ਲੀਗਲ ਦੇਸ਼ ਵਿਦੇਸ਼ ਕਾਉਂਸਲ ਨੀਤੀ ਦੇ ਵਿਰੋਧ ਵਿੱਚ ਵਕੀਲਾਂ ਵਲੋਂ ਪੰਜਾਬ ਅੰਦਰ ਸ਼ੁਰੂ ਕੀਤਾ ਅੰਦੋਲਨ ਲਗਾਤਾਰ ਜਾਰੀ ਹੈ ਵਕੀਲਾਂ ਦੀ ਹੜਤਾਲ ਕਾਰਨ ਅਦਾਲਤਾਂ ਦਾ ਕੰਮ ਕਾਜ਼ ਠੱਪ ਪਿਆ ਹੈ!
ਬਾਰ ਐਸੋਸੀਏਸ਼ਨਾਂ ਦੀ ਜੁਆਇਟ ਐਕਸਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਮੌਜੂਦਾ ਲੀਗਲ ਦੇਸ਼ ਵਿਦੇਸ ਕਾਉਂਸਲ ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਜਾਰੀ ਰਹੀ।
ਐਡਵੋਕੇਟ ਬਿਕਰਮ ਬਰਾੜ, ਐਡਵੈਸਟ ਜਸਪ੍ਰੀਤ ਸਮਰਾਉ, ਐਡਵੋਕੇਟ ਗੁਰਤੇਜ ਚੀਮਾ, ਐਡਵੋਕੇਟ ਪ੍ਰਿੰਸ ਸ਼ਰਮਾ ਰੁੱਖ ਹੜਤਾਲ ’ਤੇ ਬੈਠੇ ਹਨ। ਅਹਿਮ ਗੱਲ ਇਹ ਰਹੀ ਕਿ ਅੱਜ ਵੀ ਕੰਮਕਾਰ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਵਕੀਲ ਭਾਈਚਾਰੇ ਵੱਲੋਂ ਪਿਛਲੇ ਕਈ ਦਿਨਾਂ ਤੇ ਇਹ ਸੰਘਰਸ਼ ਵਿੱਦਿਆ ਹੋਇਆ ਹੈ ਅਤੇ ਲੀਗਲ ਏਡ ਡਿਵੈਂਸ ਕਾਊਂਸਲ ਦੀ ਨੀਤੀ ਦਾ 28. ਵਿਰੋਧ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਮਨਬੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਮੌਜੂਦਾ ਐੱਲ. ਏ. ਡੀ. ਸੀ. ਨੀਤੀ ਨਾ ਸਿਰਫ ਪੁਰੀ ਤਰ੍ਹਾਂ ਅਸਰਹੀਣ ਤੇ ਨ ਫਿਰਨ ਉਤਸਾਹਿਤ ਕਰਦੀ ਹੈ, ਜਿਸ ਨਾਲ ਬਣ ਭ੍ਰਿਸ਼ਟਾਚਾਰ ਤੇ ਅਪਰਾਧ ਨੂੰ ਬੜ੍ਹਾਵਾ ਮਿਲ ਰਿਹਾ ਹੈ। ਇਸ ਨੀਤੀ ਨਾਲ ਪੇਸ਼ੇਵਰ ਵਕੀਲਾਂ ਦੀ ਸੁਤੰਤਰਤਾ ਅਤੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।ਨਾਹੀ ਅਦਾਲਤਾਂ ਚ ਆਮ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਵੱਲੋਂ ਭਾਰਤ ਦੇ ਚੀਫ ਜਸਟਿਸ, ਨੈਸ਼ਨਲ ਲੀਗਲ ਸਰਵਸਿਜ਼ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਮੰਗ ਕੀਤੀ ਗਈ ਹੈ ਕਿ ਇਸ ਨੀਤੀ ਨੂੰ ਤੁਰੰਡ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਅਤੇ ਪਹਿਲਾਂ ਵਾਲੀ ਪ੍ਰਣਾਣੀ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਇਸ ਤਹਿਤ ਮੁਫਤ ਕਾਨੂੰਨੀ ਸਹਾਇਤਾ ਲਈ ਵਕੀਲਾਂ ਦੀ ਚੋਣ ਸਬੰਧਤ ਜ਼ਿਲਾ ਬਾਰ ਐਸੋਸੀਏਸ਼ਨ ਰਾਹੀਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਨੀਤੀ ਵਾਪਸ ਨਾ ਲਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਬਿਕਰਮ ਭੁੱਲਰ, ਹੋਰ ਵੀ ਤੇਜ਼ ਕੀਤਾ ਜਾਵੇਗਾ। ਧਰਨੇ ਤੇ ਬੈਠੇ ਪ੍ਰਧਾਨ ਐਡਵੋਕੇਟ ਮਨਬੀਰ ਸਿੰਘ ਟਿਵਾਣਾ, ਐਡਵੋਕੇਟ ਬਰਜਿੰਦਰ ਸੋਢੀ ਅਤੇ ਐਡਵੋਕੇਟ ਜਤਿੰਦਰਪਾਲ ਘੁੰਮਣ, ਐਰ ਕੁਲਦੀਪ ਵਿਰਕ,ਐਂਡ ਗੁਰਪ੍ਰੀਤ ਗਿੱਲ,ਐਡ ਤੇਗਬੀਰ ਢਿੱਲੋਂ, ਐਫ. ਵਿਕਰਮ ਬਰਾੜ,ਐਡ.ਜੈਨਪਾਲ ਸਿੰਘ ਅਤੇ ਐਡ. ਜਸਪ੍ਰੀਤ ਸਮਰਾਉ, ਐਡ ਬਰਜਿੰਦਰ ਸਿੰਘ ਸੋਢੀ, ਐਡ. ਸਚਿਨ ਸ਼ਰਮਾ ਸਕੱਤਰ, ਐਡ. ਹਰਿੰਦਰ ਖਰੋਡ ਉੱਪ ਪ੍ਰਧਾਨ, ਐਂਡ ਹੈਪੀ ਵਰਮਾ ਸਹਿ-ਸਕੱਤਰ, ਐਡ ਜਸਪ੍ਰੀਤ ਸਿੰਘ ਖਜ਼ਾਨਚੀ, ਐਡ. ਹਰਪ੍ਰੀਤ ਸੋਹਲ ਲਾਇਬ੍ਰੇਰੀਅਨ ਤੋਂ ਇਲਾਵਾ ਐਡ ਹੇਮੰਤ ਨੰਦਾ, ਐਡ ਰਾਕੇਸ਼ ਵਧਬਾਰ, ਗੁਰਜਿੰਦਰ ਸੁਧੀਰ ਸ਼ਰਮਾ, ਐਡ. ਨਵੀਨ ਹਨ, ਐਫ. ਬਿਤਰਮ ਭੁੱਲਰ, ਐਂਡ, ਤੇਗਬੀਰ ਢਿੱਲੋਂ, ਐਡ. ਗੁਰਜੀਤ ਚੀਮਾ, ਐਡ. ਦਿਨੇਸ਼ ਬਾਰਿਸ਼ ਐਂਡ ਚਰਨਵੀਰ ਸਿੰਘ, ਐਡ. ਧੀਰਜ ਪੂਰੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸੇ ਤਰ੍ਹਾਂ ਰਾਜਪੁਰਾ ’ਚ ਵਕੀਲਾਂ ਦੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਪੰਜਾਬ ਬਾਰ ਐਸੋਸੀਏਸ਼ਨਾਂ ਦੇ ਸੱਦੇ ’ਤੇ ਲੀਗਲ ਏਡ ਡਿਕੇਸ ਕੌਂਸਲ ਸਿਸਟਮ ਖਿਲਾਫ ਪੰਜਾਬ ਭਰ ਵਿਚੋਂ ਕਰੀਬ 70 ਹਜ਼ਾਰ ਵਕੀਲਾਂ ਵਲੋਂ ਅਦਾਲਤਾਂ ਦਾ ਕੰਮਕਾਰ ਛੱਡ ਕੇ ਕੀਤੀ ਹੜਤਾਲ ਅੱਜ 15ਵੇਂ ਦਿਨ ਵੀ ਜਾਰੀ ਰਹੀ। ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ ਚੌਧਰੀ ਕਰਮਜੀਤ ਸਿੰਘ ਅਤੇ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਉਕਤ ਸਿਸਟਮ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਬਿਲਕੁੱਲ ਖਿਲਾਫ ਹੈ। ਨਵੇਂ ਸਿਸਟਮ ਦੇ ਆਉਣ ਨਾਲ ਖਾਸ ਕਰ ਕੇ ਨਵੇਂ ਵਕੀਲਾਂ ਜਿਨ੍ਹਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ ਹੈ, ਉਨ੍ਹਾਂ ਨੌਜਵਾਨ ਵਕੀਲਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਇਸ ਸਿਸਟਮ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਆਪਣੇ ਹੱਕਾਂ ਲਈ ਵਕੀਲ ਭਾਈਚਾਰਾ ਪਿੱਛੇ ਨਹੀਂ ਹਟੇਗਾ। ਇਸ ਮੌਕੇ ਸੀਨੀਅਰ ਵਕੀਲ ਸੁਬੇਗ ਸਿੰਘ ਸੰਧੂ, ਅਮਨਦੀਪ ਸਿੰਘ ਸੰਧੂ, ਸੁੱਚਾ ਸਿੰਘ ਟੋਰ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ, ਅਭਿਨਵ ਓਬਰਾਏ, ਪ੍ਰਤੀਕ ਕੁਮਾਰ, ਮਨਜਿੰਦਰ ਸਿੰਘ ਕੰਬੋਜ, ਕਰਨਵੀਰ ਸਿੰਘ ਭੋਗਲ, ਨਵਨੀਤ ਕੌਰ ਯੋਗੀ, ਚੌਧਰੀ ਹਰਨੇਕ ਸਿੰਘ, ਸੰਦੀਪ ਬਾਵਾ, ਸੁਮੇਸ਼ ਗੁਰਾਬਾ, ਰਮਨਦੀਪ ਸਿੰਘ ਵੜਿੰਗ, ਧਨਵੰਤ ਸਿੰਘ ਗਿੱਲ, ਹਰਵਿੰਦਰ ਸਿੰਘ ਸਰਵਾਰਾ, ਮਨਦੀਪ ਸਿੰਘ ਸਰਦਾਰਾ, ਹਰਵਿੰਦਰ ਸਿੰਘ ਭੰਗੂ, ਸੰਦੀਪ ਸਿੰਘ ਚੀਮਾ, ਬਿਕਰਮਜੀਤ ਸਿੰਘ ਰਾਠੌਰ ਨੇ ਵੀ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


