ਪਿਛਲੇ ਦਿਨੀ ਦੇਸ਼ ਵਿੱਚ ਹੋਏ ਵੱਡੇ ਪੇਪਰ ਲੀਕ ਘੁਟਾਲੇ ਵਿੱਚ ਫਸੀ ਮੋਦੀ ਸਰਕਾਰ ਦੇ ਵਿਰੋਧ ਵਿੱਚ ਅੱਜ ਜਿਲਾ ਕਾਂਗਰਸ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਪੁੱਜੇ ਸੈਂਕੜੇ ਕਾਂਗਰਸੀ ਵਰਕਰਾਂ ਤੇ ਵਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਰੰਧਾਵਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੋਨੋਂ ਹੀ ਕਈ ਪੇਪਰ ਘਟਾਲਿਆਂ ਵਿੱਚ ਸ਼ਾਮਿਲ ਹੋਏ ਹਨ ਜਿਸ ਦੀ ਤਾਜ਼ਾ ਉਦਾਹਰਨ ਨੀਟ ਪੇਪਰ ਘੁਟਾਲਾ ਹੈ ਜਿਸ ਤੋਂ ਦੁਖੀ ਹੋ ਕੇ ਕਈ ਵਿਦਿਆਰਥੀ ਨੂੰ ਆਤਮਦਾਹ ਤੱਕ ਕਰਨਾ ਪਿਆ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਮਾਪਿਆਂ ਸਮੇਤ ਸੜਕਾਂ ਉੱਤੇ ਉਤਰਨਾ ਪਿਆ।
ਬੀਬੀ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਦੇਸ਼ ਭਰ ਦੇ ਕਰੋੜਾਂ ਹੋਣਹਾਰ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ ਕਿਉਂਕਿ ਉਹਨਾਂ ਦਾ ਭਰੋਸਾ ਸਰਕਾਰਾਂ ਤੋਂ ਉੱਠ ਚੁੱਕਿਆ ਹੈ।
ਬੀਬੀ ਰੰਧਾਵਾ ਨੇ ਸਪਸ਼ਟ ਕਿਹਾ ਕਿ ਘੁਟਾਲਿਆਂ, ਧੱਕੇਸ਼ਾਹੀ, ਅਤੇ ਵਧੀਕੀਆਂ ਤੋਂ ਦੁੱਖੀ ਲੋਕ ਅੱਜ ਰਾਹੁਲ ਗਾਂਧੀ ਵਰਗੇ ਨੇਤਾ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਲਈ ਉਤਾਵਲੇ ਹਨ ਪਰ ਮੋਦੀ ਸਰਕਾਰ ਦੀ ਵੋਟ ਚੋਰੀ ਨੀਤੀ ਲੋਕਾਂ ਦਾ ਸੁਪਨਾ ਸਾਕਾਰ ਕਰਨ ਵਿੱਚ ਅੜਿਕਾ ਬਣੀ ਹੋਈ ਹੈ।
ਇਸ ਮੌਕੇ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਸਾਡੀ ਸਰਕਾਰ ਕੇਵਲ ਚੰਦਾ ਚੋਰੀ, ਵੋਟ ਚੋਰੀ, ਟੈਕਸ ਚੋਰੀ, ਪੇਪਰ ਚੋਰੀ ਵਰਗੇ ਗੰਭੀਰ ਇਲਜਾਮਾਂ ਦਾ ਸਾਹਮਣਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਦੱਸਦਾ ਹੈ ਕਿ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਅੱਗੇ ਝੁਕ ਗਈ ਹੈ ਤੇ ਆਪਣੇ ਉੱਤੇ ਲੱਗੇ ਦੋਸ਼ ਮੰਨ ਗਈ ਹੈ ਪਰ ਸਿਰਫ ਅਸਤੀਫੇ ਨਾਲ ਕੰਮ ਨਹੀਂ ਚੱਲੇਗਾ। ਅੱਜ ਲੋੜ ਹੈ ਦੇਸ਼ ਦੇ ਸਾਰੇ ਢਾਂਚੇ ਨੇ ਇੱਕ ਵਧੀਆ ਵਿਧੀ ਤਹਿਤ ਸੈੱਟ ਕਰਨ ਦੀ।
ਡਾਕਟਰ ਗਾਂਧੀ ਨੇ ਕਿਹਾ ਕਿ ਅੱਜ ਸਾਰੇ ਕਾਂਗਰਸੀ ਮੋਮਬੱਤੀਆਂ ਜਲਾਕੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਵੀ ਭੇਟ ਕਰ ਰਹੇ ਹਨ।
ਅੱਜ ਦੇ ਇਸ ਪ੍ਰਦਰਸ਼ਨ ਵਿੱਚ ਹਰਿੰਦਰਪਾਲ ਸਿੰਘ ਹੈਰੀਮਾਨ, ਬਲਿਹਾਰ ਸਿੰਘ ਸਮਸ਼ਪੁਰ, ਜਸਵਿੰਦਰ ਰੰਧਾਵਾ, ਨਛੱਤਰ ਸਿੰਘ, ਅਮਰਜੀਤ ਸਿੰਘ ਘੱਗਾ, ਹਰਵਿੰਦਰ ਸਿੰਘ ਰਾਠੀਆਂ, ਹਰਵਿੰਦਰ ਸਿੰਘ ਨਿੱਪੀ, ਰਾਜੇਸ਼ ਮੰਦੌਰਾ, ਦਰਸ਼ਨ ਸਿੰਘ ਸਿੱਧੂ, ਸੰਦੀਪ ਸਿੰਗਲਾ, ਗੁਰਸੇਵਕ ਸਿੰਘ, ਕੁਲਵਿੰਦਰ ਅਰਨੋ, ਕੁਲਵੰਤ ਨਾਰੀਕੇ, ਰਸ਼ਪਾਲ ਜੋੜਾਮਾਜਰਾ, ਨੈਬ ਭਾਨਰੀ, ਅਸ਼ਵਨੀ ਬੱਤਾ, ਹਰਵੀਰ ਥਿੰਦ, ਜਗਵਿੰਦਰ ਢਿੱਲੋਂ, ਜਗਰੂਪ ਹੈਪੀ, ਹਰਦੀਪ ਕੁਲਾਰਾਂ, ਅੰਮ੍ਰਿਤ ਗੱਜੂਮਾਜਰਾ, ਚਮਕੌਰ ਨਿਰਮਾਣ, , ਪਰਮਜੀਤ ਚੌਹਾਨ, ਪਰਮਜੀਤ ਕੌਰ, ਭੁਪਿੰਦਰ ਕੌਰ ਕੌਰਜੀਵਾਲਾ, ਮੇਜਰ ਖਾਨ, ਗਿਫਟੀ ਘਨੌਰ, ਜੋਗਿੰਦਰ ਕਾਕੜਾ, ਹਨੀ ਵੜੈਚ,
ਹਰਦੀਪ ਲਾਡਾ, ਦੀਦਾਰ ਦੌਣਕਲਾਂ, ਕੁਲਵਿੰਦਰ ਸੁੱਖੇਵਾਲ, ਸਤਨਾਮ ਚੋਹਠ, ਰਾਜਕੁਮਾਰ ਡਕਾਲਾ, ਪ੍ਰਭਜੋਤ ਭਿੰਡਰ, ਦਿਲਬਰ ਖਾਨ, ਰਾਜਾ ਸਰਾਓ, ਬਿੱਟੂ ਸ਼ਾਹਪੁਰ, ਸਹਿਜਵੀਰ ਚੱਠਾ, ਵਿਕੀ ਸਿੱਧੂ, ਕਮਨ ਗਾਜੇਵਾਸ, ਸ਼ਹਰਾਜ ਮੰਡੀ, ਰਿੰਕੂ ਡਕਾਲਾ, ਪਰਮਜੀਤ ਖੇੜੀ, ਐਡਵੋਕੇਟ ਗੁਰਸ਼ੇਰ ਰੰਧਾਵਾ ਟਿੰਕਾ ਐਮਸੀ, ਮਠਾੜੂ, ਪੂਜਾ, ਵੀ ਸ਼ਾਮਿਲ ਹੋਏ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


