ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬੇਹੱਕ ਹੈਰਾਨੀਜਨਕ ਅਤੇ ਵੱਡਾ ਐਲਾਨ ਕਰਦਿਆਂ ਹੋਰਮੁਜ਼ ਜਲਡਮਰੂ ਰਾਹੀਂ ਲੰਘਣ ਵਾਲੇ ਸਾਰੇ ਕਾਰਗੋ ਜਹਾਜ਼ਾਂ ’ਤੇ 20 ਫੀਸਦੀ ਟੈਰਿਫ ਯਾਨੀ ਸਰਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਇਸ ਰਣਨੀਤਕ ਸਮੁੰਦਰੀ ਰਸਤੇ ਨੂੰ ਸੁਰੱਖਿਅਤ ਰੱਖਣ ਲਈ ਭਾਰੀ ਖ਼ਰਚਾ ਕਰ ਰਿਹਾ ਹੈ, ਇਸ ਲਈ ਈਰਾਨ ਨਾਲ ਜੁੜੇ ਦੇਸ਼ਾਂ ਨੂੰ ਛੱਡ ਕੇ ਬਾਕੀ ‘ਸਾਰੇ ਦੇਸ਼ਾਂ’ ਦੇ ਜਹਾਜ਼ਾਂ ਨੂੰ ਇਹ ਮੁਆਵਜ਼ਾ ਫੀਸ ਦੇਣੀ ਪਵੇਗੀ। ਇਸ ਦੇ ਨਾਲ ਹੀ ਟਰੰਪ ਨੇ ਮੰਗਲਵਾਰ ਰਾਤ 8 ਵਜੇ ਤੋਂ ਈਰਾਨੀ ਬੰਦਰਗਾਹਾਂ ਦੀ ਜਲ ਸੈਨਾ ਨਾਕਾਬੰਦੀ ਮੁੜ ਸ਼ੁਰੂ ਕਰਨ ਅਤੇ ਈਰਾਨੀ ਜਹਾਜ਼ਾਂ ’ਤੇ ਪੂਰੀ ਪਾਬੰਦੀ ਲਗਾਉਣ ਦਾ ਵੀ ਐਲਾਨ ਕੀਤਾ ਹੈ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤਾ ਅਜੇ ਵੀ ਸੰਭਵ ਹੈ।
ਟਰੰਪ ਦੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਖਾੜੀ ਖੇਤਰ ਵਿੱਚ ਉਸ ਵੇਲੇ ਹਾਲਾਤ ਬੇਹੱਕ ਨਾਜ਼ੁਕ ਹੋ ਗਏ, ਜਦੋਂ ਯੂ.ਏ.ਈ. ਦੇ ਦੋ ਤੇਲ ਟੈਂਕਰਾਂ—‘ਮੋਮਬਾਸਾ’ ਅਤੇ ‘ਅਲ ਬਾਹੀਆ’—’ਤੇ ਈਰਾਨੀ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਓਮਾਨ ਦੇ ਖੇਤਰੀ ਪਾਣੀਆਂ ਵਿੱਚ ਹੋਏ ਇਸ ਹਮਲੇ ਦੌਰਾਨ ਜਹਾਜ਼ ’ਤੇ ਮੌਜੂਦ ਇੱਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 6 ਭਾਰਤੀ ਅਤੇ 2 ਯੂਕਰੇਨੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਬੇਹੱਕ ਗੰਭੀਰ ਦੱਸੀ ਜਾ ਰਹੀ ਹੈ। ਯੂ.ਏ.ਈ. ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਵੱਡੀ ਉਲੰਘਣਾ ਦੱਸਦਿਆਂ ਜਵਾਬੀ ਕਾਰਵਾਈ ਦਾ ਅਧਿਕਾਰ ਸੁਰੱਖਿਅਤ ਰੱਖਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਅਮਰੀਕਾ ਨੇ ਵੀ ਕਈ ਇਲਾਕਿਆਂ ਵਿੱਚ ਬੰਬਾਰੀ ਕਰਕੇ ਜਵਾਬ ਦਿੱਤਾ ਹੈ।
ਅਮਰੀਕਾ ਦੇ ਇਸ ਕਦਮ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਐਕਸ ’ਤੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ ਕਿ ਤਹਿਰਾਨ ਇਸ ਜਲਮਾਰਗ ਦਾ ਅਸਲੀ ‘ਰੱਖਿਅਕ’ ਬਣਿਆ ਰਹੇਗਾ ਅਤੇ ਜਿਸ ਨੇ ਸੁਰੱਖਿਆ ਕੀਤੀ ਹੈ, ਮੁਆਵਜ਼ਾ ਉਸ ਨੂੰ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਈਰਾਨੀ ਫੌਜੀ ਕਮਾਂਡ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਨੂੰ ਇਸ ਰਸਤੇ ਦੇ ਪ੍ਰਬੰਧ ਵਿੱਚ ਦਖਲ ਨਹੀਂ ਦੇਣ ਦੇਣਗੇ ਅਤੇ ਕਿਸੇ ਵੀ ਅਮਰੀਕੀ ਸਹਿਯੋਗ ਨੂੰ ਈਰਾਨ ਵਿਰੁੱਧ ਜੰਗ ਮੰਨਿਆ ਜਾਵੇਗਾ।
ਇਸ ਦੌਰਾਨ, ਸੰਯੁਕਤ ਰਾਸ਼ਟਰ ਦੇ ਸ਼ਿਪਿੰਗ ਰੈਗੂਲੇਟਰ, ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਨੇ ਸਾਫ਼ ਕੀਤਾ ਹੈ ਕਿ ਅੰਤਰਰਾਸ਼ਟਰੀ ਜਲਡਮਰੂ ਵਿੱਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਅਜਿਹਾ ਕੋਈ ਵੀ ਲਾਜ਼ਮੀ ਟੋਲ ਜਾਂ ਫੀਸ ਲਗਾਉਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
Breaking News
- डिजिटल इंडिया भाषिणी प्रभाग (डीआईबीडी) और पंजाब नेशनल बैंक (पीएनबी) ने समावेशी बैंकिंग के लिए बहुभाषी एआई को बढ़ावा देने हेतु समझौता ज्ञापन पर हस्ताक्षर किए
- उपराष्ट्रपति ने राजस्थान विधानसभा के 75 वर्ष पूर्ण होने के उपलक्ष्य में आयोजित ‘विधायी गौरव यात्रा’ के समापन सत्र को संबोधित किया
- प्रधानमंत्री नरेन्द्र मोदी 17 जुलाई को हरियाणा, चंडीगढ़ और पंजाब का दौरा करेंगे
- केंद्रीय मंत्री जी. किशन रेड्डी ने 15-17 नवंबर तक भारत खनन सप्ताह 2026 आयोजित करने की घोषणा की
- प्रधानमंत्री मोदी का 17 जुलाई का दौरा हरियाणा के विकास को देगा नई रफ्तार: कृषि मंत्री श्याम सिंह राणा
- संकल्प से सिद्धि का सशक्त प्रतीक है हाइड्रोजन ट्रेन: मुख्यमंत्री नायब सिंह सैनी
- कांग्रेस ने दिए घोटाले और परिवारवाद, भाजपा ने दिया पारदर्शी शासन, आत्मनिर्भर भारत और विकास का नया मॉडल : सुनीता दुग्गल
- भाजपा प्रदेश अध्यक्ष डा. अर्चना गुप्ता ने केंद्रीय मंत्री राव इंद्रजीत सिंह से की शिष्टाचार भेंट


