ਸਾਂਝਾ ਹੜ ਪ੍ਰਬੰਧਨ ਤੰਤਰ ਸਥਾਪਤ ਕਰਨ ਦੀ ਮੰਗ ਕੀਤੀ, ਜਿਸ ਨੂੰ ਜਲ ਭੰਡਾਰਾਂ ਦੀ ਰੀਅਲ-ਟਾਈਮ ਨਿਗਰਾਨੀ, ਉੱਨਤ ਹੜ ਪੂਰਵ-ਅਨੁਮਾਨ ਪ੍ਰਣਾਲੀ ਅਤੇ ਵੱਡੇ ਜਲ ਭੰਡਾਰਾਂ ਦੀ ਸਮਾਂਬੱਧ ਗਾਦ ਸਫਾਈ ਦਾ ਸਹਾਰਾ ਹੋਵੇ।
ਵੱਡੇ ਜਲ ਭੰਡਾਰਾਂ ਵਿੱਚ ਗਾਦ (ਸਿਲਟ) ਜੰਮਣ ਦੀ ਵਧਦੀ ਚੁਣੌਤੀ ਵੱਲ ਸਦਨ ਦਾ ਧਿਆਨ ਦਿਵਾਉਂਦਿਆਂ ਸੰਧੂ ਨੇ ਕਿਹਾ, “ਭਾਖੜਾ ਡੈਮ ਦਾ ਨਿਰਮਾਣ ਅਸਲ ਵਿੱਚ 9.27 ਅਰਬ ਘਣ ਮੀਟਰ ਭੰਡਾਰਨ ਸਮਰੱਥਾ ਨਾਲ ਕੀਤਾ ਗਿਆ ਸੀ, ਪਰ ਭਾਰੀ ਸਿਲਟ ਜੰਮਣ ਕਾਰਨ ਇਹ ਆਪਣੀ ਲਗਭਗ 2.13 ਅਰਬ ਘਣ ਮੀਟਰ ਭੰਡਾਰਨ ਸਮਰੱਥਾ ਗੁਆ ਚੁੱਕਾ ਹੈ। ਗੋਬਿੰਦ ਸਾਗਰ ਜਲ ਭੰਡਾਰ ਵਿੱਚ ਕਈ ਥਾਵਾਂ ‘ਤੇ ਸਿਲਟ ਦੀ ਪਰਤ ਲਗਭਗ 100 ਤੋਂ 200 ਫੁੱਟ ਦੀ ਡੂੰਘਾਈ ਤੱਕ ਪਹੁੰਚ ਚੁੱਕੀ ਹੈ, ਜਿਸ ਨੇ ਜਲ ਭੰਡਾਰ ਦੀ ਪਾਣੀ ਸੰਭਾਲਣ ਦੀ ਸਮਰੱਥਾ ਘਟਾ ਦਿੱਤੀ ਹੈ ਅਤੇ ਭਾਰੀ ਮੀਂਹ ਦੇ ਦੌਰਾਨ ਹੜਾਂ ਦਾ ਖਤਰਾ ਵਧਾ ਦਿੱਤਾ ਹੈ।”
2023 ਦੇ ਮਾਨਸੂਨ ਹੜਾਂ ਕਾਰਨ ਹੋਈ ਵਿਆਪਕ ਤਬਾਹੀ ਦਾ ਹਵਾਲਾ ਦਿੰਦਿਆਂ ਸੰਧੂ ਨੇ ਕਿਹਾ, “ਪੰਜਾਬ ਦੇ 23 ਵਿੱਚੋਂ 21 ਜਿਲੇ ਹੜਾਂ ਤੋਂ ਪ੍ਰਭਾਵਿਤ ਹੋਏ ਸਨ ਅਤੇ 1,400 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਸਨ, ਜਦਕਿ 2 ਲੱਖ ਹੈਕਟੇਅਰ ਤੋਂ ਵੱਧ ਖੇਤੀਬਾੜੀ ਜਮੀਨ ਪਾਣੀ ਹੇਠ ਆ ਗਈ ਸੀ। ਇਨਾਂ ਤਬਾਹਕੁੰਨ ਹੜਾਂ ਵਿੱਚ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ 50 ਲੋਕਾਂ ਦੀ ਜਾਨ ਚਲੀ ਗਈ। ਐੱਨਡੀਆਰਐੱਫ, ਐੱਸਡੀਆਰਐੱਫ, ਫੌਜ ਅਤੇ ਹਵਾਈ ਸੈਨਾ ਵੱਲੋਂ ਚਲਾਏ ਗਏ ਬਚਾਅ ਕਾਰਜਾਂ ਤਹਿਤ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ।”
Breaking News
- ਸੁਪਰੀਮ ਕੋਰਟ ਨੇ ‘ਆਪ’ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
- 40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ ਹੋ ਰਹੀਆਂ : ਸੀਐਮ ਮਾਨ
- ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਬੰਗਾ ਰਿਹਾ ਮੁਕੰਮਲ ਬੰਦ
- ਸ਼ਾਹਕੋਟ ’ਚ ਸਫਾਈ ਸੇਵਕਾਂ ਦੇ ਸੱਦੇ ਤੇ ਬੰਦ ਹੋਇਆ ਸਫਲ
- ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਨੂੰ ਮਿਲਿਆ ਭਰਵਾ ਹੁੰਗਾਰਾ
- ਪੀਐਮ ਨਰਿੰਦਰ ਮੋਦੀ 2 ਅਗਸਤ ਨੂੰ ਕਰਨਗੇ ’ਨਸ਼ਾ ਮੁਕਤ ਯੁਵਾ ਫ਼ੋਰ ਵਿਕਸਿਤ ਭਾਰਤ- ਸੰਕਲਪ ਮੁਹਿੰਮ ਦੀ ਸ਼ੁਰੂਆਤ
- ਪੰਜਾਬ ਬੰਦ ਦੇ ਚੱਲਦਿਆਂ ਪਟਿਆਲਾ ’ਚ ਬਾਜ਼ਾਰ ਮੁਕੰਮਲ ਬੰਦ, ਐਮਰਜੈਂਸੀ ਸੇਵਾਵਾਂ ਜਾਰੀ
- ਸਫਾਈ ਸੇਵਕਾਂ ਦੇ ਸਮਰਥਨ ਵਿੱਚ ਕੋਟ ਈਸੇ ਖਾਂ ਰਿਹਾ ਮੁਕੰਮਲ ਬੰਦ


