ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ 12 ਜੁਲਾਈ ਤੋਂ ‘ਬੋਲੇਗਾ ਖਰੜ, ਬਦਲੇਗਾ ਖਰੜ’ ਪੈਦਲ ਮਾਰਚ ਸ਼ੁਰੂ ਕਰਨਗੇ। ਇਹ ਮਾਰਚ ਖਰੜ ਦੇ ਸਾਰੇ ਵਾਰਡਾਂ ਨੂੰ ਕਵਰ ਕਰੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਖੇੜਾ ਨੇ ਕਿਹਾ ਕਿ ਇਸ ਪੈਦਲ ਮਾਰਚ ਦਾ ਮਕਸਦ ਖਰੜ ਦੇ ਲੋਕਾਂ ਤੱਕ ਸਿੱਧਾ ਪਹੁੰਚ ਕੇ ਉਨਾਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਉਮੀਦਾਂ ਨੂੰ ਸੁਣਨਾ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਨਾਲ ਪਾਰਟੀ ਨੂੰ ਖੇਤਰ ਦੇ ਵਿਕਾਸ ਲਈ ਇੱਕ ਠੋਸ ਰੋਡਮੈਪ ਤਿਆਰ ਕਰਨ ਵਿੱਚ ਮਦਦ ਮਿਲੇਗੀ, ਜੋ ਉੱਪਰੋਂ ਥੋਪੇ ਵਾਅਦਿਆਂ ਦੀ ਬਜਾਏ ਅਸਲ ਲੋਕਾਂ ਦੀ ਭਾਗੀਦਾਰੀ ‘ਤੇ ਆਧਾਰਿਤ ਹੋਵੇਗਾ।
ਖੇੜਾ ਨੇ ਕਿਹਾ ਕਿ ਉਹ ਖੁਦ ਲਾਂਡਰਾ-ਖਰੜ ਰੋਡ, ਛੱਜੂਮਾਜਰਾ ਰੋਡ ਅਤੇ ਸ਼ਹਿਰ ਦੀਆਂ ਹੋਰ ਟੁੱਟੀਆਂ-ਭੱਜੀਆਂ ਸੜਕਾਂ ‘ਤੇ ਤੁਰ ਕੇ ਇਹ ਦੱਸਣਗੇ ਕਿ ਆਪ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਅਸਲ ਵਿੱਚ ਕੀ ਕੀਤਾ ਹੈ। ਉਹ ਉਨਾਂ ਔਰਤਾਂ ਨੂੰ ਮਿਲਣਗੇ ਜਿਨਾਂ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਸਨ। ਉਨਾਂ ਕਿਹਾ ਕਿ ਯਾਤਰਾ ਦੌਰਾਨ ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਦੇ ਸਾਹਮਣੇ ਪਏ ਕੂੜੇ ਦੇ ਢੇਰਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਨਾਂ ਧਾਰਮਿਕ ਸਥਾਨਾਂ ਦੁਆਲੇ ਨਾਗਰਿਕ ਅਣਗਹਿਲੀ ਨੂੰ ਲੈ ਕੇ ਪ੍ਰਸਾਸ਼ਨ ਤੋਂ ਸਵਾਲ ਪੁੱਛੇ ਜਾਣਗੇ।
ਖੇੜਾ ਨੇ ਖਾਸ ਤੌਰ ‘ਤੇ ਪੰਪ ਵਾਲੀ ਗਲੀ ਅਤੇ ਬੰਗਲਾ ਬਸਤੀ ਵਰਗੇ ਇਲਾਕਿਆਂ ਵਿੱਚ ਨਸ਼ਿਆਂ ਦੇ ਵਧਦੇ ਖਤਰੇ ਨੂੰ ਉਜਾਗਰ ਕਰਦਿਆਂ ਦੋਸ ਲਾਇਆ ਕਿ ਆਪ ਸਰਕਾਰ ਦੀ ਨਿਗਰਾਨੀ ਹੇਠ ਇਨਾਂ ਇਲਾਕਿਆਂ ਦੇ ਘਰ ਨਸਾ ਤਸਕਰਾਂ ਲਈ ਸੁਰੱਖਿਅਤ ਟਿਕਾਣੇ ਬਣ ਗਏ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਦੇ ਗ੍ਰੰਥੀਆਂ ਅਤੇ ਮੁਖੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਉਨਾਂ ਖਰੜ ਬੱਸ ਸਟੈਂਡ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਵੀ ਚੁੱਕਿਆ ਅਤੇ ਸਵਾਲ ਕੀਤਾ ਕਿ ਆਪ ਦੇ ਸਾਲਾਂ ਦੇ ਰਾਜ ਦੇ ਬਾਵਜੂਦ ਸ਼ਹਿਰ ਨੂੰ ਹਾਲੇ ਤੱਕ ਪੱਕਾ ਬੱਸ ਸਟੈਂਡ ਕਿਉਂ ਨਹੀਂ ਮਿਲਿਆ। ਖਹਿੜਾ ਨੇ ਅੱਗੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਆਪ ਨੂੰ ਜਿਤਾਉਣ ਲਈ ਭਾਰੀ ਨਿਵੇਸ ਕਰਨ ਵਾਲੇ ਲੋਕਾਂ ਦੀ ਜਾਂਚ ਕਰਵਾਈ ਜਾਵੇਗੀ, ਇਹ ਦੇਖਿਆ ਜਾਵੇਗਾ ਕਿ ਉਦੋਂ ਤੋਂ ਉਨਾਂ ਦੀ ਨਿੱਜੀ ਜਾਇਦਾਦ ਵਿੱਚ ਕਿੰਨਾ ਵਾਧਾ ਹੋਇਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਉਨਾਂ ਨਾਲ ਮੌਜੂਦ ਸਨ।
Breaking News
- ਸੀਐਮ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਸੂਬੇ ਦੇ 2,800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ
- ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
- ਕਿਸਾਨ ਮਜ਼ਦੂਰ ਮੋਰਚਾ ਦੀ ਲੁਧਿਆਣਾ ਵਿੱਚ ਅਹਿਮ ਮੀਟਿੰਗ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ 17 ਜੁਲਾਈ ਨੂੰ ਪੀਐਮ ਦੇ ਪੰਜਾਬ ਦੌਰੇ ਮੌਕੇ ਕੇਂਦਰ ਸਰਕਾਰ ਦੇ ਜ਼ਿਲ੍ਹਾ ਪੱਧਰ ’ਤੇ ਫੂਕੇ ਜਾਣਗੇ ਪੁਤਲੇ
- ਜਲਾਲਾਬਾਦ ਵਿੱਚ ਸਰਹੱਦੀ ਖੇਤ ’ਚੋਂ ਮਿਲੀ ਬੰਬ ਵਰਗੀ ਸ਼ੱਕੀ ਵਸਤੂ ਵਾਹੀ ਕਰਦੇ ਸਮੇਂ ਮਿਲੀ ਵਸਤੂ, ਬੰਬ ਸਕੁਐਡ ਪਹੁੰਚਿਆ
- ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ- ਬੱਸ ਸੇਵਾ ਬੁਰੀ ਤਰਾਂ ਪ੍ਰਭਾਵਿਤ
- ਬੇਅਦਬੀ ਮਾਮਲੇ ’ਚ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੋਮਵਾਰ ਨੂੰ ਹੋਵੇਗੀ ਪੁੱਛਗਿੱਛ
- ਮਨਰੇਗਾ ਕਰਮਚਾਰੀਆਂ ’ਤੇ ਪੁਲਿਸ ਜਬਰ ਖ਼ਿਲਾਫ਼ ਬਲਾਚੌਰ ’ਚ ਉੱਠੀ ਆਵਾਜ਼
- ਗਮਾਡਾ ਨੇ ਸੈਕਟਰ 90 ਵਿੱਚ ਹਜ਼ਾਰਾਂ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਕੀਤੇ ਚਕਨਾਚੂਰ, ਪੰਜਾਬ ਸਰਕਾਰ ਤੁਰੰਤ ਦੇਵੇ ਇਨਸਾਫ਼ : ਕੁਲਜੀਤ ਸਿੰਘ ਬੇਦੀ


