ਦੁਧੜ ’ਚ ਸੋਲਿਡ ਵੇਸਟ ਤੇ ਬਾਇਓ ਗੈਸ ਪ੍ਰੋਜੈਕਟ ਲਗਾਉਣਦਾ ਮਾਮਲਾ ਗਾਮਾਇਆ
ਕਿਸੇ ਵੀ ਕੀਮਤ ’ਤੇ ਹੋਂਦ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਇਹ ਪ੍ਰੋਜੈਕਟ :ਇਲਾਕਾ ਨਿਵਾਸੀ
ਡਕਾਲਾ (ਪਟਿਆਲਾ), 17 ਜੁਲਾਈ (ਰਾਜਿੰਦਰ ਸਿੰਘ ਥਿੰਦ) : ਡਕਾਲਾ ਹਲਕੇ ਦੇ ਪਿੰਡ ਦੁਧੜ ਦੇ ਪ੍ਰਸਤਾਵਿਤ ਸੋਲਿਡ ਵੇਸਟ ਤੇ ਬਾਇਓ ਗੈਸ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਲੋਕ ਇਕਜੁਟ ਹੋ ਗਏ ਹਨ ਤੇ ਉਨ੍ਹਾਂ ਤਹਈਆ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਇਸ ਪ੍ਰੋਜੈਕਟ ਨੂੰ ਹੋਂਦ ਵਿੱਚ ਨਹੀਂ ਆਉਣ ਦੇਣਗੇ। ਇਹ ਤਹਈਆ ਡਕਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਭਰਵੀਂ ਮੀਟਿੰਗ ਵਿੱਚ ਲਿਆ ਗਿਆ ਜਿਸ ਵਿਚ ਭਾਰੀ ਤਾਦਾਦ ’ਚ ਪਿੰਡ ਵਾਸੀ ਸ਼ਾਮਿਲ ਹੋਏ। ਇਸ ਵਿਰੋਧ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਕਿਸਾਨ ਯੂਨੀਅਨਾਂ ਨੇ ਵੀ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਡਾ. ਦਰਸ਼ਨ ਪਾਲ (ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੀਟਿੰਗ ਵਿੱਚ ਆਉਣ ਵਾਲ?ੇ ਸਮੇਂ ਵਿੱਚ ਪਿੰਡ ਪਿੰਡ ਜਾ ਕੇ ਪੰਚਾਇਤਾਂ ਤੇ ਲੋਕਾਂ ਨੂੰ ਨਾਲ ਜੋੜਨ ਤੇ ਇਸ ਪ੍ਰੋਜੈਕਟ ਵਿਰੁਧ ਲਾਮਬੰਦ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਤਕਰੀਬਨ 6-7 ਕਿਲੋਮੀਟਰ ਦਾ ਇਲਾਕਾ ਬਰਬਾਦ ਹੋ ਜਾਵੇਗਾ, ਜ਼ਮੀਨ ਹੇਠਲਾ ਪਾਣੀ ਤੇਜ਼ਾਬੀ ਹੋਣ ਦੇ ਨਾਲ ਨਾਲ ਦੂਸ਼ਿਤ ਹਵਾ ਤੇ ਦੁਰਗੰਧ ਕਾਰਨ ਲੋਕਾ ਨੂੰ ਪਿੰਡ ਤੋਂ ਪਲਾਇਨ ਵੀ ਕਰਨਾ ਪੈ ਸਕਦਾ ਹੈ। ਲੋਕ ਪਹਿਲਾਂ ਹੀ ਨਾਲ ਲਗਦੀਆਂ ਪੇਪਰ ਮਿਲਾਂ, ਸ਼ਰਾਬ ਫੈਕਟਰੀ ਤੇ ਨਦੀ ਤੋਂ ਉੱਠਦੀ ਦੁਰਗੰਧ ਕਾਰਨ ਦੁਖੀ ਹਨ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਵਾਪਸ ਨਾ ਲਿਆ ਤਾਂ ਬਹੁਤ ਜਲਦ ਇੱਕ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੀਟਿੰਗ ਵਿੱਚ ਸਰਪੰਚ ਹਰਕਿੰਦਰ ਸਿੰਘ, ਸਰਪੰਚ ਕਾਲਾ ਜੀ, ਬਿਸ਼ਨ ਪ੍ਰਕਾਸ਼ ਆੜ੍ਹਤੀ ਐਸੋਸੀਏਸ਼ਨ, ਮਲਕੀਅਤ ਸਿੰਘ ਡਕਾਲਾ, ਰਘੁਵੀਰ ਸਿੰਘ ਧਾਲੀਵਾਲ, ਰੋਡਾ ਡਕਾਲਾ, ਜਥੇਦਾਰ ਪਵਿੱਤਰ ਸਿੰਘ, ਨਾਇਬ ਸਿੰਘ ਭਾਨਰੀ, , ਜੱਸੀ ਦੁਧੜ, ਜਸਪਾਲ ਦੁਧੜ, ਹਰਪਾਲ ਦੁਧੜ, ਹਰਦਮ ਸਿੰਘ ਦੁਧੜ, ਰਣਜੀਤ ਸਿੰਘ ਦੁਧੜ, ਨਿੱਕਾ ਡਕਾਲਾ, ਹਰਵਿੰਦਰ ਖੰਗੂੜਾ, ਸਤਿਗੁਰ ਡਕਾਲਾ ਤੇ ਹੋਰ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ।
ਵਿਕਰਮਜੀਤ ਡਕਾਲਾ ਨੇ ਸਾਰਿਆਂ ਦਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਮੀਟਿੰਗ ਵਿੱਚ ਆਉਣ ’ਤੇ ਧੰਨਵਾਦ ਕਰਦਿਆਂ ਦੱਸਿਆ ਕਿ ਸਮਾਜ ਸੇਵੀ ਸ਼ੈਰੀ ਸੁਮੇਰ ਸੀੜਾ ਤੇ ਹਰਮੇਸ਼ ਗੋਇਲ ਡਕਾਲਾ ਨੇ ਵੀ ਪਿੰਡ ਵਾਸੀਆਂ ਨਾਲ ਖੜਨ ਦਾ ਭਰੋਸਾ ਦਿੱਤਾ ਹੈ। ਇਲਾਕੇ ਦੀਆਂ ਕੁਝ ਧਾਰਮਿਕ ਤੇ ਸਮਾਜਿਕ ਜਥਬੰਦੀਆਂ ਨੇ ਵੀ ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਸਮਰਥਨ ਦਿੱਤਾ ਹੈ। ਵਰਨਣ ਯੋਗ ਹੈ ਕਿ ਇਸ ਪ੍ਰਸਤਾਵਿਤ ਪ੍ਰੋਜੈਕਟ ਦੇ ਬਿਲਕੁਲ ਨਾਲ ਇਕ ਵੱਡੀ ਗਊਸ਼ਾਲਾ ਵੀ ਹੈ, ਆਬਾਦੀ ਦੇ ਨਾਲ ਨਾਲ ਇਹਨਾਂ ਗਊਆਂ ’ਤੇ ਵੀ ਮਾੜਾ ਅਸਰ ਪਵੇਗਾ। ਲੋਕਾਂ ਦੀ ਮੰਗ ਹੈ ਕਿ ਇਸ ਪ੍ਰੋਜੈਕਟ ਨੂੰ ਕਿਸੇ ਬੇਆਬਾਦ ਥਾਂ ਲਾਇਆ ਜਾਵੇ ਨਾ ਕਿ ਉਪਜਾਊ ਅਤੇ ਆਬਾਦ ਥਾਂ ’ਤੇ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


