ਪਟਿਆਲਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਦੇ ਸਫ਼ਰ ਨੂੰ ਹੋਰ ਸੁਖਾਲਾ ਬਣਾਉਣ ਲਈ ਸਤੰਬਰ ਮਹੀਨੇ ਤੱਕ 27.37 ਕਿਲੋਮੀਟਰ ਲੰਮਾ ਅਤੇ ਬਹੁਤ ਹੀ ਮਹੱਤਵਪੂਰਨ ਮੁਹਾਲੀ-ਸਰਹਿੰਦ ਗ੍ਰੀਨਫੀਲਡ ਹਾਈਵੇਅ ਵਾਹਨ ਚਾਲਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਮੁਹਾਲੀ ਅਤੇ ਚੰਡੀਗੜ੍ਹ ਜਾਣ ਦਾ ਸਫ਼ਰ ਸਿਰਫ਼ ਇੱਕ ਘੰਟੇ ਦਾ ਰਹਿ ਜਾਵੇਗਾ।
ਹਾਲਾਂਕਿ ਸੜਕ ਦਾ ਇਹ ਹਿੱਸਾ ਆਖਰੀ ਸਮੇਂ ਦੀ ਮੁਰੰਮਤ ਅਤੇ ਦੇਖਭਾਲ ਦੇ ਕੰਮ ਕਰਕੇ ਅਧਿਕਾਰਤ ਤੌਰ ’ਤੇ ਅਜੇ ਬੰਦ ਹੈ, ਪਰ ਲੋਕਾਂ ਨੇ ਹੁਣੇ ਤੋਂ ਹੀ ਇਸ ਸੜਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲੋਕ ਇਸ ਸੜਕ ’ਤੇ ਸਫ਼ਰ ਕਰਨ ਦੇ ਆਪਣੇ ਤਜ਼ਰਬੇ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਲਗਾਤਾਰ ਸ਼ੇਅਰ ਕਰ ਰਹੇ ਹਨ।
ਇਹ ਹਾਈਵੇਅ ਇੱਕ ਵਾਰ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਬਾਅਦ ਸਰਹਿੰਦ ਦੇ ਕੋਲ ਨੈਸ਼ਨਲ ਹਾਈਵੇਅ-44 ਨਾਲ ਜੁੜ ਜਾਵੇਗਾ। ਇਸ ਨਾਲ ਲੁਧਿਆਣਾ, ਬਰਨਾਲਾ, ਮੋਗਾ ਅਤੇ ਇਸ ਇਲਾਕੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਇਸ ਦੇ ਨਾਲ ਹੀ, ਇਹ ਹਾਈਵੇਅ ਪਟਿਆਲਾ-ਸਰਹਿੰਦ ਰੋਡ ਰਾਹੀਂ ਆਉਣ-ਜਾਣ ਵਾਲਿਆਂ ਨੂੰ ਵੀ ਆਪਸ ਵਿੱਚ ਤੇਜ਼ੀ ਨਾਲ ਜੋੜੇਗਾ।
ਐੱਨ ਐੱਚ ਏ ਆਈ ਦੇ ਪ੍ਰਾਜੈਕਟ ਡਾਇਰੈਕਟਰ ਆਸ਼ਿਮ ਬੰਸਲ ਨੇ ਦੱਸਿਆ ਕਿ ਮੁਹਾਲੀ-ਸਰਹਿੰਦ ਪ੍ਰਾਜੈਕਟ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਾ ਹੈ। ਮੌਨਸੂਨ ਦੇ ਕਾਰਨ ਸੜਕ ਅਜੇ ਤੱਕ ਨਹੀਂ ਖੋਲ੍ਹੀ ਗਈ ਹੈ, ਕਿਉਂਕਿ ਸੜਕ ਦੀ ਮਾਰਕਿੰਗ ਅਤੇ ਹੋਰ ਕੰਮ ਅਜੇ ਬਾਕੀ ਹਨ। ਉਨ੍ਹਾਂ ਕਿਹਾ, “ਸਤੰਬਰ ਦੀ ਸ਼ੁਰੂਆਤ ਤੱਕ ਸੜਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।”
ਸੜਕ ਸੁਰੱਖਿਆ ਮਾਹਰਾਂ ਮੁਤਾਬਕ, ਇਹ ਖ਼ਾਸ ਤੌਰ ’ਤੇ ਕੰਟਰੋਲਡ (ਬਿਨਾਂ ਕਿਸੇ ਰੁਕਾਵਟ ਵਾਲਾ) 4 ਤੋਂ 6 ਲੇਨ ਦਾ ਹਾਈਵੇਅ ਮੁਹਾਲੀ ਅਤੇ ਸਰਹਿੰਦ ਵਿਚਾਲੇ ਸਫ਼ਰ ਦੇ ਸਮੇਂ ਨੂੰ ਘਟਾ ਕੇ ਸਿਰਫ਼ 30 ਮਿੰਟ ਕਰ ਦੇਵੇਗਾ। ਇਸ ਨਾਲ ਵਾਹਨ ਚਾਲਕਾਂ ਨੂੰ ਸਟੇਟ ਹਾਈਵੇਅ 121 ’ਤੇ ਪੈਂਦੇ ਭਾਰੀ ਭੀੜ-ਭੜੱਕੇ ਵਾਲੇ ਲਾਂਡਰਾਂ ਚੌਕ ਵਿੱਚ ਫਸਣ ਤੋਂ ਵੱਡੀ ਰਾਹਤ ਮਿਲੇਗੀ।
ਦੂਜੇ ਪਾਸੇ , 29 ਕਿਲੋਮੀਟਰ ਲੰਮੀ ਸਰਹਿੰਦ-ਪਟਿਆਲਾ ਰੋਡ ਨੂੰ ਦੋ-ਲੇਨ (ਡਬਲ-ਲੇਨ) ਕਰਨ ਦਾ ਕੰਮ ਇਸੇ ਜੁਲਾਈ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਵਾਰ-ਵਾਰ ਹੁੰਦੇ ਹਾਦਸਿਆਂ ਦੇ ਕਾਰਨ ਕਿਸੇ ਸਮੇਂ ਸੜਕ ਦੇ ਇਸ ਹਿੱਸੇ ਨੂੰ ਬੇਹੱਦ ਖ਼ਤਰਨਾਕ (ਕਿਲਰ ਸਟ੍ਰੈਚ) ਮੰਨਿਆ ਜਾਂਦਾ ਸੀ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


