ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਹੀ ‘ਬੋਲੇਗਾ ਖਰੜ-ਬਦਲੇਗਾ ਖਰੜ’ ਪੈਦਲ ਮਾਰਚ ਆਪਣੇ ਪੰਜਵੇਂ ਦਿਨ ਵਿੱਚ ਦਾਖਲ ਹੋਇਆ, ਜਿੱਥੇ ਵਸਨੀਕਾਂ ਨੇ ਖੇੜਾ ਨਾਲ ਸਿੱਧੇ ਤੌਰ ‘ਤੇ ਸੀਵਰੇਜ ਓਵਰਫਲੋਅ ਅਤੇ ਬਰਸਾਤਾਂ ਦੌਰਾਨ ਝੱਲਣੀਆਂ ਪੈਂਦੀਆਂ ਮੁਸ਼ਕਿਲਾਂ ਦਾ ਮੁੱਦਾ ਚੁੱਕਿਆ।
ਇਹ ਮਾਰਚ ਵਾਰਡ ਨੰ. 5, ਵਿਲੋ ਹੋਮਜ (ਦਸਮੇਸ ਨਗਰ) ਤੋਂ ਸੁਰੂ ਹੋਇਆ ਅਤੇ ਗੁਰਦੁਆਰਾ ਸਾਹਿਬ, ਝੁੱਗੀਆਂ ਰੋਡ, ਗ੍ਰੀਨ ਐਵੇਨਿਊ, ਸਵਰਾਜ ਨਗਰ ਅਤੇ ਮਾਤਾ ਗੁਜਰੀ ਸਨੀ ਇਨਕਲੇਵ ਚੌਂਕ ਤੋਂ ਹੁੰਦਾ ਹੋਇਆ ਦੇਰ ਸਾਮ ਵਾਰਡ ਨੰ. 6 ਵਿਖੇ ਸਮਾਪਤ ਹੋਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਇਹ ਮਾਰਚ ਸਰਕਾਰ ਨੂੰ ਖਰੜ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਲਈ ਜਵਾਬਦੇਹ ਬਣਾਉਣ ਵਾਸਤੇ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨਗਰ ਨਿਗਮ ਕੋਲ ਕਰੋੜਾਂ ਰੁਪਏ ਦਾ ਫੰਡ ਹੋਣ ਦੇ ਬਾਵਜੂਦ ਵਿਕਾਸ ਕੰਮਾਂ ‘ਤੇ ਇੱਕ ਰੁਪਿਆ ਵੀ ਖਰਚ ਨਹੀਂ ਕੀਤਾ ਗਿਆ।
ਖੇੜਾ ਨੇ ਕਿਹਾ ਕਿ ਜਦੋਂ ਯਾਤਰਾ ਵਾਰਡ ਨੰ. 5 ਅਤੇ 6 ਵਿੱਚੋਂ ਲੰਘੀ ਤਾਂ ਵਸਨੀਕਾਂ ਦੀ ਰੋਜ਼ਾਨਾ ਦੀ ਭਿਆਨਕ ਹਕੀਕਤ ਸਾਹਮਣੇ ਆਈ। ਵਾਰਡ ਨੰ. 5 ਵਿੱਚ ਵਸਨੀਕਾਂ ਨੇ ਸੀਵਰੇਜ ਓਵਰਫਲੋਅ ਦੀ ਸ਼ਿਕਾਇਤ ਕੀਤੀ, ਜਿੱਥੇ ਖੁੱਲੇ ਸੀਵਰੇਜ ਲੋਕਾਂ ਦੀਆਂ ਜਾਨਾਂ ਲਈ ਵੱਡਾ ਖਤਰਾ ਬਣੇ ਹੋਏ ਹਨ।
ਵਾਰਡ ਨੰ. 6 ਵਿੱਚ ਖੇੜਾ ਨੇ ਦੱਸਿਆ ਕਿ ਵਸਨੀਕਾਂ ਨੇ ਦੱਸਿਆ ਕਿ ਹੁਣ ਉਨਾਂ ਨੂੰ ਆਪ ਸਰਕਾਰ ਨੂੰ ਵੋਟ ਪਾਉਣ ਦਾ ਪਛਤਾਵਾ ਹੈ, ਕਿਉਂਕਿ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨਾਂ ਦਾ ਵਾਰਡ “ਨਰਕ’’ ਬਣ ਗਿਆ ਹੈ। ਵਸਨੀਕਾਂ ਨੇ ਓਵਰਫਲੋਅ ਹੋ ਰਹੇ ਗੰਦੇ ਨਾਲੇ ਦਾ ਮੁੱਦਾ ਚੁੱਕਿਆ, ਜੋ ਹਲਕੀ ਬਰਸਾਤ ਨਾਲ ਹੀ ਓਵਰਫਲੋਅ ਹੋ ਜਾਂਦਾ ਹੈ ਅਤੇ ਵਾਰਡ ਦੇ ਲਗਭਗ 80 ਫੀਸਦੀ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ।
ਖੇੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ “ਬੋਲੇਗਾ ਖਰੜ, ਬਦਲੇਗਾ ਖਰੜ’’ ਪੈਦਲ ਮਾਰਚ ਹਲਕੇ ਦੇ ਹੋਰ ਵਾਰਡਾਂ ਨੂੰ ਵੀ ਕਵਰ ਕਰੇਗਾ ਅਤੇ ਸ਼ਹਿਰ ਦੀ ਬਦਹਾਲੀ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਏਗਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


