ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀਆਂ ਸਿਆਸੀ ਸਰਗਰਮੀਆਂ ਅਤੇ ਧੜੇਬੰਦੀ ਦੀਆਂ ਚਰਚਾਵਾਂ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਬਿਆਨ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ ਅਤੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਮੋਰਿੰਡਾ ਅਤੇ ਮੋਹਾਲੀ ਵਿਖੇ ਕੀਤੀਆਂ ਗਈਆਂ ਮੀਟਿੰਗਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਾ ਵੜਿੰਗ ਨੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਤੋਂ ਸਾਫ਼ ਇਨਕਾਰ ਕੀਤਾ ਹੈ।
ਰਾਜਾ ਵੜਿੰਗ ਨੇ ਵਿਰੋਧੀਆਂ ਅਤੇ ਮੀਡੀਆ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ, ‘ਮੋਰਿੰਡਾ ਵਿਖੇ ਹੋਈ ਮੀਟਿੰਗ ਕੋਈ ਪੀਓਕੇ ਦੀ ਮੀਟਿੰਗ ਨਹੀਂ ਸੀ, ਜਿਸ ਨੂੰ ਇੰਨਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਿੰਡਾ ਅਤੇ ਮੋਹਾਲੀ ਵਿੱਚ ਹੋ ਰਹੀਆਂ ਇਹ ਬੈਠਕਾਂ ਕਿਸੇ ਬਗਾਵਤ ਦਾ ਹਿੱਸਾ ਨਹੀਂ, ਬਲਕਿ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਅੰਦਰ ਕਾਂਗਰਸ ਨੂੰ ਹੋਰ ਤਕੜਾ ਕਰਨ ਲਈ ਲਗਾਤਾਰ ਅਜਿਹੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਨਾਲ ਇਕੱਠੀ ਅਤੇ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਬਹੁਤ ਜਲਦ ਇਹ ਏਕਤਾ ਦੇਖਣ ਨੂੰ ਮਿਲੇਗੀ, ਕਿਉਂਕਿ ਅਗਲੇ ਇੱਕ-ਦੋ ਦਿਨਾਂ ਦੇ ਅੰਦਰ-ਅੰਦਰ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ ਇੱਕੋ ਮੰਚ ’ਤੇ ਇਕੱਠੇ ਨਜ਼ਰ ਆਉਣਗੇ।
ਇਸ ਦੌਰਾਨ ਰਾਜਾ ਵੜਿੰਗ ਨੇ ਮੀਡੀਆ ਦੇ ਇੱਕ ਹਿੱਸੇ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ’ਸੂਤਰਾਂ ਦੇ ਹਵਾਲੇ’ ਨਾਲ ਪਾਰਟੀ ਵਿੱਚ ਕਲੇਸ਼ ਅਤੇ ਫੁੱਟ ਦੀਆਂ ਝੂਠੀਆਂ ਖ਼ਬਰਾਂ ਚਲਾਉਣੀਆਂ ਬੰਦ ਕੀਤੀਆਂ ਜਾਣ। ਜੋ ਵੀ ਸੱਚਾਈ ਹੈ, ਉਹ ਅਸੀਂ ਖੁਦ ਬਿਲਕੁਲ ਸਾਫ਼ ਤੌਰ ’ਤੇ ਮੀਡੀਆ ਦੇ ਸਾਹਮਣੇ ਰੱਖ ਰਹੇ ਹਾਂ ਅਤੇ ਪਾਰਟੀ ਅੰਦਰ ਸਭ ਕੁਝ ਠੀਕ-ਠਾਕ ਹੈ।
Breaking News
- ਸੀਐਮ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਸੂਬੇ ਦੇ 2,800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ
- ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
- ਕਿਸਾਨ ਮਜ਼ਦੂਰ ਮੋਰਚਾ ਦੀ ਲੁਧਿਆਣਾ ਵਿੱਚ ਅਹਿਮ ਮੀਟਿੰਗ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ 17 ਜੁਲਾਈ ਨੂੰ ਪੀਐਮ ਦੇ ਪੰਜਾਬ ਦੌਰੇ ਮੌਕੇ ਕੇਂਦਰ ਸਰਕਾਰ ਦੇ ਜ਼ਿਲ੍ਹਾ ਪੱਧਰ ’ਤੇ ਫੂਕੇ ਜਾਣਗੇ ਪੁਤਲੇ
- ਜਲਾਲਾਬਾਦ ਵਿੱਚ ਸਰਹੱਦੀ ਖੇਤ ’ਚੋਂ ਮਿਲੀ ਬੰਬ ਵਰਗੀ ਸ਼ੱਕੀ ਵਸਤੂ ਵਾਹੀ ਕਰਦੇ ਸਮੇਂ ਮਿਲੀ ਵਸਤੂ, ਬੰਬ ਸਕੁਐਡ ਪਹੁੰਚਿਆ
- ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ- ਬੱਸ ਸੇਵਾ ਬੁਰੀ ਤਰਾਂ ਪ੍ਰਭਾਵਿਤ
- ਬੇਅਦਬੀ ਮਾਮਲੇ ’ਚ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੋਮਵਾਰ ਨੂੰ ਹੋਵੇਗੀ ਪੁੱਛਗਿੱਛ
- ਮਨਰੇਗਾ ਕਰਮਚਾਰੀਆਂ ’ਤੇ ਪੁਲਿਸ ਜਬਰ ਖ਼ਿਲਾਫ਼ ਬਲਾਚੌਰ ’ਚ ਉੱਠੀ ਆਵਾਜ਼
- ਗਮਾਡਾ ਨੇ ਸੈਕਟਰ 90 ਵਿੱਚ ਹਜ਼ਾਰਾਂ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਕੀਤੇ ਚਕਨਾਚੂਰ, ਪੰਜਾਬ ਸਰਕਾਰ ਤੁਰੰਤ ਦੇਵੇ ਇਨਸਾਫ਼ : ਕੁਲਜੀਤ ਸਿੰਘ ਬੇਦੀ


