ਸਿੱਖਾਂ ਦੀ ਸਰਵਉੱਚ ਧਾਰਮਿਕ ਅਤੇ ਸੰਵਿਧਾਨਕ ਸੰਸਥਾ ’ਸ੍ਰੀ ਅਕਾਲ ਤਖ਼ਤ ਸਾਹਿਬ’ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ’ਪੰਥ ਦੋਖੀ’, ’ਗੁਰੂ ਦ੍ਰੋਹੀ’ ਅਤੇ ’ਸਿੱਖ ਵਿਰੋਧੀ’ ਐਲਾਨੇ ਜਾਣ ਤੋਂ ਬਾਅਦ ਸਮੁੱਚੇ ਸਿੱਖ ਜਗਤ ਅਤੇ ਵੱਖ-ਵੱਖ ਵਰਗਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਇੰਚਾਰਜ ਸੰਦੀਪ ਚੌਧਰੀ(ਹਨੀ ਟੌਂਸਾ),ਗੁਰਬਖਸ਼ ਸਿੰਘ ਖਾਲਸਾ, ਦੀ ਯੋਗ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਸੰਗਤਾਂ ਨੇ ਇਕੱਠੇ ਹੋ ਕੇ ਬਲਾਚੌਰ ਦੇ ਮੇਨ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਇਸ ਮੌਕੇ ਇਕੱਤਰ ਹੋਏ ਭਾਰੀ ਇਕੱਠ ਵੱਲੋਂ ‘ਸ੍ਰੀ ਆਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਅਕਾਸ਼ ਗੁੰਜਾਊ ਨਾਅਰੇ ਲਗਾਏ ਗਏ। ਦੂਜੇ ਪਾਸੇ, ਇਸੇ ਸੱਦੇ ਤਹਿਤ ਵੱਖ-ਵੱਖ ਹਲਕਿਆਂ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰਾਂ ਦੀ ਅਗਵਾਈ ਵਿੱਚ ਸੰਗਤਾਂ ਵੱਲੋਂ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਆਗੂਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਪਹਿਰਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਮੁਕੰਮਲ ਸਮਾਜਿਕ ਅਤੇ ਸਿਆਸੀ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਮੂੰਹ ਨਾ ਲਗਾਉਣ।
?ਅਕਾਲੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ’ਤੇ ਇੱਕ ਵਿਵਾਦਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਝੂਠ ਬੋਲਣ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਆਰੋਪ ਲੱਗੇ ਹਨ। ਫੋਰੈਂਸਿਕ ਜਾਂਚ ਵਿੱਚ ਵੀਡੀਓ ਸਹੀ ਪਾਏ ਜਾਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ’ਗੁਰੂ ਦ੍ਰੋਹੀ’ ਅਤੇ ’ਖ਼ਾਲਸਾ ਪੰਥ ਵਿਰੋਧੀ’ ਕਰਾਰ ਦਿੱਤਾ ਗਿਆ ਹੈ, ਜਿਸ ਕਾਰਨ ਸੰਗਤਾਂ ਵਿੱਚ ਭਾਰੀ ਗੁੱਸਾ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ’ਤੇ ਰਹਿੰਦਿਆਂ ਗੁਰੂ ਘਰ ਦੀ ਗੋਲਕ ਬਾਰੇ ਮੰਦਭਾਗੀ ਬਿਆਨਬਾਜ਼ੀ ਕੀਤੀ ਅਤੇ ਸਿੱਖ ਮਰਿਆਦਾਵਾਂ ਨੂੰ ਤਾਰ-ਤਾਰ ਕੀਤਾ ਹੈ। ਪ੍ਰਦਰਸ਼ਨਕਾਰੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਹ ਰੋਸ ਪ੍ਰਦਰਸ਼ਨ ਸਿਰਫ਼ ਅੱਜ ਤੱਕ ਸੀਮਤ ਨਹੀਂ ਰਹੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੋਨੇ-ਕੋਨੇ ਅਤੇ ਹਰ ਵਿਧਾਨ ਸਭਾ ਹਲਕੇ ਦੇ ਪਿੰਡ-ਪਿੰਡ ਵਿੱਚ ਵੱਡੇ ਇਕੱਠ ਕੀਤੇ ਜਾਣਗੇ। ਇਨ੍ਹਾਂ ਇਕੱਠਾਂ ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕਰਦਿਆਂ ਮੌਜੂਦਾ ਸਰਕਾਰ ਅਤੇ ਭਗਵੰਤ ਮਾਨ ਦਾ ਪੂਰਨ ਬਾਈਕਾਟ ਯਕੀਨੀ ਬਣਾਇਆ ਜਾ ਸਕੇ।
ਇਸ ਰੋਸ ਪ੍ਰਦਰਸ਼ਨ ਮੌਕ , ਤਰਲੋਚਨ ਸਿੰਘ ਰੱਕੜ, ਸਤਨਾਮ ਸਿੰਘ (ਰਿਟਾਇਰ ਡੀਐਸਪੀ, ਗੁਰਪ੍ਰੀਤ ਗੁੱਜਰ,ਬਿਮਲ ਕੁਮਾਰ ਚੇਅਰਮੈਨ, ਦਲਜੀਤ ਸਿੰਘ ਮਾਣੇਵਾਲ, ਦਲਾਵਰ ਸਿੰਘ ਦਿੱਲੀ, ਮੋਹਨ ਸਿੰਘ ਟੱਪਰੀਆਂ, ਮਾਸਟਰ ਦੇਵ ਰਾਜ ਸੰਡਰੇਵਾਲ , ਸੁਰਜੀਤ ਕੁਮਾਰ ਕੋਹਲ਼ੀ, ਹਰਮੇਸ਼ ਲਾਲ ਸੰਡਰੇਵਾਲ, ਰਣਜੀਤ ਸਿੰਘ ਭੱਟੀ ਮੀਤ ਪ੍ਰਧਾਨ ਐਸ ਸੀ ਵਿੰਗ, ਸੁਖਦੇਵ ਸਿੰਘ ਰੱਕੜਾ ਢਾਹਾਂ , ਸੁਰਿੰਦਰ ਪਾਲ ਮਾਣੇਵਾਲ, ਰਾਣਾ ਰਣਦੀਪ ਕੌਸ਼ਲ, ਹਰਜਿੰਦਰ ਸਿੰਘ ਬਲਾਚੌਰ, ਪਵਨ ਕੁਮਾਰ ਕੁੱਕੜ ਸੂਹਾ, ਧਰਮਪਾਲ ਕੁੱਕੜ ਸੂਹਾ, ਹਨੀ ਜਾਡਲੀ, ਅਜਮੇਰ ਸਿੰਘ ਭਾਰਾਪੁਰ, ਹਰਨੇਕ ਸਿੰਘ ਛਦੌੜੀ, ਗੁਰਨਾਮ ਸਿੰਘ ਜੈਨਪੁਰ, ਸ਼ੰਮੀ ਸਰਪੰਚ ਉਧਨਵਾਲ, ਸੁਖਵਿੰਦਰ ਸਿੰਘ ਠਡਿਆਲਾ ਢਾਹਾਂ, ਗੁਰਦੀਪ ਸਿੰਘ ਬਕਾਪੁਰ, ਨਵੀਨ ਕੁਮਾਰ ਚੇਅਰਮੈਨ ਕੁਹਾਰ, ਮੋਹਨ ਸਿੰਘ ਚਾਹਲ, ਸੁੱਚਾ ਸਿੰਘ ਜੈਨਪੁਰ, ਸੁੱਚਾ ਸਿੰਘ ਸੜੋਆ, ਹਰਦੇਵ ਸਿੰਘ ਰਾਣਾ ਮੋਹਰਾ, ਪਿਆਰਾ ਸਿੰਘ ਜੈਨਪੁਰ, ਅਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਪੰਨਿਆਲੀ, ਅਵਤਾਰ ਸਿੰਘ ਟੌਂਸਾ, ਮਾਸਟਰ ਕਿਸ਼ਨ ਕੁਮਾਰ ਟੌਂਸਾ, ਕਮਲਜੀਤ ਸਿੰਘ ਫਤਿਹਪੁਰ, ਜੀਤ ਰਾਮ, ਬੀਬੀ ਸੁਰਿੰਦਰ ਕੌਰ, ਬੀਬੀ ਰਜਿੰਦਰ ਕੌਰ ਖਾਲਸਾ, ਗੁਰਬਖਸ਼ ਸਿੰਘ ਨਿਆਣਾ ਬੇਟ, ਪੰਜਾਬ ਸਿੰਘ ਸੁੱਜੋਵਾਲ, ਸਦਾਗਰ ਸਿੰਘ ਗਰਲੋ ਬੇਟ, ਸਰਵਣ ਸਿੰਘ ਗਰਲੇਬੇਟ, ਅਰਜਨ ਸਿੰਘ , ਕਾਬਲ ਸਿੰਘ ਸੂਰਾਪੁਰ, ਜਗਤਾਰ ਸਿੰਘ ਫਿਰਣੀਮਜਾਰਾ, ਜਰਨੈਲ ਸਿੰਘ ਫਿਰਣੀ ਮਜਾਰਾ, ਸੰਤੋਖ ਸਿੰਘ ਰੈਲਮਾਜਰਾ, ਨਿਰਮਲ ਸਿੰਘ ਔਜਲਾ, ਰਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਬਲਾਚੌਰ, ਹਰੀਪਾਲ ਜਾਡਲੀ, ਚਰਨਜੀਤ ਬਿੰਦੂ ਮਡਿਆਣੀ, ਸੁਰਜੀਤ ਉਧਨੋਵਾਲ, ਰਾਧੇ ਸ਼ਾਮ ਸ਼ੰਮੀ, ਸੁਰਿੰਦਰ ਕੁਮਾਰ, ਅਜੀਤ ਰਾਮ ਧਿਮਾਨ, ਸਰਵਣ ਸਿੰਘ ਨੰਗਲ, ਮੋਹਨ ਸਿੰਘ ਗੜੀ ਸਰਪੰਚ, ਅਤੇ ਕੁਲਵਿੰਦਰ ਸਿੰਘ ਮਹਿੰਦੀਪੁਰ ਸਮੇਤ ਕਈ ਸੀਨੀਅਰ ਅਕਾਲੀ ਆਗੂ, ਯੂਥ ਅਕਾਲੀ ਦਲ ਦੇ ਅਹੁਦੇਦਾਰ, ਐੱਸ.ਜੀ.ਪੀ.ਸੀ. ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਹਾਜ਼ਰ ਸਨ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


