ਇਕ ਪਾਸੇ ਭਾਰਤੀ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੌਰੇ ’ਤੇ ਪਹੁੰਚੇ ਹੋਏ ਹਨ ਤੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਗੱਲਬਾਤ ਕਰ ਰਹੇ ਹਨ, ਇਸੇ ਦੌਰਾਨ ਉੱਥੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੱਕਾ-ਬੱਕਾ ਰਹਿ ਗਿਆ ਹੈ।
ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਇਕ ਵਿਅਕਤੀ ਗੌਰਵ ਸ੍ਰੀਵਾਸਤਵ, ਜੋ ਕਿ ਅਮਰੀਕਾ ’ਚ ਧੋਖਾਧੜੀ ਸਣੇ ਕਈ ਮਾਮਲਿਆਂ ’ਚ ਵਾਂਟੇਡ ਹੈ, ਨੇ ਸਾਲ 2020-22 ਦਰਮਿਆਨ ਖ਼ੁਦ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦਾ ਏਜੰਟ ਦੱਸ ਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੂਬਿਆਨਤੋ, ਜੋ ਕਿ ਉਸ ਸਮੇਂ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਸਨ, ਦਾ ਭਰੋਸਾ ਜਿੱਤਿਆ ਅਤੇ ਰੱਖਿਆ ਸਮਝੌਤਿਆਂ ਦੇ ਨਾਂ ’ਤੇ 425 ਕਰੋੜ ਰੁਪਏ (50 ਮਿਲੀਅਨ ਡਾਲਰ) ਦੀ ਠੱਗੀ ਮਾਰ ਲਈ।
ਗੌਰਵ ਨੇ ਰਾਸ਼ਟਰਪਤੀ ਪ੍ਰਬੋਵੋ ਨੂੰ ਇਸ ਤਰ੍ਹਾਂ ਆਪਣੇ ਵਿਸ਼ਵਾਸ ’ਚ ਲੈ ਲਿਆ ਸੀ ਕਿ ਉਹ ਪਿਆਰ ਨਾਲ ਉਸ ਨੂੰ ‘ਮਿਸਟਰ ਜੀ’ ਕਹਿ ਕੇ ਬੁਲਾਉਂਦੇ ਸਨ। ਗੌਰਵ ਨੇ ਇੰਡੋਨੇਸ਼ੀਆਈ ਫ਼ੌਜ ਨੂੰ 36 6-15 ਲੜਾਕੂ ਜਹਾਜ਼, ਬਲੈਕ ਹਾਕ ਹੈਲੀਕਾਪਟਰ ਅਤੇ ਸੀ-130 ਟ੍ਰਾਂਸਪੋਰਟ ਪਲੇਨ ਦਿਵਾਉਣ ਦੇ ਨਾਂ ’ਤੇ ਉੱਥੋਂ ਦੇ ਰੱਖਿਆ ਮੰਤਰਾਲੇ ਨੂੰ ਆਪਣੀਆਂ ਸ਼ੈੱਲ (ਫਰਜ਼ੀ) ਕੰਪਨੀਆਂ ਦੇ ਜਾਲ ’ਚ ਫਸਾਇਆ। ਇਨ੍ਹਾਂ 5 ਡੀਲਾਂ ਦੀ ਕੁੱਲ ਕੀਮਤ 1.32 ਲੱਖ ਕਰੋੜ ਰੁਪਏ ਸੀ। ਬਾਅਦ ’ਚ ਟੈਕਸ ਨਾ ਚੁਕਾਉਣ ਕਾਰਨ ਉਸ ਦੀਆਂ ਸਾਰੀਆਂ ਕੰਪਨੀਆਂ ਬੰਦ ਹੋ ਗਈਆਂ।
ਇਹੀ ਨਹੀਂ, ਉਸ ਨੇ ਅਮਰੀਕਾ ਦੇ ਇੱਕ ’ਸੀਕ੍ਰੇਟ ਪ੍ਰੋਗਰਾਮ ਦੇ ਨਾਂ ’ਤੇ ਕਰੀਬ 425 ਕਰੋੜ ਰੁਪਏ ਦਾ ਫਰਜ਼ੀ ਕਰਜ਼ਾ ਵੀ ਮਨਜ਼ੂਰ ਕਰਵਾ ਲਿਆ। ਇਹ ਠੱਗੀ ਸਾਲ 2020 ਤੋਂ 2022 ਦੇ ਵਿਚਕਾਰ ਕੀਤੀ ਗਈ ਸੀ। ਗੌਰਵ ਨੇ ਇਸ ਠੱਗੀ ਦੇ ਪੈਸੇ ਨਾਲ ਲਾਸ ਏਂਜਲਸ ’ਚ ਕਰੀਬ 208 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਖ਼ਰੀਦਿਆ ਤੇ ਸ਼ਾਹੀ ਜ਼ਿੰਦਗੀ ਜਿਊਣ ਲੱਗਾ। ਇਸ ਜਾਲਸਾਜ਼ੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਗੌਰਵ ਸ੍ਰੀਵਾਸਤਵ ਖ਼ਿਲਾਫ਼ ਅਮਰੀਕਾ ਵਿੱਚ ਸਾਲ 2024 ਵਿੱਚ ਹੀ ਧੋਖਾਧੜੀ ਅਤੇ ਕਈ ਹੋਰ ਅਪਰਾਧਿਕ ਕੇਸ ਦਰਜ ਕੀਤੇ ਜਾ ਚੁੱਕੇ ਹਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


