ਹਲਕਾ ਸਨੌਰ ਅਧੀਨ ਪੈਂਦੇ ਉਦੇਪੁਰ ਮਾਈਨਰ ਵਿੱਚ ਸਰਕਾਰੀ ਐਲਾਨ ਦੇ ਬਾਵਜੂਦ ਅਜੇ ਤੱਕ ਪਾਣੀ ਨਾ ਪਹੁੰਚਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਸੁੱਕਣ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਫਸਲ ਲਈ ਇਸ ਸਮੇਂ ਪਾਣੀ ਦੀ ਸਭ ਤੋਂ ਵੱਧ ਲੋੜ ਹੈ ਪਰ ਮਾਈਨਰ ਸੁੱਕਾ ਪਿਆ ਹੋਣ ਕਾਰਨ ਖੇਤਾਂ ’ਚ ਖੜ੍ਹਾ ਝੋਨਾ ਸੁੱਕਣ ਦੀ ਕਾਗਾਰ ’ਤੇ ਪਹੁੰਚ ਗਿਆ ਹੈ।ਸਰਕਾਰ ਵਲੋਂ 9ਜੁਲਾਈ ਤੋਂ ਕਿਸਾਨਾਂ ਨੂੰ ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਖੇਤੀ ਸੈਕਟਰ ਲਈ ਰੋਜ਼ਾਨਾ 8ਘੰਟੇ ਬਿਜਲੀ ਸਪਲਾਈ ਦੇਣ ਤੋਂ ਇਲਾਵਾ ਨਹਿਰੀ ਪਾਣੀ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਸਰਕਾਰੀ ਐਲਾਨ ਦੇ ਬਾਵਜੂਦ ਸਨੌਰਅਤੇ ਘਨੌਰ ਵਿਧਾਨ ਸਭਾ ਹਲਕੇ ਚ ਪੈਂਦੇ ਇਸ ਰਾਜਵਾਹੇ ਚ ਨਹਿਰੀ ਵਿਭਾਗ ਵਲੋਂ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ ਜਿਸ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ।
ਖੇੜੀ ਰਨਵਾਂ, ਪਲਾਖਾ, ਦੀਵਾਨਵਾਲਾ, ਬਹਿਰੂ, ਰੁੜਕੀ ਬੁੱਧ ਸਿੰਘ, ਗੁਥਮੜਾ, ਬੂੜੇਮਾਜਰਾ, ਬਰਕਤਪੁਰ ਆਦਿ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਸ਼ੁਰੂ ਨਾ ਹੋਈ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਮਾਈਨਰ ਵਿਚ ਪਾਣੀ ਨਾ ਆਉਣ ਪਿੱਛੇ
ਪਾਣੀ ਦੀ ਚੋਰੀ ਜਾਂ ਗੈਰ-ਕਾਨੂੰਨੀ ਢੰਗ ਨਾਲ ਪਾਣੀ ਮੋੜੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਈਨਰ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਵਲੋਂਗੈਰ-ਕਾਨੂੰਨੀ ਤਰੀਕੇ ਨਾਲ ਪਾਣੀ ਰੋਕਿਆ ਜਾਂ ਚੋਰੀ ਕੀਤਾ ਜਾ ਰਿਹਾ ਹੈ ਤਾਂ ਉਸ ਖ਼?ਲਾਫ਼ ਸਖ਼ਤ ਕਾਰਵਾਈ
ਕੀਤੀ ਜਾਵੇ।
ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਖਾਦ, ਬੀਜ ਅਤੇ ਹੋਰ ਖੇਤੀ ਖਰਚਿਆਂ ਕਾਰਨ ਆਰਥਿਕ ਦਬਾਅ ਹੇਠ ਹਨ। ਅਜਿਹੇ ਸਮੇਂ ਸਿੰਚਾਈ ਲਈ ਪਾਣੀ ਨਾ ਮਿਲਣਾ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਰਿਹਾ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੰਚਾਈ ਵਿਭਾਗ ਨੂੰ ਅਪੀਲ ਕੀਤੀ ਕਿ ਉਦੇਪੁਰ
ਮਾਈਨਰ ਵਿਚ ਤੁਰੰਤ ਪਾਣੀ ਛੱਡਿਆ ਜਾਵੇ, ਤਾਂ ਜੋ ਝੋਨੇ ਦੀ ਫਸਲ ਨੂੰ ਬਚਾਇਆ ਜਾ ਸਕੇ ਅਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਰਾਹਤ ਮਿਲ ਸਕੇ।
ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਸਬੰਧਤ ਐੱਸ. ਡੀ. ਓ.ਸੁਸ਼ਾਂਤ ਵਾਲੀਆ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਨਰਵਾਣਾ ਬ੍ਰਾਂਚ ਨਹਿਰ ’ਚੋਂ ਜਿਸ ਥਾਂ ਤੋਂ ਇਹ ਰਜਬਾਹਾ ਨਿਕਲਦਾ ਹੈ, ਉਥੋਂ ਨਹਿਰ ’ਚ ਪਾਣੀ ਘੱਟ ਹੋਣ ਕਰ ਕੇ ਰਜਬਾਹੇ ਵਿਚ ਪਾਣੀ ਘੱਟ ਚੜ੍ਹਦਾ ਹੈ, ਜਿਸ ਕਾਰਨ ਇਸ ਰਜਬਾਹੇ ਵਿਚ ਪਾਣੀ ਨਹੀਂ ਆ ਰਿਹਾ। ਦੂਜਾ ਇਹ ਕਿ ਜੋ ਲੋਕ ਰਸਤੇ ਵਿਚ ਪਾਣੀ ਚੋਰੀ ਕਰਦੇ ਸਨ, ਉਨ੍ਹਾਂ ਖਿਲਾਫ ਸਬੰਧਤ ਥਾਣਿਆਂ ’ਚ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਹਨ। ਫਿਰ ਵੀ ਅਸੀਂ ਪਾਣੀ ਟੇਲਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


