ਲੌਕ ਸਭਾ ਹਲਕਾ ਬਠਿੰਡਾ ਦੇ ਕੁਆਰਡੀਨੇਟਰ ਪਰਮਪਾਲ ਕੌਰ ਸਿੱਧੂ ਤੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਨੂੰ ਹਰ ਪੱਖੋਂ ਸਫਲ ਅਤੇ ਪੰਜਾਬ ਲਈ ਨਵੀਂ ਉਮੀਦਾਂ ਜਗਾਉਣ ਵਾਲੀ ਦੱਸਿਆ ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਦੇਸ਼ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ ਨੇ ਹਰ ਖੇਤਰ ਚ ਤਰੱਕੀ ਕੀਤੀ ਹੈ ਸਿੱਖਿਆ, ਸਿਹਤ ਸਹੂਲਤਾਂ ਅਤੇ ਉਦਯੋਗਿਕ ਕ੍ਰਾਂਤੀ ਦੇ ਨਾਲ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਹਰ ਧਰਮ ਨਾਲ ਸਬੰਧਿਤ ਧਾਰਮਿਕ ਸਥਾਨਾਂ ਲਈ ਵੀ ਆਵਾਜਾਈ ਦੇ ਸੁਖਾਲੇ ਪ੍ਰਬੰਧ ਕੀਤੇ ਹਨ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਰਵੀਦਾਸ ਭਾਈਚਾਰੇ ਦੀ ਚਿਰਾਂ ਤੋਂ ਲਟਕਦੀ ਮੰਗ ਪੂਰੀ ਕੀਤੀ ਗਈ ਹੈ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਰ ਸਾਲ ਰਵੀਦਾਸ ਭਾਈਚਾਰੇ ਲਈ ਫਰਵਰੀ ਮਹੀਨੇ ਚ ਵਰਨਾਸੀ ਲਈ ਸਪੈਸ਼ਲ ਗੱਡੀਆਂ ਚਲਾਉਦੀ ਰਹੀ ਹੈ ਹੁਣ ਸ੍ਰੀ ਅੰਮ੍ਰਿਤਸਰ ਤੋਂ ਵਾਰਾਨਸੀ ਲਈ ਰਵੀਦਾਸ ਐਕਸਪ੍ਰੈਸ ਸੰਗਤਾਂ ਲਈ ਵਰਦਾਨ ਸਾਬਿਤ ਹੋਵੇਗੀ ਇਸ ਤੋਂ ਇਲਾਵਾ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾ ਦੇਣ ਲਈ ਪੰਜਾਬ ਦੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾ ਦਾ ਕਰੋੜਾਂ ਰੁਪਏ ਲਾ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਕਿਸੇ ਵੀ ਖਿੱਤੇ ਦੀ ਤਰੱਕੀ ਲਈ ਆਵਾਜਾਈ ਅਤੇ ਢੋਆਢੂਆਈ ਦੇ ਸਾਧਨ ਹੋਣੇ ਜਰੂਰੀ ਹੁੰਦੇ ਹਨ ਕੇਂਦਰ ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਸ ਵੱਲ ਖਾਸ ਧਿਆਨ ਦਿੱਤਾ ਗਿਆ 6 ਮਾਰਗੀ ਤੇ 4 ਮਾਰਗੀ ਸੜਕਾਂ ਦੇ ਜਾਲ ਦੇ ਨਾਲ ਹਜਾਰਾਂ ਕਿਲੋਮੀਟਰ ਨਵੀਆਂ ਰੇਲ ਲਾਈਨਾਂ ਬਣਾਈਆਂ ਗਈਆਂ ਹਨ ਲੋਕਾਂ ਦੀ ਸਹੂਲਤ ਲਈ ਕਈ ਨਵੇਂ ਰੇਲ ਲਿੰਕ, ਅੰਡਰ ਪਾਸ ਅਤੇ ਓਵਰਬ੍ਰਿਜ ਬਣਾਏ ਜਾ ਰਹੇ ਹਨ ਉਕਤ ਭਾਜਪਾ ਆਗੂਆਂ ਨੇ ਕਿਹਾ ਕੇ ਜਲੰਧਰ ਫੇਰੀ ਦੌਰਾਨ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਮੌਕੇ ਸੰਖੇਪ ਮੁਲਾਕਾਤ ਹੋਈ ਜਿਸ ਦੌਰਾਨ ਉਨ੍ਹਾਂ ਪੰਜਾਬ ਲਈ ਐਲਾਨ ਕੀਤੇ ਪ੍ਰੋਜੈਕਟ ਅਤੇ ਰਵੀਦਾਸ ਐਕਸਪ੍ਰੈਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕੇ ਇਹ ਫੇਰੀ ਹਰ ਪੱਖੋਂ ਸਫਲ ਰਹੀ ਹੈ ਇਸ ਫੇਰੀ ਦੌਰਾਨ ਐਲਾਨ ਕੀਤੇ ਗਏ ਹਜਾਰਾਂ ਕਰੋੜ ਦੇ ਨਵੇਂ ਪ੍ਰੋਜੈਕਟ ਪੰਜਾਬ ਨੂੰ ਮਿਲੇ ਹਨ ਪ੍ਰਧਾਨ ਮੰਤਰੀ ਦੀ ਪੰਜਾਬ ਪੱਖੀ ਸੋਚ ਨਾਲ ਪੰਜਾਬੀਆਂ ਨੂੰ ਨਵੀਆਂ ਉਮੀਦਾਂ ਵੀ ਜਾਗੀਆਂ ਹਨ ਇਸ ਮੌਕੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾਂ ਮਲੂਕਾ ਵੀ ਹਾਜਿਰ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


