ਕਰੀਬ 12 ਸਾਲ ਪੁਰਾਣੇ 2.56 ਕਰੋੜ ਰੁਪਏ ਦੇ ਕਥਿਤ ਕਣਕ ਗਬਨ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (ਪਨਸਪ) ਦੇ ਚਾਰ ਸਾਬਕਾ ਅਧਿਕਾਰੀਆਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਵਿਜੀਲੈਂਸ ਬਿਊਰੋ ਗਬਨ, ਅਪਰਾਧਿਕ ਸਾਜ਼ਿਸ਼ ਅਤੇ ਸਰਕਾਰੀ ਰਿਕਾਰਡ ਗਾਇਬ ਕਰਨ ਦੇ ਦੋਸ਼ ਠੋਸ ਅਤੇ ਭਰੋਸੇਯੋਗ ਸਬੂਤਾਂ ਨਾਲ ਸਾਬਤ ਨਹੀਂ ਕਰ ਸਕਿਆ। ਅਦਾਲਤ ਨੇ ਪਨਸਪ ਦੇ ਤਤਕਾਲੀਨ ਡੀ.ਐੱਮ. ਇੰਦਰਮੋਹਨ ਸਿੰਘ, ਫ਼ੀਲਡ ਅਫ਼ਸਰ ਰਾਜੀਵ ਸੋਨੀ, ਪਬਲਿਕ ਕਲਰਕ ਇੰਚਾਰਜ ਗੁਰਮੀਤ ਸਿੰਘ ਅਤੇ ਪਬਲਿਕ ਕਲਰਕ (ਡਬਲ ਲਾਕਰ) ਸੁਨੀਲ ਕੁਮਾਰ ਨੂੰ ਬਰੀ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਦਾ ਪੂਰਾ ਕੇਸ ਅਧੂਰੇ ਰਿਕਾਰਡ ਅਤੇ ਅਨੁਮਾਨਾਂ ’ਤੇ ਆਧਾਰਿਤ ਸੀ। ਮਾਮਲਾ ਸਾਲ 2013-14 ਦੇ ਖ਼ਰੀਦ ਸੀਜ਼ਨ ਨਾਲ ਸਬੰਧਤ ਸੀ। ਦੋਸ਼ ਸੀ ਕਿ ਖਰੜ ਸਥਿਤ ਪਨਸਪ ਦੇ ਗੋਦਾਮਾਂ ਵਿੱਚੋਂ 28,065 ਕਣਕ ਦੀਆਂ ਬੋਰੀਆਂ ਅਤੇ ਹੋਰ ਸਮਾਨ ਗਾਇਬ ਹੋਣ ਕਾਰਨ
ਅਦਾਲਤ ਦੀ ਟਿੱਪਣੀ- ਸਿਰਫ਼ ਸ਼ੱਕ ਅਤੇ ਅਧੂਰੇ ਰਿਕਾਰਡ ਦੇ ਆਧਾਰ ’ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ
ਵਿਭਾਗ ਨੂੰ ਕਰੀਬ 2.56 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਸਬੰਧੀ 2014 ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਜਾਂਚ ਦੌਰਾਨ ਜੁਲਾਈ 2013 ਵਿੱਚ ਕਣਕ ਦੀ ਆਵਾਜਾਈ ਅਤੇ ਸਰਕਾਰੀ ਯੋਜਨਾਵਾਂ ਤਹਿਤ ਹੋਏ ਉਠਾਨ ਦੇ ਰਿਕਾਰਡ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਬੀ.ਈ.-8 ਰਜਿਸਟਰ ਵਿੱਚ 31,005 ਕਣਕ ਦੀਆਂ ਬੋਰੀਆਂ ਦਾ ਰਿਕਾਰਡ ਦਰਜ ਮਿਲਿਆ, ਜਿਸ ਤੋਂ ਇਹ ਮਾਮਲਾ ਗਬਨ ਨਾਲੋਂ ਵੱਧ ਰਿਕਾਰਡ ਦੇ ਮੇਲ-ਮਿਲਾਪ ਦਾ ਜਾਪਦਾ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਜੇਕਰ ਇੰਨੀ ਵੱਡੀ ਮਾਤਰਾ ਵਿੱਚ ਕਣਕ ਗਾਇਬ ਹੋਈ ਹੁੰਦੀ ਤਾਂ ਇਸ ਦੀ ਢੋਆ-ਢੁਆਈ ਲਈ 100 ਤੋਂ ਵੱਧ ਟਰੱਕਾਂ ਦੀ ਲੋੜ ਪੈਂਦੀ, ਪਰ ਵਿਜੀਲੈਂਸ ਨਾ ਤਾਂ ਕੋਈ ਟਰਾਂਸਪੋਰਟ ਰਿਕਾਰਡ ਪੇਸ਼ ਕਰ ਸਕੀ, ਨਾ ਕਣਕ ਬਰਾਮਦ ਹੋਈ ਅਤੇ ਨਾ ਹੀ ਇਸ ਦੀ ਵਿਕਰੀ ਦਾ ਕੋਈ ਸਬੂਤ ਮਿਲਿਆ। ਅਦਾਲਤ ਨੇ ਕਿਹਾ ਕਿ ਸਿਰਫ਼ ਕਾਗਜ਼ੀ ਰਿਪੋਰਟਾਂ ਅਤੇ ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਇਸ ਲਈ ਚਾਰਾਂ ਮੁਲਜ਼ਮਾਂ ਨੂੰ ਸ਼ੱਕ ਦਾ ਲਾਭਦਿੰਦਿਆਂ ਬਰੀ ਕੀਤਾ ਜਾਂਦਾ ਹੈ ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


