ਅੱਜ ਨਾਭਾ ਵਿਖੇ ਜਿਲ੍ਹਾ ਪਟਿਆਲਾ ਦੀਆ ਦਲਿਤ ਜਥੇਬੰਦੀਆ ਵੱਲੋ ਸਾਂਝੀ ਇਕੱਤਰਤਾ ਰੱਖੀ ਗਈ। ਇਸ ਦੌਰਾਨ ਕਾਂਗਰਸ ਵੱਲੋਂ ਬਨੀ ਖਹਿਰਾ, ਆਕਾਲੀ ਦਲ ਵੱਲੋਂ ਖੁਸ਼ਹਾਲ ਬਬਲੂ ਖੋਰਾ, ਪਿੰਡ ਥੂਹੀ ਦੇ ਸਰਪੰਚ ਸ਼ੇਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਪ੍ਰਸ਼ਾਸਨ ਨੂੰ 6 ਦਿਨਾਂ ਅਲਟੀਮੇਟਮ ਦਿੰਦਿਆਂ ਮਾਮਲੇ ਦੀ ਜਾਣਕਾਰੀ ਦਿੱਤੀ ਕਿ ਬੀਤੇ ਦਿਨੀਂ ਪਿੰਡ ਦੇ ਦੋ ਵਿਅਕਤੀਆਂ ਵਿਚਾਲੇ ਝਗੜੇ ਸਬੰਧੀ ਜਦੋਂ ਪਿੰਡ ਦਾ ਸਰਪੰਚ ਸ਼ੇਰ ਸਿੰਘ ਸਦਰ ਥਾਣਾ ਨਾਭਾ ਵਿਖੇ ਪੁੱਜਿਆ ਤਾਂ ਪਿੰਡ ਦੇ ਵਾਸੀ ਗੁਰਮੀਤ ਸਿੰਘ ਅਤੇ ਪਿੰਡ ਘਮਰੋਦਾ ਵਾਸੀ ਹਰਜੀਤ ਸਿੰਘ ਵੱਲੋਂ ਸਰਪੰਚ ਸ਼ੇਰ ਸਿੰਘ ਨਾਲ ਜਾਤੀ ਸੂਚਕ ਸਬਦਾ ਦੀ ਵਰਤੋਂ ਕਰਦਿਆਂ ਮਾੜੀ ਸ਼ਬਦਾਵਲੀ ਵਰਤੀ ਗਈ। ਇਸ ਤੋਂ ਬਾਅਦ ਗੁਰਮੀਤ ਸਿੰਘ ਥੂਹੀ ਨੇ ਸਦਰ ਥਾਣੇ ਤੋਂ ਬਾਹਰ ਆ ਕੇ ਖੜੇ ਕਈ ਲੋਕਾਂ ਵਿਚਾਲੇ ਸਰਪੰਚ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਗਾਲੀ ਗਲੋਚ ਕੀਤੀ। ਇਸ ਤੋਂ ਬਾਅਦ ਸਰਪੰਚ ਸ਼ੇਰ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਉਪਰੋਕਤ ਦੋਨਾਂ ਵਿਅਕਤੀਆਂ ਖਿਲਾਫ ਐਸਸੀ ਐਕਟ ਅਤੇ ਹੋਰ ਧਾਰਾਵਾਂ ਸੰਬੰਧੀ ਦਰਖਾਸਤ ਦੇ ਕੇ ਯੋਗ ਕਾਰਵਾਈ ਦੀ ਮੰਗ ਕੀਤੀ ਗਈ। ਮਾਮਲੇ ਦੀ ਪੜਤਾਲ ਪਟਿਆਲਾ ਦੇ ਐਸਪੀ ਨੂੰ ਸੌਂਪੀ ਗਈ ਪ੍ਰੰਤੂ ਘਟਨਾ ਲਗਭਗ ਡੇਢ? ਮਹੀਨਾ ਬੀਤਣ ਬਾਵਜੂਦ ਅੱਜ ਤੱਕ ਕੋਈ ਯੋਗ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਮਾਮਲੇ ਵਿੱਚ ਯੋਗ ਕਾਰਵਾਈ ਤੋਂ ਪਾਸਾ ਵੱਟ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਇਸ ਢਿੱਲੇ ਵਤੀਰੇ ਕਾਰਨ ਦਲਿਤ ਸਮਾਜ ਵਿੱਚ ਰੋਸ਼ ਫੈਲ ਰਿਹਾ ਹੈ ਅਤੇ ਅੱਜ ਪਟਿਆਲਾ ਜਿਲੇ ਦੇ ਦਲਿਤ ਭਾਈਚਾਰੇ ਨੇ ਇਹ ਵਿਸ਼ੇਸ਼ ਇਕੱਤਰਤਾ ਕਰਕੇ ਪ੍ਰਸ਼ਾਸਨ ਨੂੰ ਛੇ ਦਿਨ ਦਾ ਅਲਟੀਮੇਟਮ ਦਿੱਤਾ ਹੈ ਜਿਸ ਵਿੱਚ ਯੋਗ ਕਾਰਵਾਈ ਨਾ ਹੋਣ ਬਾਅਦ ਦਲਿਤ ਸਮਾਜ ਵੱਲੋਂ ਸੰਘਰਸ਼ ਨੂੰ 3 ਜੁਲਾਈ ਤੋਂ ਪੰਜਾਬ ਪੱਧਰੀ ਸੰਘਰਸ਼ ਬਣਾਇਆ ਜਾਵੇਗਾ ਅਤੇ ਜਿਲਾ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ, ਗੁਰਦੀਪ ਸਿੰਘ ਗੁਰੀ ਹਰਪ੍ਰੀਤ ਸਿੰਘ ਸਰਬਜੀਤ ਸਿੰਘ ਰਾਜਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਰਾਜੂ ਵਾਰਿਸ ਪੰਜਾਬ, ਹੈਪੀ ਸਿੰਘ ਸਰਪੰਚ ਹਿੰਮਤਪੁਰ, ਬੀਐਸਪੀ ਹਲਕਾ ਇੰਚਾਰਜ ਰਜਿੰਦਰ ਸਿੰਘ ਸਾਧੋਹੇੜੀ, ਦਰਸ਼ਨ ਸਿੰਘ ਮੈਣ, ਅਜੈਬ ਸਿੰਘ ਬਠੋਈ ਆਦਿ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਐਸਸੀ ਐਕਟ ਲਾਗੂ ਹੋਣ ਬਾਦ ਵੀ ਕਿਤੇ ਨਾ ਕਿਤੇ ਅਜਿਹੀ ਘਟਨਾਵਾ ਵਾਪਰ ਰਹੀਆਂ ਹਨ ਜਿਨਾਂ ਵਿੱਚ ਨਾ ਸਿਰਫ ਦਲਿਤ ਭਾਈਚਾਰੇ ਦੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਬਲਕਿ ਅਜਿਹੇ ਮਾਮਲਿਆਂ ਵਿੱਚ ਇਨਸਾਫ਼ ਲੈਣ ਲਈ ਦਲਿਤਾਂ ਨੂੰ ਸੰਘਰਸ਼ ਵੀ ਕਰਨਾ ਪੈ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਵਿੱਚ ਸੁਚੱਜੀ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ। ਮਾਮਲੇ ਨਾਲ ਜੁੜੇ ਗੁਰਮੀਤ ਸਿੰਘ ਥੂਹੀ ਦੇ ਵਿਦੇਸ਼ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ ਜਦਕਿ ਪਿੰਡ ਘਮਰੋਦਾ ਦੇ ਹਰਜੀਤ ਸਿੰਘ ਨੇ ਕਿਹਾ ਕਿ ਇਹ ਸਾਡਾ ਘਰੇਲੂ ਮਸਲਾ ਸੀ ਅਤੇ ਮੈ ਤਾਂ ਸਬੰਧਤ ਸਰਪੰਚ ਨੂੰ ਜਾਣਦਾ ਵੀ ਨਹੀਂ। ਉਨ੍ਹਾਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਮਾਮਲੇ ਨੂੰ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਹੈ ਜਦਕਿ ਮੈ ਸਬੰਧਤ ਸਰਪੰਚ ਨੂੰ ਕੋਈ ਗਲਤ ਜਾਂ ਜਾਤੀ ਸੂਚਕ ਸ਼ਬਦ ਨਹੀਂ ਬੋਲਿਆ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


