ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਦੇਸ਼ ਵਾਪਸ ਜਾਣ ਦਾ ਐਲਾਨ ਕੀਤਾ ਹੈ। ਨਿਊਜ਼ ਏਜੰਸੀ ’ਰਾਇਟਰਜ਼’ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸ਼ੇਖ ਹਸੀਨਾ ਨੇ ਕਿਹਾ ਕਿ ਉਹ ਆਪਣੇ ਸੀਨੀਅਰ ਪਾਰਟੀ ਸਾਥੀਆਂ ਨਾਲ ਦਸੰਬਰ ਦੇ ਆਸ-ਪਾਸ ਭਾਰਤ ਵਿੱਚ ਆਪਣੀ ਜਲਾਵਤਨੀ (ਦੇਸ਼ ਨਿਕਾਲਾ) ਖ਼ਤਮ ਕਰਕੇ ਸਵਦੇਸ਼ ਪਰਤਣਗੇ ਅਤੇ ਅਦਾਲਤ ਵਿੱਚ ਆਤਮ-ਸਮਰਪਣ ਕਰਨਗੇ।
ਦਰਅਸਲ, ਬੰਗਲਾਦੇਸ਼ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਅਤੇ ਆਪਣੀ ਪਾਰਟੀ ’ਤੇ ਪਾਬੰਦੀ ਝੱਲ ਰਹੀ ਸ਼ੇਖ ਹਸੀਨਾ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਅਦਾਲਤ ਦੇ ਸਾਹਮਣੇ ਖੁਦ ਨੂੰ ਸਰੈਂਡਰ ਕਰਕੇ ਇਹ ਦੇਖਣਾ ਚਾਹੁੰਦੀ ਹੈ ਕਿ ਬੰਗਲਾਦੇਸ਼ ਦੀ ਸਰਕਾਰ ਆਪਣੇ ਸਭ ਤੋਂ ਪ੍ਰਮੁੱਖ ਸਿਆਸੀ ਵਿਰੋਧੀ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਹੈ।
ਦੱਖਣੀ ਏਸ਼ੀਆਈ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੱਤਾ ਵਿੱਚ ਰਹਿਣ ਵਾਲੀ ਸ਼ੇਖ ਹਸੀਨਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਅਵਾਮੀ ਲੀਗ ਦੇ ਮੈਂਬਰ ਆਪਣੀ ਮਰਜ਼ੀ ਨਾਲ ਉਸ ਦੇਸ਼ ਵਿੱਚ ਪਰਤਣਾ ਚਾਹੁੰਦੇ ਹਨ, ਜਿਸ ਨੂੰ ਉਹ ਦੋ ਸਾਲ ਪਹਿਲਾਂ ਛੱਡ ਕੇ ਭੱਜ ਗਏ ਸਨ।
ਵੀਰਵਾਰ ਦੇਰ ਰਾਤ ਅਤੇ ਸ਼ੁੱਕਰਵਾਰ ਤੱਕ ਚੱਲੇ ਲਗਪਗ ਇੱਕ ਘੰਟੇ ਦੇ ਟੈਲੀਫੋਨ ਇੰਟਰਵਿਊ ਵਿੱਚ ਸ਼ੇਖ ਹਸੀਨਾ ਨੇ ਕਿਹਾ, ‘ਹੋ ਸਕਦਾ ਹੈ ਕਿ ਪਰਤਣ ’ਤੇ ਉਹ ਮੈਨੂੰ ਗ੍ਰਿਫਤਾਰ ਕਰ ਲੈਣ ਜਾਂ ਮੈਨੂੰ ਮਾਰ ਵੀ ਦੇਣ। ਫਿਰ ਵੀ, ਮੈਨੂੰ ਜਾਣਾ ਹੀ ਪਵੇਗਾ। ਮੇਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਭਾਰੀ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਮੌਤ ਆਉਂਦੀ ਹੈ, ਤਾਂ ਮੈਂ ਚਾਹੁੰਦੀ ਹਾਂ ਕਿ ਉਹ ਮੇਰੀ ਆਪਣੀ ਧਰਤੀ ’ਤੇ ਆਵੇ, ਜਿੱਥੇ ਮੇਰੇ ਮਾਤਾ-ਪਿਤਾ ਦਫ਼ਨ ਹਨ ਅਤੇ ਜਿੱਥੇ ਉਨ੍ਹਾਂ ਦਾ ਖੂਨ ਵਹਿਆ ਸੀ।
ਜ਼ਿਕਰਯੋਗ ਹੈ ਕਿ 2024 ਵਿੱਚ ਬੰਗਲਾਦੇਸ਼ ਵਿੱਚ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ ਕਾਰਨ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣੇ ਦੇਸ਼ ਤੋਂ ਭੱਜ ਕੇ ਭਾਰਤ ਆਈ ਸੀ। ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਵਾਰ ਕ੍ਰਾਈਮ ਕੋਰਟ ਨੇ ਨਵੰਬਰ ਵਿੱਚ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ, ਵਿਦਿਆਰਥੀਆਂ ਦੀ ਅਗਵਾਈ ਵਾਲੀ ਬਗਾਵਤ ਖ਼?ਲਾਫ਼ ਘਾਤਕ ਕਾਰਵਾਈ ਦਾ ਹੁਕਮ ਦੇਣ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੇ ਜਲਾਵਤਨੀ ਦੌਰਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸ਼ੇਖ ਹਸੀਨਾ ਦੀ ਵਾਪਸੀ ਨਾਲ ਰੈਡੀਮੇਡ ਗਾਰਮੈਂਟਸ ਐਕਸਪੋਰਟ ਦੇ ਇਸ ਵੱਡੇ ਕੇਂਦਰ ਵਿੱਚ ਸਿਆਸੀ ਵੰਡ ਹੋਰ ਡੂੰਘੀ ਹੋ ਸਕਦੀ ਹੈ, ਕਿਉਂਕਿ ਢਾਕਾ ਵਿੱਚ ਸਰਕਾਰ ਦੋ ਸਾਲਾਂ ਦੀ ਉਥਲ-ਪੁਥਲ ਤੋਂ ਬਾਅਦ ਸਥਿਰਤਾ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ, ਇਸ ਨਾਲ ਭਾਰਤ ਨਾਲ ਤਣਾਅਪੂਰਨ ਸਬੰਧ ਸੁਧਰ ਸਕਦੇ ਹਨ, ਜੋ ਭਾਰਤ ਵੱਲੋਂ ਉਨ੍ਹਾਂ ਨੂੰ ਸ਼ਰਨ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਖ਼ਰਾਬ ਹੋ ਗਏ ਸਨ। ਕਿਉਂਕਿ, ਬੰਗਲਾਦੇਸ਼ ਨੇ ਵਾਰ-ਵਾਰ ਭਾਰਤ ਨੂੰ ਉਨ੍ਹਾਂ ਨੂੰ ਹਵਾਲੇ ਕਰਨ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੀ ਵਾਪਸੀ ਲਈ ਕੋਈ ਸਮਾਂ ਸੀਮਾ ਤੈਅ ਕੀਤੀ ਹੈ, ਸਰੈਂਡਰ ਕਰਨ ਦੀ ਯੋਜਨਾ ਦੱਸੀ ਹੈ ਅਤੇ ਕਿਹਾ ਹੈ ਕਿ ਅਵਾਮੀ ਲੀਗ ਦੇ ਹੋਰ ਜਲਾਵਤਨ ਆਗੂ ਵੀ ਅਜਿਹਾ ਹੀ ਕਰਨਗੇ। ਹਾਲਾਂਕਿ, ਹਸੀਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਰਤਣ ਜਾਂ ਨਾ ਪਰਤਣ ਬਾਰੇ ਕਿਸੇ ਵਿਦੇਸ਼ੀ ਸਰਕਾਰ ਤੋਂ ਸਲਾਹ ਨਹੀਂ ਲਈ ਹੈ।
ਸ਼ੇਖ ਹਸੀਨਾ ਦੇ ਨਾਲ ਅਵਾਮੀ ਲੀਗ ਦੇ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਵੀ ਸਰੈਂਡਰ ਕਰਨਗੇ, ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਰਾਇਟਰਜ਼ ਪਾਰਟੀ ਦੇ ਹੋਰ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਸਕਿਆ ਜਾਂ ਇਹ ਪਤਾ ਨਹੀਂ ਲਗਾ ਸਕਿਆ ਕਿ ਉਹ ਕਿੱਥੇ ਹਨ।
ਸ਼ੇਖ ਹਸੀਨਾ ਨੇ ਕਿਹਾ, ‘ਢਾਕਾ ਦੇ ਅਧਿਕਾਰੀ ਮੈਨੂੰ ਵਾਪਸ ਲੈ ਕੇ ਜਾਣਾ ਚਾਹੁੰਦੇ ਹਨ, ਉਹ ਮੈਨੂੰ ਵਾਪਸ ਭੇਜਣ ਲਈ ਭਾਰਤ ਨੂੰ ਵਾਰ-ਵਾਰ ਚਿੱਠੀਆਂ ਭੇਜ ਰਹੇ ਹਨ। ਮੈਂ ਖੁਦ ਵਾਪਸ ਜਾਵਾਂਗੀ।’ ਹਸੀਨਾ ਦੇ ਬਿਆਨਾਂ ’ਤੇ ਟਿੱਪਣੀ ਲਈ ਬੰਗਲਾਦੇਸ਼ ਸਰਕਾਰ ਦੇ ਬੁਲਾਰਿਆਂ ਨੇ ਕੋਈ ਜਵਾਬ ਨਹੀਂ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਟਿੱਪਣੀ ਦੀ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


