ਸਫਾਈ ਸੇਵਕ ਯੂਨੀਅਨ ਪੰਜਾਬ ਦੀ ਇਕਾਈ ਸ਼ਾਹਕੋਟ ਦੇ ਪ੍ਰਧਾਨ ਸੁਨੀਲ ਕੁਮਾਰ ਉਰਫ ਜੱਸੀ ਦੀ ਅਗਵਾਈ ਵਿੱਚ ਸ਼ਾਹਕੋਟ ਦੇ ਸਫਾਈ ਕਰਮਚਾਰੀਆਂ ਨੇ ਨਗਰ ਪੰਚਾਇਤ ਦੇ ਦਫਤਰ ਵਿਖੇ ਆਪਣਾ ਇਕੱਠ ਕੀਤਾ ਅਤੇ ਆਪਣੀ ਮੁਕੰਮਲ ਹੜਤਾਲ ਕਰਕੇ ਸ਼ਾਹਕੋਟ ਦੇ ਬਾਜ਼ਾਰਾਂ ਵਿੱਚ ਪੈਦਲ ਰੋਸ ਮੁਜਾਹਰਾ ਕੀਤਾ ਜਿਸ ਨੂੰ ਵਪਾਰੀਆਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸਰਕਾਰ ਖਿਲਾਫ ਵੱਡਾ ਹੁੰਗਾਰਾ ਦਿੱਤਾ ਕਰਮਚਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਤਸ਼ੱਦਦ ਢਾਉਣ ਵਾਲੇ ਡੀਐਸ ਪੀ ਖਿਲਾਫ ਇਰਾਦਾ ਕਤਲ ਦਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਤੇ ਦਸ ਸਾਲਾਂ ਵਾਲੀ ਪੋਲਿਸੀ ਰੱਦ ਕੀਤੀ ਜਾਵੇ ਅਤੇ ਸਾਡੇ ਪੰਜ ਸਾਲ ਦਾ ਪੇ ਕਮਿਸ਼ਨ ਬਕਾਇਆ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੰਮ ਛੋੜ ਹੜਤਾਲ ਚੱਲ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਅਤੇ ਡੀਐਸਪੀ ਬਰਨਾਲਾ ਦੀ ਮੁਅੱਤਲੀ ਕਰਕੇ ਇਰਾਦਾ ਕਤਲ ਦਾ ਮੁਕਦਮਾ ਦਰਜ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਲੰਬਾ ਕਰ ਦਿੱਤਾ ਜਾਵੇਗਾ ਹੋਰਾਂ ਤੋਂ ਇਲਾਵਾ ਇਸ ਮੌਕੇ ਵਾਈਸ ਪ੍ਰਧਾਨ ਬੰਟੀ ਹੰਸ, ਖਜਾਨਚੀ ਸਿੰਦਰਪਾਲ, ਨਰੇਸ਼ ਕੁਮਾਰ ਨਾਹਰ, ਪਰਮਿੰਦਰ ਬੰਟੀ, ਲਛਮਣ ਵਿਕਰਮਜੀਤ ਗੋਰਾ, ਗੌਰਵ, ਬਿਮਲਾ, ਰਾਣੀ, ਕਮਲਾ ਰਾਣੀ, ਨੀਤੂ, ਰੀਨਾ, ਬਿੰਦਰ, ਚਰਨੋ ਅਤੇ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਚ ਔਰਤਾਂ ਵੀ ਸ਼ਾਮਿਲ ਸਨ।
Breaking News
- ਸੁਪਰੀਮ ਕੋਰਟ ਨੇ ‘ਆਪ’ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
- 40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ ਹੋ ਰਹੀਆਂ : ਸੀਐਮ ਮਾਨ
- ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਬੰਗਾ ਰਿਹਾ ਮੁਕੰਮਲ ਬੰਦ
- ਸ਼ਾਹਕੋਟ ’ਚ ਸਫਾਈ ਸੇਵਕਾਂ ਦੇ ਸੱਦੇ ਤੇ ਬੰਦ ਹੋਇਆ ਸਫਲ
- ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਨੂੰ ਮਿਲਿਆ ਭਰਵਾ ਹੁੰਗਾਰਾ
- ਪੀਐਮ ਨਰਿੰਦਰ ਮੋਦੀ 2 ਅਗਸਤ ਨੂੰ ਕਰਨਗੇ ’ਨਸ਼ਾ ਮੁਕਤ ਯੁਵਾ ਫ਼ੋਰ ਵਿਕਸਿਤ ਭਾਰਤ- ਸੰਕਲਪ ਮੁਹਿੰਮ ਦੀ ਸ਼ੁਰੂਆਤ
- ਪੰਜਾਬ ਬੰਦ ਦੇ ਚੱਲਦਿਆਂ ਪਟਿਆਲਾ ’ਚ ਬਾਜ਼ਾਰ ਮੁਕੰਮਲ ਬੰਦ, ਐਮਰਜੈਂਸੀ ਸੇਵਾਵਾਂ ਜਾਰੀ
- ਸਫਾਈ ਸੇਵਕਾਂ ਦੇ ਸਮਰਥਨ ਵਿੱਚ ਕੋਟ ਈਸੇ ਖਾਂ ਰਿਹਾ ਮੁਕੰਮਲ ਬੰਦ


