ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਜਾਣਕਾਰੀ ਦਿੱਤੀ ਕਿ ਕਣਕ ਦੇ ਇਸ ਸੀਜਨ ਦੌਰਾਨ ਦਾਣਾ ਮੰਡੀ ਚੱਕ ਸਿਕੰਦਰ ਵਿੱਚ ਇਮੈਨੁਅਲ ਨਾਮ ਦੇ ਕਮਿਸ਼ਨ ਏਜੰਟ (ਆੜ੍ਹਤੀਆਂ) ਦੀ ਫਰਮ ਝੀਡਾ ਟਰੇਡਿੰਗ ਕੰਪਨੀ ਵੱਲੋਂ ਲਗਭਗ 6250000/- ਰੁਪਏ ਦੀ ਕਣਕ ਖਰੀਦ ਵਿਚ ਮੰਡੀ ਬੋਰਡ ਨਾਲ ਕੀਤੇ ਗਏ ਕਥਿਤ ਘਪਲੇ ਵਿਚ ਦੋਸ਼ੀ ਆੜ੍ਹਤੀਏ ਤੇ ਕਾਰਵਾਈ ਦੀ ਕਵਾਇਦ ਦੇ ਚਲਦੇ ਨਿਰਦੋਸ਼ ਕਿਸਾਨਾਂ ਦੇ ਬੈਂਕ ਖਾਤੇ ਵੀ ਫਰੀਜ ਕਰ ਦਿੱਤੇ ਗਏ ਹਨ ਜੋ ਕਿ ਬਿਲਕੁਲ ਗਲਤ ਕਾਰਵਾਈ ਹੈ ਕਿਉਕਿ ਇਸ ਘਪਲੇ ਲਈ ਕਿਸਾਨ ਜਿੰਮੇਵਾਰ ਨਹੀਂ, ਸੋ ਮੰਡੀ ਬੋਰਡ ਇਸ ਕਾਰਵਾਈ ਨੂੰ ਵਾਪਸ ਲਵੇ ਅਤੇ ਕਿਸਾਨਾਂ ਦੇ ਖਾਤੇ ਵਾਪਿਸ ਡੀਫ?ਰੀਜ਼ ਕੀਤੇ ਜਾਣੇ ਚਾਹੀਦੇ ਹਨ । ਉਹਨਾ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਤੁਲਾਈ ਸਮੇਂ ਜੇ. ਫਾਰਮ ਮੌਕੇ ਮੁਹਈਆ ਕੀਤਾ ਜਾਣਾ ਚਾਹੀਦਾ ਹੈ ਅਤੇ ਅਦਾਇਗੀ 24 ਘੰਟਿਆਂ ਦੌਰਾਨ ਕੀਤੀ ਜਾਵੇ। ਉਹਨਾ ਕਿਹਾ ਕਿ ਤੁਲਾਈ ਸਮੇਂ ਆੜ੍ਹਤੀਏ ਵਲੋਂ ਕਿਸਾਨ ਨੂੰ ਅਕਸਰ ਕੱਚੀ ਪਰਚੀ ਦਿੱਤੀ ਜਾਂਦੀ ਹੈ ਪਰ ਉਪਰ ਫਰਮ ਦਾ ਨਾਮ ਅਤੇ ਰਜਿਸਟਰੇਸ਼ਨ ਨੰਬਰ, ਫਰਮ ਦੀ ਮੋਹਰ ਅਤੇ ਦਸਤਖਤ ਨਾ ਹੋਣ ਕਾਰਨ ਕਈ ਮੰਡੀਆਂ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਸਰਕਾਰ ਇਸ ਕੱਚੀ ਪਰਚੀ ਵਾਲੇ ਮਸਲੇ ਨੂੰ ਗੰਭੀਰਤਾ ਨਾਲ? ਹੱਲ ਕਰੇ ਅਤੇ ਜੇ ਫਾਰਮ ਜਾਰੀ ਹੋਣ ਤੱਕ ਕਿਸਾਨ ਨੂੰ ਫਸਲ ਦੇ ਰੇਟ ਅਤੇ ਮਿਕਦਾਰ ਆਦਿ ਦੇ ਪੱਕੇ ਸਬੂਤ ਵਜੋਂ ਪਰਚੀ ਕਿਸਾਨ ਨੂੰ ਹਾਸਿਲ ਹੋਵੇ। ਉਹਨਾ ਕਿਹਾ ਰਹਿੰਦੀਆਂ ਕੱਚੀਆਂ ਮੰਡੀਆਂ ਨੂੰ ਪੱਕਿਆਂ ਕੀਤਾ ਜਾਵੇ ਅਤੇ ਜ਼ਰੂਰਤ ਅਨੁਸਾਰ ਸ਼ੈੱਡ ਬਣਾਏ ਜਾਣ ਅਤੇ ਮੰਡੀਆਂ ਵਿੱਚ ਕਿਸਾਨਾਂ ਦੇ ਬੈਠਣ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ, ਤੁਲਾਈ ਤੋਂ ਬਾਅਦ ਤੁਰੰਤ ਲਿਫਟਿੰਗ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਮੰਡੀ ਵਿੱਚ ਕੰਪਿਊਟਰ ਕੰਡੇ ਲਗਾਏ ਜਾਣ, ਤੁਲਾਈ ਤੇ ਸ਼ੱਕ ਹੋਣ ਦੀ ਸੂਰਤ ਵਿੱਚ, ਮਾਨਤਾ-ਪ੍ਰਾਪਤ ਐਗਰੋ ਇੰਡਸਟਰੀ ਕੰਡਾ ਹੋਣਾ ਚਾਹੀਦਾ ਹੈ ਤਾਂ ਜੋ ਤੁਲਾਈ ਦਾ ਕੰਮ ਪਾਰਦਰਸ਼ਤਾ ਨਾਲ ਹੋ ਸਕੇ। ਉਹਨਾ ਕਿਹਾ ਕਿ ਦਾਣਿਆਂ ਦੀ ਨਮੀ ਚੈੱਕ ਕਰਨ ਲਈ ਪ੍ਰਾਈਵੇਟ ਮੋਇਸ਼ਚਰ ਮੀਟਰ ਦੀ ਜਗ?ਹਾ ਮਾਨਤਾ ਪ੍ਰਾਪਤ ਮੀਟਰ ਦੀ ਵਰਤੋਂ ਕੀਤੀ ਜਾਵੇ ਅਤੇ ਅਜਿਹਾ ਨਾ ਕਰਨ ਕਰਕੇ ਕਿਸਾਨ ਦੀ ਲੁੱਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਰਕਾਰ ਮੰਡੀ ਬੋਰਡ ਨਾਲ ਸਬੰਧਤ ਜ਼ਮੀਨਾਂ ਅਤੇ ਹੋਰ ਸੰਪਤੀ ਜੋ ਕਿ ਜਨਤਕ ਜਾਇਦਾਦ ਹੈ, ਵੇਚਣ ਜਾਂ ਹੋਰ ਮਕਸਦ ਲਈ ਵਰਤਣ ਦੇ ਮਨਸੂਬੇ ਬਣਾ ਰਹੀ ਹੈ ਇਸਦਾ ਮੰਡੀ ਬੋਰਡ ਵੱਲੋਂ ਸਖਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ।ਉਹਨਾ ਕਿਹਾ ਕਿ ਕਣਕ ਝੋਨਾ ਅਤੇ ਮੱਕੀ ਦੀ ਖਰੀਦ ਤੇ ਦਾਣਿਆਂ ਦੀ ਕੁਆਲਿਟੀ ਦਾ ਬਹਾਨਾ ਬਣਾ ਕੇ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਅਤੇ ਆਧਾਰ ਕਾਰਡ, ਬਾਇਓਮੈਟਰਿਕ ਦੇ ਨਾਂ ਤੇ ਨਿਜੀਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ, ਅਜਿਹੀਆਂ ਸ਼ਰਤਾਂ ਬੰਦ ਕਰਕੇ ਪਹਿਲੇ ਦੀ ਤਰ੍ਹਾਂ ਖਰੀਦ ਜਾਰੀ ਕੀਤੀ ਜਾਵੇ ਅਤੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਕਣਕ ਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਵਿਚ ਵੇਚੇ ਜਾਣ ਤੇ ਪਾਬੰਦੀ ਸਖਤੀ ਨਾਲ ਲਾਗੂ ਕੀਤੀ ਜਾਵੇ, ਸਬਜ਼ੀ ਮੰਡੀ ਵਿਚ ਚਿਰਾਂ ਤੋਂ ਚੱਲ ਰਹੀ 49-51 ਦੀ ਰੇਸ਼ੋ ਦਾ ਤਰੀਕਾ ਕਿਸਾਨ ਦੀ ਲੁੱਟ ਦਾ ਸਾਧਨ ਬਣਿਆ ਹੋਇਆ, ਅਜਿਹਾ ਕਰਨ ਵਾਲੇ ਸਬਜ਼ੀ ਵਪਾਰੀਆਂ ਦੀ ਤਫਤੀਸ਼ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਬਜੀ ਮੰਡੀ ਵਿੱਚ ਫਸਲ ਲਿਜਾਣ ਮੌਕੇ ਵਰਤਿਆ ਜਾਣ ਵਾਲਾ ਬਾਰਦਾਨਾ ਕਿਸਾਨ ਖੁਦ ਖਰੀਦ ਕੇ ਲਿਆਉਂਦਾ ਹੈ, ਉਸ ਨੂੰ ਜਾਂ ਫ਼ਸਲ ਦੇ ਨਾਮ ਬਾਰਦਾਨੇ ਦਾ ਮੁੱਲ ਦਿੱਤਾ ਜਾਵੇ ਜਾਂ ਫਿਰ ਬਾਰਦਾਨਾ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿਵਾਉਂਦੇ ਹੋਏ ਡੀ. ਐੱਮ. ਓ. ਮੰਡੀ ਬੋਰਡ ਅੰਮ੍ਰਿਤਸਰ ਨੇ ਕਿਹਾ ਕਿ 7 ਵਿੱਚੋਂ 5 ਕਿਸਾਨਾਂ ਦੇ ਖਾਤੇ ਵਾਪਿਸ ਬਹਾਲ ਕਰਨ ਲਈ ਲਿਖਤੀ ਰੂਪ ਵਿੱਚ ਚਿੱਠੀ ਲਿਖ ਦਿੱਤੀ ਗਈ ਹੈ ਜਦਕਿ 2 ਕਿਸਾਨਾਂ ਦੇ ਖਾਤੇ ਇੱਕ ਹਫ਼ਤੇ ਤੱਕ ਬਹਾਲ ਕਰ ਦਿੱਤੇ ਜਾਣਗੇ। ਬਾਕੀ ਸਾਰੀਆਂ ਮੰਗਾਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਿਸ ਵੇਲੇ ਕਿਸੇ ਵੀ ਕਿਸਾਨ ਵੱਲੋਂ ਕੋਈ ਵੀ ਸ਼ਿਕਾਇਤ ਕੀਤੀ ਜਾਵੇਗੀ ਤਾਂ ਉਸੇ ਵੇਲੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਆਗੂਆਂ ਜਾਣਕਾਰੀ ਦਿੱਤੀ ਕਿ ਖਾਦ ਦੀ ਭਾਰੀ ਘਾਟ ਕਾਰਨ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਪਿੱਛੇ ਖੇਤੀਬਾੜੀ ਵਿਭਾਗ ਦੀ ਨਲਾਇਕੀ ਮੁੱਖ ਵਜ?ਹਾ ਹੈ। ਉਹਨਾ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਜਿਲ੍ਹਾ ਚੀਫ ਖੇਤੀਬਾੜੀ ਅਫ਼ਸਰ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਪਰ ਇਸਦਾ ਕੋਈ ਵੀ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਇਸ ਕਾਰਨ 30 ਜੂਨ ਨੂੰ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਖੇਤੀਬਾੜੀ ਵਿਭਾਗ ਦੇ ਮੁੱਖ ਅਧਿਕਾਰੀਆਂ ਦੇ ਦਫ਼ਤਰਾਂ ਮੂਹਰੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾ ਕਿਹਾ ਕਿ ਸਰਕਾਰ ਨੂੰ ਫੋਕੀ ਇਸ਼ਤਿਹਾਰਬਾਜ਼ੀ ਛੱਡ ਕੇ ਧਰਾਤਲ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ, ਕੰਧਾਰ ਸਿੰਘ ਭੋਏਵਾਲ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ, ਸੁਖਦੇਵ ਸਿੰਘ ਚਾਟੀਵਿੰਡ ਸਮੇਤ ਸੈਂਕੜੇ ਕਿਸਾਨ ਮਜਦੂਰ ਹਾਜ਼ਿਰ ਰਹੇ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


