ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ’ਗਗਨਯਾਨ’ ਵੱਲ ਇਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਸਾਲਵ’ (ਸਬ-ਔਰਬਿਟਲ ਲਾਂਚ ਵ?ਹੀਕਲ ਫਾਰ ਐਕਸਪੈਰੀਮੈਂਟਸ) ਦੇ ਠੋਸ ਈਂਧਨ (ਸਾਲਿਡ ਮੋਟਰ) ਵਾਲੇ ਰਾਕੇਟ ਦਾ ਪਹਿਲਾ ਸਫ਼ਲ ਪ੍ਰੀਖਣ ਕੀਤਾ ਹੈ। ਇਸ ਪ੍ਰੀਖਣ ਦਾ ਮਕਸਦ ਗਗਨਯਾਨ ਦੇ ਕਰੂ ਮਾਡਿਊਲ ਦੀ ਸੁਰੱਖਿਅਤ ਵਾਪਸੀ ਦੀ ਜਾਂਚ ਕਰਨਾ ਹੈ। ਇਸਰੋ ਨੇ ਦੱਸਿਆ ਕਿ ਇਹ ਪ੍ਰੀਖਣ 3 ਜੁਲਾਈ ਸਵੇਰੇ 10 ਵਜੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਸਟੈਟਿਕ ਟੈਸਟ ਫੈਸਿਲਿਟੀ ’ਚ ਕੀਤਾ ਗਿਆ।
ਪ੍ਰੀਖਣ ਦੌਰਾਨ ਮੋਟਰ ਦਾ ਪ੍ਰਦਰਸ਼ਨ ਤੈਅ ਮਾਪਦੰਡਾਂ ਦੇ ਅਨੁਰੂਪ ਰਿਹਾ। ਇਸਰੋ ਨੇ ਦੱਸਿਆ ਕਿ ਸਾਲਵ ਇਕ ਵਿਸ਼ੇਸ਼ ਪ੍ਰੀਖਣ ਰਾਕੇਟ ਹੈ, ਜਿਸ ਨੂੰ ਗਗਨਯਾਨ ਮਿਸ਼ਨ ਤੋਂ ਪਹਿਲਾਂ ਵੱਖ-ਵੱਖ ਸਥਿਤੀਆਂ ’ਚ ਕਰੂ ਮਾਡਿਊਲ ਦੀ ਸੁਰੱਖਿਆ ਪ੍ਰਣਾਲੀ ਦੀ ਜਾਂਚ ਲਈ ਵਿਕਸਿਤ ਕੀਤਾ ਗਿਆ ਹੈ। ਇਨ੍ਹਾਂ ਪ੍ਰੀਖਣਾਂ ਦੌਰਾਨ ਕਰੂ ਮਾਡਿਊਲ ਨੂੰ ਲਗਭਗ 10 ਤੋਂ 17 ਕਿਲੋਮੀਟਰ ਦੀ ਉੱਚਾਈ ਤੱਕ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਰਾਕੇਟ ਰਾਹੀਂ ਵੱਖ ਕੀਤਾ ਜਾਵੇਗਾ ਅਤੇ ਉਸ ਦੀ ਸੁਰੱਖਿਅਤ ਲੈਂਡਿੰਗ ਲਈ ਕ੍ਰਮਵਾਰ 10 ਪੈਰਾਸ਼ੂਟ ਖੋਲ੍ਹੇ ਜਾਣਗੇ, ਜਿਸ ਨਾਲ ਉਸ ਦੀ ਗਤੀ ਘੱਟ ਹੋ ਕੇ ਉਹ ਸੁਰੱਖਿਅਤ ਰੂਪ ਨਾਲ ਸਮੁੰਦਰ ’ਚ ਉਤਰੇ।
ਇਸਰੋ ਅਨੁਸਾਰ ’ਸਾਲਵ ਦਾ ਠੋਸ ਈਂਧਨ ਵਾਲਾ ਪੜਾਅ ਪੀਐਸਐਲਵੀ ਰਾਕੇਟ ਦੇ ਸਟ੍ਰੈਪ-ਆਨ ਮੋਟਰ ’ਤੇ ਆਧਾਰਤ ਹੈ ਪਰ ਗਗਨਯਾਨ ਮਿਸ਼ਨ ਦੀਆਂ ਜ਼ਰੂਰਤਾਂ ਅਨੁਸਾਰ ਇਸ ’ਚ ਕਈ ਤਕਨੀਕੀ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਹੌਲੀ ਗਤੀ ਨਾਲ ਬਲਣ ਵਾਲੇ ਪ੍ਰੋਪੈਲੈਂਟ ਅਤੇ ਦਿਸ਼ਾ ਕੰਟਰੋਲ ਪ੍ਰਣਾਲੀ ’ਚ ਸੁਧਾਰ ਸ਼ਾਮਲ ਹੈ। ਗਗਨਯਾਨ ਮਿਸ਼ਨ ਦੇ ਅਧੀਨ 2 ਤੋਂ 3 ਪੁਲਾੜ ਯਾਤਰੀਆਂ ਨੂੰ ਲਗਭਗ 400 ਕਿਲੋਮੀਟਰ ਉੱਚੀ ਧਰਤੀ ਦੇ ਪੰਧ ’ਚ ਤਿੰਨ ਦਿਨ ਦੇ ਮਿਸ਼ਨ ’ਤੇ ਭੇਜਿਆ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਭਾਰਤੀ ਸਮੁੰਦਰੀ ਖੇਤਰ ’ਚ ਉਤਾਰਿਆ ਜਾਵੇਗਾ। ਕਰੂ ਮਾਡਿਊਲ ਅਤੇ ਸਰਵਿਸ ਮਾਡਿਊਲ ਇਸ ਮਿਸ਼ਨ ਦੇ ਪੁਲਾੜ ਯਾਨ ’ਚ ਮੁੱਖ ਰੂਪ ਨਾਲ 2 ਹਿੱਸੇ ਹੋਣਗੇ। ਕਰੂ ਮਾਡਿਊਲ ਉਹ ਹਿੱਸਾ ਹੈ, ਜਿਸ ’ਚ ਪੁਲਾੜ ਯਾਤਰੀ ਸਵਾਰ
ਇਨ੍ਹਾਂ ’ਚ ਇੰਟੀਗ੍ਰੇਟਿਡ ਏਅਰ ਡ੍ਰੌਪ ਟੈਸਟ, ਪੈਡ ਅਬੋਰਟ ਟੈਸਟ, ਅਤੇ ਟੈਸਟ ਵਾਹਨ (ਟੀਵੀ) ਉਡਾਣਾਂ ਸ਼ਾਮਲ ਹਨ। ਮਨੁੱਖੀ ਮਿਸ਼ਨ ਤੋਂ ਪਹਿਲਾਂ ਸਾਰੇ ਪ੍ਰਣਾਲੀਆਂ ਦੀ ਮਨੁੱਖ ਰਹਿਤ ਉਡਾਣਾਂ ’ਚ ਜਾਂਚ ਕੀਤੀ ਜਾਵੇਗੀ। ਇਸਰੋ ਨੇ ਕਿਹਾ ਕਿ ਗਗਨਯਾਨ ਮਿਸ਼ਨ ਲਈ ਐੱਲਵੀਐੱਮ-3 ਰਾਕੇਟ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨੂੰ ਮਨੁੱਖੀ ਮਿਸ਼ਨ ਦੀ ਸੁਰੱਖਿਆ ਲਈ ਸੋਧ ਕਰ ਕੇ ਹਿਊਮਨ ਰੇਟੇਡ ਐੱਲਵੀਐੱਮ-3 ਬਣਾਇਆ ਗਿਆ ਹੈ। ਇਸ ’ਚ ਇਕ ਵਿਸ਼ੇਸ਼ ‘ਕਰੂ ਐਸਕੇਪ ਸਿਸਟਮ’ ਵੀ ਹੈ ਜੋ ਲਾਂਚ ਦੌਰਾਨ ਐਮਰਜੈਂਸੀ ਦੀ ਸਥਿਤੀ ’ਚ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਦੂਰੀ ਤੱਕ ਲਿਜਾਉਣ ’ਚ ਸਮਰੱਥ ਹੋਵੇਗਾ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


