8 ਜੁਲਾਈ ਤੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇ ਲਈ ਹੜਤਾਲ ਤੇ ਬੈਠੇ ਹਨ। ਖਰੜ ਵਿਚ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਾਰਿਸ ਪੈਣ ਨਾਲ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਇਸ ਗੱਲ ਦਾ ਖਦਸਾ ਹੈ ਕਿ ਇਥੇ ਕੋਈ ਭਿਆਨਕ ਬੀਮਾਰੀ ਹੀ ਨਾ ਫੈਲ ਜਾਵੇ।
ਸ਼ਹਿਰ ਵਿਚ ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਉਂਦੀ ਹੈ। ਸਚਨ ਸਕੂਲ, ਦੁਸਹਿਰਾ ਗਰਾਉਂਡ, ਮੋਰਿੰਡਾ ਰੋਡ ਆਦਿ ਦੀ ਹਾਲਤ ਬਹੁਤ ਭੈੜੀ ਹੈ। ਦੁਸਹਿਰਾ ਗਰਾਉਂਡ ਕੋਲ ਐਨੀ ਬਦਬੂ ਫੈਲ ਰਹੀ ਹੈ ਕਿ ਕਿਸੇ ਨੂੰ ਵੀ ਇਥੋਂ ਲੰਘਣਾ ਬਹੁਤ ਮੁਸਕਿਲ ਹੈ। ਇਸ ਮੁੱਦੇ ਨੂੰ ਲੈ ਕੇ ਮੌਜੂਦਾ ਸਰਕਾਰ ਦੀ ਲੋਕਾਂ ਵਲੋਂ ਬਹੁਤ ਨਿਖੇਧੀ ਕੀਤੀ ਜਾ ਰਹੀ ਹੈ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਸਿਹਤ ਸਬੰਧੀ ਐਡਾ ਵੱਡਾ ਮੁੱਦਾ ਹੋਵੇ ਪਰ ਹਾਕਮ ਪਾਰਟੀ ਦੇ ਆਗੂ ਅਤੇ ਲੀਡਰ ਚੁੱਪੀ ਧਾਰੀ ਬੈਠੇ ਹਨ।
ਇੰਝ ਹੀ ਵਿਰੋਧੀ ਧਿਰ ਦੇ ਆਗੂ ਵੀ ਬੈਠੇ ਨਜ਼ਾਰਾ ਵੇਖ ਰਹੇ ਹਨ। ਹਾਕਮ ਧਿਰ ਦੇ ਉਹ ਆਗੂ ਜੋ ਸਾਰਾ ਦਿਨ ਰਾਜ ਪਾਠ ਦਾ ਆਨੰਦ ਮਾਣ ਰਹੇ ਹਨ, ਪਤਾ ਨਹੀਂ ਕਿਥੇ ਗੁੰਮ ਹੋ ਗਏ ਹਨ। ਸਾਰੇ ਆਗੂਆਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਜੇ ਕੋਈ ਭਿਆਨਕ ਬੀਮਾਰੀ ਫੈਲ ਗਈ ਤਾਂ ਉਸ ਸਮੇਂ ਕਿਸੇ ਨੇ ਕਿਸੀ ਦੀ ਕੋਈ ਲਿਹਾਜ ਨਹੀਂ ਕਰਨੀ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


