ਪੁਲਿਸ ਥਾਣਾ ਬਾਲਿਆਂਵਾਲੀ ਦੇ ਬਾਹਰ ਜਗ?ਹਾ ਤੇ ਮਾਮਲੇ ਚ ਦਰਜ ਕੀਤੇ ਗਏ ਦੋ ਝੂਠੇ ਪਰਚਾ ਰੱਦ ਨਾ ਕਰਨ ਬਾਰੇ ਅਤੇ ਪੁਲਿਸ ਵਲੋਂ ਦੁਕਾਨਾਂ ਬਣਾਉਣ ਤੋਂ ਰੋਕਣ ਦੇ ਰੋਸ ਵਜੋਂ
ਪੰਚਾਇਤ ਵਲੋਂ ਰਾਮ ਲੀਲ੍ਹਾ ਗਰਾਊਂਡ ਵਿਖੇ ਪਿਛਲੇ 9-10 ਦਿਨਾਂ ਤੋਂ ਟੈੱਟ ਲਗਾ ਕੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਉਕਤ ਜਗ?ਹਾ ਦੇ ਵਿਵਾਦ ਕਾਰਨ ਪੁਲਿਸ ਥਾਣਾ ਬਾਲਿਆਂਵਾਲੀ ਵੱਲੋਂ ਬਾਲਿਆਂਵਾਲੀ ਦੀ ਅੱਧੀ ਪੰਚਾਇਤ ਅਤੇ 60-70 ਅਣਪਛਾਤੇ ਵਿਅਕਤੀਆਂ ਖ਼?ਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਜਦਕਿ ਇੱਕ ਹੋਰ ਪਰਚਾ ਰਾਜ ਕੁਮਾਰ ਰਾਜ਼ੀ ਦੇ ਨਾਮ ਦੇ ਵਿਅਕਤੀ ਵਲੋਂ ਦਰਜ ਕਰਵਾਇਆ ਗਿਆ।
ਸੰਬੋਧਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਰਕਾਰ ਦੀ ਕਠਪੁਤਲੀ ਬਣ ਗਈ ਹੈ ਤੇ ਜੋ ਹੁਕਮ ਸਰਕਾਰ ਵੱਲੋਂ ਭੇਜੇ ਜਾਂਦੇ ਹਨ। ਉਸ ਦੀ ਪਾਲਣਾ ਕਰਨ ਤੇ ਲੱਗਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੋ ਪਰਚੇ ਦਰਜ ਕੀਤੇ ਹਨ ਬੇਸ਼ੱਕ ਗ੍ਰਿਫਤਾਰ ਕਰ ਲਵੋ ਪਰ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀ ਕਰਾਂਗੇ। ਜ਼ਿਕਰਯੋਗ ਹੈ ਕਿ ਧਰਨਾ ਅੱਜ 9-10 ਵੀ ਬਾਲਿਆਂਵਾਲੀ ਜਾਰੀ ਹੈ ਜਦੋਂ ਕਿ ਸੰਘਰਸ਼ ਕਮੇਟੀ ਬਾਲਿਆਂਵਾਲੀ ਵੱਲੋਂ ਪਿਛਲੇ ਦਿਨੀ ਕੀਤੇ ਐਲਾਨ ਮੁਤਾਬਕ ਅੱਜ ਰਾਮਪੁਰਾ ਵਿਖੇ ਮੌੜ ਚੌਕ ਵਿਖੇ ਧਰਨਾ ਲਗਾਉਣ ਲਏ ਗਏ ਤਾਂ ਪੁਲਿਸ ਵੱਲੋਂ ਬੀਡੀਪੀਓ ਦਫਤਰ ਰਾਮਪੁਰਾ ਦੇ ਨੇੜੇ ਧਰਨਾਕਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਲਿਆਂਵਾਲੀ ਵਾਸੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦੇ ਸਹਿਯੋਗ ਨਾਲ ਤੇ ਕਾਕਾ ਸਿੰਘ ਕੋਟੜਾ ਵੱਲੋਂ ਪੁਲਿਸ ਦੇ ਬੈਰਕ ਨੂੰ ਪਾਰ ਕਰਕੇ ਮੌੜ ਰੋਡ ਤੇ ਪਹੁੰਚ ਗਏ ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੇ ਬੱਸ ਲਗਾ ਕੇ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਮੌੜ ਰੋਡ ਤੇ ਬਿਜਲੀ ਦੇ ਗਰਿੱਡ ਕੋਲ ਹੀ ਰੋਕ ਲਿਆ ਗਿਆ। ਇਸ ਮੌਕੇ ਕਿਸਾਨ ਕਾਕਾ ਸਿੰਘ ਕੋਟੜਾ, ਗੁਰਦੀਪ ਸਿੰਘ ਰਾਮਪੁਰਾ, ਪ੍ਰਸ਼ੋਤਮ ਸਿੰਘ ਮਹਿਰਾਜ, ਕਿਸਾਨ ਆਗੂ ਪਰਮਜੀਤ ਕੌਰ, ਸਰਪੰਚ ਸੁਖਪਾਲ ਕੌਰ ਤੇ ਉਨ੍ਹਾਂ ਦੇ ਪਤੀ ਬਲਰਾਜ ਸਿੰਘ ਚਹਿਲ, ਹਰਿੰਦਰ ਸਿੰਘ ਪਿੰਕਾ, ਕੁਲਵਿੰਦਰ ਕੁਮਾਰ ਕੇ.ਕੇ ਸ਼ਰਮਾ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸੂਬਾ ਸਰਕਾਰ ਅਤੇ ਹਲਕਾ ਮੌੜ ਦੇ ਵਿਧਾਇਕ ਨੂੰ ਕਰੜੇ ਹੱਥੀਂ ਲੈੰਦਿਆਂ ਕਿਹਾ ਕਿ ਵਿਧਾਇਕ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਬਾਲਿਆਂਵਾਲੀ ਦੀ ਪੰਚਾਇਤ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਦਕਿ ਬਾਲਿਆਂਵਾਲੀ ਦੀ ਸਮੇਤ ਅੱਧੇ ਪਿੰਡ ਤੇ ਦੋ ਵੱਖ-ਵੱਖ ਪਰਚੇ ਦਰਜ ਕੀਤੇ ਗਏ ਜਦਕਿ ਜੋ ਜਗਾ ਵਾਸਤੇ ਪੁਲਿਸ ਨੇ ਪਰਚੇ ਕੀਤੇ ਸਨ ਉਸ ਦੀ ਮਾਲਕੀਅਤ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਮਾਲ ਵਿਭਾਗ ਨੇ ਲਿਖਤੀ ਦਿੱਤਾ ਹੋਇਆ ਹੈ। ਇਸੇ ਜਗਾ ਦੇ ਵਿਵਾਦ ਕਾਰਨ ਜੋ ਪਰਚੇ ਦਰਜ ਕੀਤੇ ਗਏ ਸਨ। ਉਨ੍ਹਾਂ ਨੂੰ ਰੱਦ ਕਰਵਾਉਣ ਲਈ ਤੇ ਪੰਚਾਇਤ ਨੂੰ ਬਜ਼ਾਰ ਵਿੱਚ ਦੁਕਾਨਾਂ ਨਾ ਰੋਕਣ ਬਾਰੇ ਬਾਲਿਆਂਵਾਲੀ ਵਿਖੇ ਰਾਮ ਲੀਲਾ ਗਰਾਊਂਡ ਵਿਖੇ ਹਾਲੇ ਧਰਨਾ ਜਾਰੀ ਹੈ ਪਰੰਤੂ ਪੁਲਿਸ ਵਿਭਾਗ ਵਲੋਂ ਬਾਲਿਆਂਵਾਲੀ ਧਰਨਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਕਰਕੇ ਸੁੱਤੀ ਹੋਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਰੋਡ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਸੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਪ੍ਰੰਤੂ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਰੋਡ ਜਾਮ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਮ ਜਰੂਰ ਲਿਖ ਦੇਣਾ
ਤੋਂ ਇਲਾਵਾ ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਤੋਂ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਧਰਨੇ ਚ ਸ਼ਾਮਲ ਹੋਏ ਤੇ ਵੱਡੀ ਗਿਣਤੀ ਚ ਪਿੰਡ ਦੀਆਂ ਔਰਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ। ਅੱਜ ਰੋਸ ਵਜੋਂ ਬਾਲਿਆਂਵਾਲੀ ਦੇ ਬਜ਼ਾਰ ਵੀ ਮੁਕੰਮਲ ਬੰਦ ਰਹੇ!ਇਸ ਮੌਕੇ ਸਰਪੰਚ ਸੁਖਪਾਲ ਕੌਰ, ਬਲਰਾਜ ਸਿੰਘ
ਸੰਘਰਸ਼ ਕਮੇਟੀ ਬਾਲਿਆਂਵਾਲੀ ਵੱਲੋਂ ਹਰਨੇਕ ਸਿੰਘ ਮਾਸਟਰ ਸੰਦੀਪ ਖਾਂ ਬਾਲਿਆਂਵਾਲੀ , ਜੱਗਾਂ ਸਿੰਘ ਸਾਬਕਾ ਮੈਂਬਰ, ਰਣਜੀਤ ਸਿੰਘ ਨੰਬਰਦਾਰ, ਕਿਰਨਜੀਤ ਕੌਰ ਨੰਬਰਦਾਰ, ਅਮਨਾ ਨੰਬਰਦਾਰ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਹਰਬੰਸ ਸਿੰਘ ਭੁੱਲਰ, ਗੁਰਬਖਸ਼ ਸਿੰਘ, ਜਗਦੀਸ਼ ਸਿੰਘ ਬਾਲਿਆ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਗੁਰਜੰਟ ਸਿੰਘ, ਤੇਜ਼ਾ ਸਿੰਘ, ਹੇਮ ਰਾਜ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਕੁਲਵਿੰਦਰ ਸਿੰਘ ਵੜੈਚ, ਅਮ੍ਰਿਤਪਾਲ ਸਿੰਘ ਰੰਧਾਵਾ, ਕੁਲਵਿੰਦਰ ਸ਼ਰਮਾ ਕਾਕਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਜਲੋਰ ਸਿੰਘ
ਭਾਰਤੀ ਕਿਸਾਨ ਯੂਨੀਅਨ ਫਹਿਤੇ ਪੰਜਾਬ ਤੋਂ ਮੇਜ਼ਰ ਸਿੰਘ,ਕਰਮ ਸਿੰਘ
ਰਾਜਨੀਤੀਕ ਪਾਰਟੀ ਕਾਂਗਰਸ ਤੋਂ ਕੋਰ ਸਿੰਘ ਫੋਜੀ,ਰਾਜਨੀਤੀਕ ਪਾਰਟੀ ਅਕਾਲੀ ਦਲ ਤੋਂ ਜਸਵੀਰ ਸਿੰਘ ਜੋੜਾ, ਫੋਜਾਂ ਸਿੰਘ
ਰਾਜਨੀਤੀਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਜਗਰੂਪ ਸਿੰਘ , ਗੁਰਸੇਵਕ ਸਿੰਘ ਸਰਾਂ ਆਦਿ ਹਾਜ਼ਰ ਸਨ!
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


