ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਆਪਣੇ ਹਲਕੇ ਖਰੜ ਦੇ ਪਿੰਡ ਝੰਜੇੜੀ ਅਤੇ ਮਜਾਤ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ।
ਝੰਜੇੜੀ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਚਾਇਤੀ ਰਾਜ ਵਿਭਾਗ ਦੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦਾ ਕੋਈ ਢੁੱਕਵਾਂ ਨਿਕਾਸ ਨਹੀਂ ਹੈ, ਜਿਸ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਥਾਂ-ਥਾਂ ਪਾਣੀ ਖੜਾ ਰਹਿੰਦਾ ਹੈ ਅਤੇ ਥੋੜੀ ਜਿਹੀ ਬਰਸਾਤ ਨਾਲ ਹੀ ਪਿੰਡ ਜਲ-ਥਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੋਈ ਵੀ ਸਰਕਾਰੀ ਗ੍ਰਾਂਟ ਨਹੀਂ ਮਿਲੀ। ਮਜਾਤ ਨਗਰ ਨਿਵਾਸੀਆਂ ਨੇ ਕਿਹਾ ਕਿ ਉਨਾਂ ਦੀ ਨਵੀਂ ਪੰਚਾਇਤ ਵੀ ਗ੍ਰਾਂਟ ਤੋਂ ਵਾਂਝੀ ਹੈ ਅਤੇ ਪਿੰਡ ਦੇ ਹੋਣ ਵਾਲੇ ਢੁੱਕਵੇਂ ਵਿਕਾਸ ਕਾਰਜ ਵੀ ਰੁਕੇ ਪਏ ਹਨ। ਝੰਜੇੜੀ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ, ਬਡਾਲਾ ਤੋਂ ਲਾਂਡਰਾ-ਚੁੰਨੀ ਰੋਡ ਦੀ ਹਾਲਤ ਵੀ ਹੁਣ ਖਸਤਾ ਹੋ ਚੁੱਕੀ ਹੈ। ਉਸ ਸੜਕ ‘ਤੇ ਬਹੁਤ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਉਨਾਂ ਕਿਹਾ ਕਿ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਤੇ ਆਉਣ-ਜਾਣ ਵਾਲੀ ਟ?ਰੈਫਿਕ ਨੂੰ ਇਸ ਸੜਕ ‘ਤੇ ਵੱਡੇ-ਵੱਡੇ ਟੋਏ ਹੋਣ ਕਾਰਨ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿ ਨਿਯਮਾਂ ਮੁਤਾਬਕ ਇਸ ਸੜਕ ਦੀ 5 ਸਾਲ ਦੀ ਸਾਂਭ-ਸੰਭਾਲ ਠੇਕੇਦਾਰ ਕੋਲ ਹੁੰਦੀ ਹੈ। ਹਲਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਲੋਕਾ ਅਤੇ ਟ?ਰੈਫਿਕ ਦੇ ਹਿੱਤ ਵਿੱਚ ਲੋਕ ਨਿਰਮਾਣ ਵਿਭਾਗ ਨੂੰ ਕਹਿ ਕੇ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ।
ਇਲਾਕਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਚਲਾਈ ਗਈ “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ”ਤਹਿਤ 10 ਲੱਖ ਰੁਪਏ ਸਾਲਾਨਾ ਇਲਾਜ ਵਾਲੇ ਕਾਰਡ ਦਾ ਲਾਭ ਨਹੀਂ ਮਿਲਿਆ। ਇਸ ਦੇ ਨਾਲ ਹੀ ‘ਮੁੱਖ ਮੰਤਰੀ ਦੀ ਰਸੋਈ ਸਕੀਮ’ ਤਹਿਤ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ “ਮਾਵਾਂ-ਧੀਆਂ ਸਤਿਕਾਰ ਯੋਜਨਾ’’ ਤਹਿਤ ਜੋ 1000/1500 ਰੁਪਏ ਦੀ ਮਾਣ-ਭੱਤਾ ਸਕੀਮ ਹੈ, ਇਨਾਂ ਵਿੱਚ ਵੀ ਬਹੁਤ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸਰਬਜੀਤ ਸਿੰਘ ਟੋਡਰਮਾਜਰਾ, ਸੋਨਾ ਝੰਜੇੜੀ, ਸੋਨੂੰ ਝੰਜੇੜੀ ਆਦਿ ਕਈ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ।
Breaking News
- डिजिटल इंडिया भाषिणी प्रभाग (डीआईबीडी) और पंजाब नेशनल बैंक (पीएनबी) ने समावेशी बैंकिंग के लिए बहुभाषी एआई को बढ़ावा देने हेतु समझौता ज्ञापन पर हस्ताक्षर किए
- उपराष्ट्रपति ने राजस्थान विधानसभा के 75 वर्ष पूर्ण होने के उपलक्ष्य में आयोजित ‘विधायी गौरव यात्रा’ के समापन सत्र को संबोधित किया
- प्रधानमंत्री नरेन्द्र मोदी 17 जुलाई को हरियाणा, चंडीगढ़ और पंजाब का दौरा करेंगे
- केंद्रीय मंत्री जी. किशन रेड्डी ने 15-17 नवंबर तक भारत खनन सप्ताह 2026 आयोजित करने की घोषणा की
- प्रधानमंत्री मोदी का 17 जुलाई का दौरा हरियाणा के विकास को देगा नई रफ्तार: कृषि मंत्री श्याम सिंह राणा
- संकल्प से सिद्धि का सशक्त प्रतीक है हाइड्रोजन ट्रेन: मुख्यमंत्री नायब सिंह सैनी
- कांग्रेस ने दिए घोटाले और परिवारवाद, भाजपा ने दिया पारदर्शी शासन, आत्मनिर्भर भारत और विकास का नया मॉडल : सुनीता दुग्गल
- भाजपा प्रदेश अध्यक्ष डा. अर्चना गुप्ता ने केंद्रीय मंत्री राव इंद्रजीत सिंह से की शिष्टाचार भेंट


