ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜਮੂਹਰੀ ਕਿਸਾਨ ਸਭਾ ਪੰਜਾਬ, ਬੀਕੇਯੂ ਡਕੌਂਦਾ, ਬੀਕੇਯੂ ਖੋਸਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਕਮੇਟੀ ਆਗੂ ਗੁਰਮੇਜ ਸਿੰਘ ਤਿੰਮੋਵਾਲ (ਜਮੂਹਰੀ ਕਿਸਾਨ ਸਭਾ ਪੰਜਾਬ) ਨੇ ਕਿਹਾ ਕਿ 8 ਮਹੀਨੇ ਪਹਿਲਾਂ ਪਿੰਡ ਧਾਰੜ ਵਿੱਚ ਇੱਕ ਵਿਅਕਤੀ ਵੱਲੋਂ ਜ਼ਮੀਨ ਦੇ ਲਾਲਚ ਵਿੱਚ ਆਪਣੇ ਸਕੇ ਭਰਾ ਉੱਪਰ ਦਾਤਰਾਂ ਨਾਲ ਹਮਲਾ ਕੀਤਾ ਗਿਆ ਸੀਂ, ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਓਸ ਵਿਅਕਤੀ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ। ਪਰ ਕੁਛ ਸਮੇਂ ਬਾਅਦ ਪੁਲਸ ਪ੍ਰਸ਼ਾਸਨ ਉੱਪਰ ਪ੍ਰੈਸ਼ਰ ਪਾਕੇ ਪਿੰਡ ਦੇ ਕੁਛ ਚੁਨਿਦਾਂ ਵਿਅਕਤੀਆਂ ਵੱਲੋਂ, ਦੂਸਰੀ ਧਿਰ ਉੱਪਰ ਵੀ ਕ੍ਰਾਸ ਪਰਚਾ ਦਰਜ ਕਰਵਾਇਆ ਗਿਆ। ਕਿਸਾਨ ਆਗੂ ਸਤਨਾਮ ਸਿੰਘ ਧਾਰੜ ਜਿਲ੍ਹਾ ਆਗੂ ਸਿੱਧੂਪੁਰ ਨੇ ਦੱਸਿਆ ਕਿ ਮਾਤਾ ਸੁਰਿੰਦਰ ਕੌਰ ਵਾਸੀ ਪਿੰਡ ਧਾਰੜ ਨੇ ਆਪਣੀ ਜਮੀਨ ਆਪਣੇ ਦੋਨਾਂ ਪੁੱਤਰਾਂ ਨੂੰ ਵੰਡੀ ਅਤੇ ਕੁਛ ਹਿੱਸਾ ਆਪਣੇ ਨਾਮ ਰੱਖਿਆ, ਇੱਕ ਪੁੱਤਰ ਜਿਸ ਕੋਲ ਮਾਤਾ ਰਹਿ ਰਹੀ ਸੀਂ, ਓਸਨੇ ਆਪਣੀ ਹਿੱਸਾ ਜ਼ਮੀਨ ਵੇਚ ਦਿੱਤੀ ਅਤੇ ਮਾਤਾ ਨੂੰ ਆਪਣੇ ਹਿੱਸੇ ਦੀ ਜ਼ਮੀਨ ਵੀ ਦੇਣ ਲਈ ਕਿਹਾ। ਜੱਦ ਮਾਤਾ ਨੇ ਮਨ੍ਹਾ ਕੀਤਾ ਤਾਂ ਉਸ ਕਲਯੁਗੀ ਪੁੱਤਰ ਨੇ ਮਾਤਾ ਦੇ ਕਪੜੇ ਤੱਕ ਪਾੜ ਓਸਨੂੰ ਗਲੀ ਵਿੱਚ ਖਿਲਾਰ ਗਾਲੀ ਗਲੋਚ ਕੀਤਾ। ਅੰਤ ਮਾਤਾ ਆਪਣੇ ਦੂਸਰੇ ਬੇਟੇ ਦੇ ਘਰ ਚਲੀ ਗਈ ਅਤੇ ਖੁਸ਼ੀ ਖੁਸ਼ੀ ਜਿੰਦਗੀ ਬਤੀਤ ਕਰਨ ਲੱਗ ਪਈ। ਪਰ ਕੁੱਛ ਸਮਾਂ ਬੀਤ ਜਾਣ ਬਾਅਦ ਓਸ ਕਲਯੁਗੀ ਪੁੱਤਰ ਨੇ ਆਪਣੇ ਸਾਥੀਆਂ ਸਮੇਤ, ਆਪਣੇ ਦੂਸਰੇ ਭਰਾ ਉੱਪਰ ਦਾਤਰਾਂ ਨਾਲ ਹਮਲਾ ਕਰ ਦਿੱਤਾ। (ਜਿਸਦੀ ਵੀਡਿਓ ਵੀ ਪ੍ਰਸ਼ਾਸਨ ਨੀ ਮੁਹਈਆ ਕਰਵਾਈ ਗਈ) ਜਿਸਤੋਂ ਬਾਅਦ ਓਸ ਉਪਰ ਪਰਚਾ ਦਰਜ ਕਰਵਾਇਆ ਗਿਆ। ਪਰ ਕੁਛ ਮਹੀਨਿਆਂ ਬਾਅਦ ਪੁਲਸ ਅਧਿਕਾਰੀਆਂ ਨੂੰ ਪਿੰਡ ਦੇ ਕੁੱਛ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਦਬਾਅ ਹੇਠ ਦੂਸਰੀ ਧਿਰ ਉੱਪਰ ਪਰਚਾ ਦਰਜ ਕਰਨਾ ਪਿਆ। ਜਿਸਦੇ ਵਿਰੋਧ ਵਿਚ ਅੱਜ ਜੰਡਿਆਲਾ ਗੁਰੂ ਥਾਣੇ ਅੱਗੇ ਧਰਨਾ ਲਗਾਇਆ ਗਿਆ।
ਕਿਸਾਨ ਆਗੂਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਪਰਚੇ ਦੀ ਇਨਕੁਆਰੀ ਕਰ ਓਸਨੂੰ ਰੱਦ ਕੀਤਾ ਜਾਵੇਗਾ ਅਤੇ ਮਾਤਾ ਦੀ ਜ਼ਮੀਨ ਮਾਤਾ ਕੋਲ ਰਹੇਗੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਸ਼ਵਾਸ ਦਵਾਉਣ ਉਪਰੰਤ ਧਰਨਾ ਕੁੱਛ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ।
ਇਸ ਮੋਕੇ ਕਿਸਾਨ ਆਗੂ (ਸਿੱਧੂਪੁਰ ਜੱਥੇਬੰਦੀ) ਹਰਮੀਤ ਸਿੰਘ ਧੀਰੇਕੋਟ, ਅਮੋਲਕਜੀਤ ਸਿੰਘ ਨਰੈਣਗੜ੍ਹ, ਰਾਜੂ ਭਲਵਾਨ ਧੀਰੇਕੋਟ, ਤਰਸੇਮ ਸਿੰਘ ਏਕਲ ਗੱਡਾ, ਅਮਰਿੰਦਰ ਸਿੰਘ ਰੋਮੀ ਜੰਡਿਆਲਾ ਗੁਰੂ, ਸੁਖਰੂਪ ਸਿੰਘ, ਜਗਤਾਰ ਸਿੰਘ ਤਿੰਮੋਵਾਲ (ਤਹਿਸੀਲ ਕਮੇਟੀ ਮੈਬਰ ਜਮੂਹਰੀ ਕਿਸਾਨ ਸਭਾ ਪੰਜਾਬ) ਜਸਵਿੰਦਰ ਸਿੰਘ ਬੱਗਾ, ਨਿਸ਼ਾਨ ਸਿੰਘ, ਹਰਪਾਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ, ਸਰਦਾਰ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਬੀਕੇਯੂ ਡਕੌਂਦਾ ਧਰਮਿੰਦਰ ਸਿੰਘ, ਬੀਕੇਯੂ ਖੋਸਾ ਕੁਲਦੀਪ ਸਿੰਘ ਆਦਿ ਹਾਜ਼ਰ ਰਹੇ
Breaking News
- ਸੀਵਰੇਜ ਓਵਰਫਲੋਅ, ਵਾਰਡ 6 ਦੇ 80% ਘਰਾਂ ’ਚ ਵੜਿਆ ਪਾਣੀ ਰਵਿੰਦਰ ਖੇੜਾ ਦੇ ਪੈਦਲ ਮਾਰਚ ਨੇ ਖੋਲੀ ਖਰੜ ਦੀ ਬਦਹਾਲੀ ਦੀ ਪੋਲ
- ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ
- ਸ. ਤੇਜਾ ਸਿੰਘ ਸਮੁੰਦਰੀ ਦਾ ਸੰਘਰਸ਼ ਤੇ ਕੁਰਬਾਨੀ ਪੰਥ ਲਈ ਸਦੀਵੀ ਪ੍ਰੇਰਣਾ : ਐਡਵੋਕੇਟ ਧਾਮੀ
- ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ ਪੀਐਮ ਮੋਦੀ ਦੇ ਜਲੰਧਰ ਦੌਰੇ ਮੌਕੇ ਕੇਂਦਰ ਸਰਕਾਰ ਦੇ ਪੰਜਾਬ ਭਰ ਵਿੱਚ ਫੂਕੇ ਪੁਤਲੇ
- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀਕੇਯੂ ਡਕੌਂਦਾ, ਬੀਕੇਯੂ ਖੋਸਾ ਅਤੇ ਜਮੂਹਰੀ ਕਿਸਾਨ ਸਭਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ ਧਰਨਾ ਲਾਕੇ ਰੋਸ ਪ੍ਰਦਰਸ਼ਨ ਕੀਤਾ
- ਸਫ਼ਾਈ ਸੇਵਕ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ -ਸੰਗਰਸ਼ ਹੋਰ ਕਰਾਂਗੇ ਤਿੱਖਾ : ਆਗੂ
- ਨਗਰ ਕੌਂਸਲ ਸਨੌਰ ਦੇ ਸਫਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਦਾ ਫੂਕਿਆ ਗਿਆ
- ਕਿਸੇ ਵੀ ਕੀਮਤ ’ਤੇ ਹੋਂਦ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਇਹ ਪ੍ਰੋਜੈਕਟ :ਇਲਾਕਾ ਨਿਵਾਸੀ


