ਮਹਾਂਰਾਸ਼ਟਰ ਸੂਬੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਦੇ ਕਿਸ਼ਾਨਾਂ ਦੀਆਂ ਖੇਤੀਬਾੜੀ ਨਾਲ ਸਬੰਧਤ ਮੰਗਾਂ ਅਤੇ ਮੁਸ਼ਕਲਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਨ ਲਈ ਪ੍ਰਕਾਸ਼ ਗੋਪਾਲ ਰਾਓ ਮੁਹਰੇ ਦੇ ਵਿਸ਼ੇਸ਼ ਸੱਦੇ ਤੇ ਪੰਜਾਬ ਤੋਂ ਬਜੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਸ਼ਾਮਲ ਹੋਣ ਲਈ 12 ਜੂਨ ਨੂੰ ਮਹਾਰਾਸ਼ਟਰ ਦੇ ਜਿਲਾ ਅਕੋਲਾ ਵਿਖੇ ਹੋਣ ਵਾਲੀ ਕੌਮੀ ਕਿਸਾਨ ਕੰਨਵੈਨਸ਼ਨ ਵਿੱਚ ਪਹੁੰਚੇ। ਇਸ ਹੋਈ ਕਿਸਾਨ ਕੰਨਵੈਨਸ਼ਨ ਵਿੱਚ ਜੋ 14 ਮਤੇ ਸਰਬਸੰਮਤੀ ਨਾਲ ਪਾਸ ਹੋਏ ਉਨ੍ਹਾਂ ਲਈ ਆਪਣੇ ਲਿਖਤੀ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਸ੍ਰ. ਬਹਿਰੂ ਨੇ ਦੱਸਿਆ ਕਿ ਇਸ ਕਿਸਾਨ ਕੰਨਵੈਨਸ਼ਨ ਵਿੱਚ ਦੇਸ਼ ਦੇ 18 ਸੂਬਿਆਂ ਦੇ ਕਿਸਾਨ ਆਗੂ ਸ਼ਾਮਲ ਹੋਏ ਅਤੇ ਇਹ ਤਿੰਨ ਦਿਨ ਲਗਾਤਾਰ ਗੰਭੀਰ ਚਰਚਾ ਕਰਨ ਤੋਂ ਬਾਅਦ ਪਹਿਲੇ ਮਤੇ ਵਿੱਚ ਦੇਸ਼ ਦੇ ਕਿਸਾਨਾਂ ਵੱਲੋਂ ਆਰਥਿਕ ਤੰਗੀਆਂ ਕਾਰਣ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਵਲੋਂ ਲਏ ਗਏ ਕਿਸਾਨ ਵਿਰੋਧੀ ਫੈਸਲਿਆਂ ਜ਼ੋ ਕਿ ਵਿਗਆਨਕ ਢੰਗ ਨਾਲ ਦੇਸ਼ ਦੇ ਖੇਤੀ ਨੀਤੀ ਨਾ ਹੋਣ ਕਾਰਨ ਅਰਬਾਂ ਖਰਬਾਂ ਰੁਪਏ ਦੇ ਕਰਜਾਈ ਕਿਸਾਨਾਂ ਦਾ ਕਰਜੇ ਤੇ ਲਕੀਰ ਫੇਰਕੇ ਅੱਗੇ ਲਈ ਐਮ.ਐਸ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਿਕ ਐਮ.ਐਸ.ਪੀ. ਦੀ ਕਨੂੰਨੀ ਗਰੰਟੀ ਤੁਰੰਤ ਭਾਰਤ ਸਰਕਾਰ ਲੈ ਕੇ ਆਵੇ।
ਦੂਜੇ ਮਤੇ ਵਿੱਚ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਪੂਰੇ ਭਾਰਤ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਜੋਰਾਂ ਤੇ ਹੈ ਅਤੇ ਕਿਸਾਨਾਂ ਨੂੰ ਡੀਜਲ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਥੂੜ ਮਹਿਸੂਸ ਹੋ ਰਹੀ ਹੈ ਇਸ ਲਈ ਕੇਂਦਰ ਸਰਕਾਰ ਢੁਕਵੇਂ ਪ੍ਰਬੰਧ ਕਰੇ। ਤੀਜੇ ਮਤੇ ਵਿੱਚ ਪ੍ਰਕਾਸ਼ ਗੋਪਾਲ ਰਾਓ ਪੁਹਰੇ ਵਲੋਂ ਪਿਛਲੇ ਦਿਨੀ ਭਾਰਤ ਦੇ ਕਿਸਾਨਾਂ ਨੂੰ ਆਰਥਿਕ ਇਨਸਾਫ ਦਿਵਾਉਣ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਜਨਹਿਤ ਰਿਟ ਪਟੀਸ਼ਨ ਕਰਕੇ ਅਦਾਲਤ ਦੇ ਸਾਹਮਣੇ ਕਿਸਾਨਾਂ ਦਾ ਪੱਖ ਮਜਬੂਤੀ ਨਾਲ ਰੱਖਿਆ ਹੈ ਉਹ ਕਾਬਿਲੇ ਤਾਰੀਫ ਹੈ ਅਤੇ 18 ਕਿਸਾਨ ਜਥੇਬੰਦੀਆਂ ਨੇ ਪਟੀਸ਼ਨਰ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਤੁਸੀਂ ਇਕੱਲੇ ਨਹੀਂ ਅਸੀਂ ਹਰ ਵਕਤ ਤੁਹਾਡੇ ਨਾਲ ਹਾਂ। ਚੌਥੇ ਮਤੇ ਵਿੱਚ ਜੋ ਪਿਛਲੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਨਾਲ ਖੁੱਲੇ ਵਪਾਰਕ ਸਮਝੌਤੇ ਕੀਤੇ ਗਏ ਹਨ ਉਹ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਇਸ ਲਈ ਭਾਰਤ ਸਰਕਾਰ ਨੂੰ ਅਮਰੀਕਾ ਨਾਲ ਕੀਤੇ ਸਮਝੌਤਿਆਂ ਤੋਂ ਵਾਪਿਸ ਆਉਣਾ ਚਾਹੀਦਾ ਹੈ। ਪੰਜਵੇਂ ਮਤੇ ਵਿੱਚ ਕਿਸਾਨ ਕਨਵੈਨਸ਼ਨ ਵਿੱਚ ਮਹਿਸੂਸ ਹੋਇਆ ਹੈ ਕਿ ਭਾਵੇਂ ਵੱਖ—ਵੱਖ ਸੂਬਿਆਂ ਵਿੱਚ ਕਿਸਾਨ ਜਥੇਬੰਦੀਆਂ ਗਰੁੱਪਾ ਦੇ ਰੂਪ ਵਿੱਚ ਕਿਸਾਨ ਮਸਲਿਆਂ ਤੇ ਅੰਦੋਲਨ ਕਰ ਰਹੀਆਂ ਹਨ ਪਰ ਤਾਕਤਵਰ ਪ੍ਰਧਾਨ ਮੰੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਇਸ ਲਈ ਸਰਬਸੰਮਤੀ ਨਾਲ ਦੇਸ਼ ਦੇ ਵੱਡੇ ਕਿਸਾਨ ਲੀਡਰਾਂ ਨੂੰ ਅਪੀਲ ਕੀਤੀ ਗਈ ਕਿ ਇਕ ਪਲੇਟਫਾਰਮ ਤੇ ਇਕੱਠੇ ਹੋਵੇ।
ਸ੍ਰ. ਬਹਿਰੂ ਨੇ ਇਹ ਵੀ ਦੱਸਿਆ ਕਿ ਤਿੰਨ ਦਿਨ ਦੀ ਇਸ ਕਿਸਾਨ ਕਨਵੈਨਸ਼ਨ ਵਿੱਚ ਮਹਿਸੂਸ ਹੋਇਆ ਕਿ ਕੁੱਝ ਰਾਜਨੀਤਕ ਪਾਰਟੀਆਂ ਸੱਤਾ ਪ੍ਰਾਪਤੀ ਲਈ ਫਿਰਕੂ ਪੱਤਾ ਖੇਡ ਰਹੀਆਂ ਹਨ ਉਸ ਤੋਂ ਸੁਚੇਤ ਹੋਣ ਦੀ ਲੋੜ ਹੈ। ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਹੁਕਮਰਾਨਾ ਵਲੋਂ ਦੇਸ਼ ਦੇ ਭਲੇ ਦੀ ਬਜਾਏ ਕਿ ਸਿਰਫ ਹਿੰਦੂ ਮੁਸਲਿਮ ਦੇ ਨਾ ਤੇ ਹੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਅਖੀਰ ਵਿੱਚ ਸ੍ਰ. ਬਹਿਰੂ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਤੱਤ ਸਾਹਮਣੇ ਆਏ ਹਨ ਉਹ ਸੱਤ ਲੱਖ ਤੋਂ ਪਾਰ ਕਰ ਗਏ ਹਨ ਅਤੇ ਇਕੱਲੇ ਮਹਾਰਾਸ਼ਟਰ ਦੇ ਕਿਸਾਨਾਂ ਨੇ ਪਿਛਲੇ 5 ਸਾਲਾ ਵਿੱਚ 17000 ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਹਨ ਜ਼ੋ ਕਿ ਮਾਨਯੋਗ ਸੁਪਰੀਤ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਰਾਹੀਂ ਦਰਜ ਹੋ ਚੁੱਕੀਆਂ ਹਨ। ਅਖੀਰ ਵਿੱਚ ਸ੍ਰ. ਬਹਿਰੂ ਨੇ ਦੱਸਿਆ ਕਿ ਇਸ ਕੌਮੀ ਕਿਸਾਨ ਕੰਨਵੈਨਸ਼ਨ ਵਿੱਚ ਮੈਨੂੰ ਵੱਡੀ ਉਮਰ ਦਾ ਕਿਸਾਨ ਆਗੂ ਸਮਝ ਕੇ ਸਨਮਾਨ ਦਿੱਤਾ ਗਿਆ ਮੈਂ ਭਾਰਤ ਦੇ ਕਿਸਾਨਾਂ ਦਾ ਧੰਨਵਾਦੀ ਹਾਂ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


