ਸਾਊਦੀ ਅਰਬ ਵਿਖੇ ਮੁਸਲਿਮ ਭਾਈਚਾਰੇ ਦੀ ਮੁਕੱਦਸ ਹੱਜ ਯਾਤਰਾ 2026 ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਉਪਰੰਤ ਹੱਜ ਯਾਤਰੀਆਂ ਦੀ ਵਤਨ ਵਾਪਸੀ ਦਾ ਸਿਲਸਿਲਾ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਹੱਜ ਕਮੇਟੀ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਦੇਖ-ਰੇਖ ਹੇਠ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ ਵਿੱਚੋਂ 117 ਹਾਜੀਆਂ ਦਾ ਇੱਕ ਵੱਡਾ ਜਥਾ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਪਹੁੰਚਿਆ। ਹਾਜੀਆਂ ਦੀ ਸਵਾਗਤ ਲਈ ਦਿੱਲੀ ਏਅਰਪੋਰਟ ਦੇ ਬਾਹਰ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਜਿਵੇਂ ਹੀ ਹਾਜੀ ਹਵਾਈ ਅੱਡੇ ਦੇ ਟਰਮੀਨਲ ਤੋਂ ਬਾਹਰ ਆਏ, ਤਾਂ ਉੱਥੇ ਮੌਜੂਦ ਸਭ ਲੋਕਾਂ ਦੀਆਂ ਅੱਖਾਂ ਖ਼ੁਸ਼ੀ ਨਾਲ ਨਮ ਹੋ ਗਈਆਂ ਅਤੇ ਮਾਹੌਲ ਪੂਰੀ ਤਰ੍ਹਾਂ ਅਧਿਆਤਮਿਕ ਤੇ ਭਾਵੁਕ ਰੰਗ ਵਿੱਚ ਰੰਗਿਆ ਗਿਆ। ਪਰਿਵਾਰਾਂ ਵੱਲੋਂ ਹਾਜੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਹੱਜ ਦੀ ਮੁਬਾਰਕਬਾਦ ਦਿੰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਹਵਾਈ ਅੱਡੇ ’ਤੇ ਤਾਇਨਾਤ ਵਲੰਟੀਅਰਾਂ ਵੱਲੋਂ ਵੀ ਹਾਜੀਆਂ ਨੂੰ ਉਨ੍ਹਾਂ ਦਾ ਸਾਮਾਨ ਦਿਵਾਉਣ ਅਤੇ ਪੰਜਾਬ ਰਵਾਨਾ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ। ਵਤਨ ਪਰਤੇ ਹੱਜ ਯਾਤਰੀਆਂ ਮੁਹੰਮਦ ਖਾਲਿਦ, ਮੁਹੰਮਦ ਨਈਮ, ਮੁਹੰਮਦ ਇਮਰਾਨ ਅਤੇ ਮੁਹੰਮਦ ਫਿਆਜ ਆਦਿ ਨੇ ਮੱਕਾ ਅਤੇ ਮਦੀਨਾ ਸ਼ਰੀਫ਼ ਦੇ ਆਪਣੇ ਪਵਿੱਤਰ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਚਿਹਰਿਆਂ ’ਤੇ ਯਾਤਰਾ ਸਫ਼ਲ ਹੋਣ ਦਾ ਸੁਕੂਨ ਅਤੇ ਰੂਹਾਨੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਪਵਿੱਤਰ ਹਰਮਨ ਸ਼ਰੀਫ਼ੈਨ ਵਿਖੇ ਖ਼ਾਸ ਤੌਰ ’ਤੇ ਭਾਰਤ ਦੀ ਅਮਨ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਪੰਜਾਬ ਦੀ ਚੜ੍ਹਦੀ ਕਲਾ ਤੇ ਖ਼ੁਸ਼ਹਾਲੀ ਲਈ ਵਿਸ਼ੇਸ਼ ਦੁਆਵਾਂ ਮੰਗੀਆਂ ਹਨ। ਹਾਜੀਆਂ ਨੇ ਸਰਕਾਰ ਅਤੇ ਹੱਜ ਕਮੇਟੀ ਵੱਲੋਂ ਰਿਹਾਇਸ਼, ਖਾਣ-ਪੀਣ, ਮੈਡੀਕਲ ਅਤੇ ਆਵਾਜਾਈ ਦੇ ਕੀਤੇ ਸੁਚੱਜੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਹਰ ਸਾਲ ਹੱਜ ਯਾਤਰੀਆਂ ਦੇ ਫਾਰਮ ਮੁਫ਼ਤ ਭਰਨ ਦੀ ਸੇਵਾ ਨਿਭਾਉਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਰ ਪੰਜਾਬ ਭਰ ਤੋਂ ਕੁੱਲ 310 ਸ਼ਰਧਾਲੂ ਹੱਜ ਯਾਤਰਾ ’ਤੇ ਗਏ ਸਨ, ਜਿਨ੍ਹਾਂ ਵਿੱਚ 167 ਮਰਦ ਅਤੇ 143 ਔਰਤਾਂ ਸ਼ਾਮਲ ਹਨ। ਹੁਣ ਤੱਕ ਕੁੱਲ 143 ਹਾਜੀ ਸੁਰੱਖਿਅਤ ਵਤਨ ਪਰਤ ਚੁੱਕੇ ਹਨ। ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 05 ਜੂਨ ਨੂੰ 18, 06 ਜੂਨ ਨੂੰ 04, 07 ਜੂਨ ਨੂੰ 02, 10 ਜੂਨ ਨੂੰ 02 ਅਤੇ ਅੱਜ 15 ਜੂਨ ਨੂੰ 117 ਹਾਜੀ ਪਰਤੇ ਹਨ। ਮਾਸਟਰ ਅਬਦੁਲ ਅਜ਼ੀਜ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਹਾਜੀ ਵੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਉਡਾਨਾਂ ਰਾਹੀਂ ਪਰਤਣਗੇ, ਜਿਨ੍ਹਾਂ ਵਿੱਚ 16 ਜੂਨ ਨੂੰ 125 ਹਾਜੀ, 17 ਜੂਨ ਨੂੰ 06 ਹਾਜੀ, 21 ਜੂਨ ਨੂੰ 27 ਹਾਜੀ ਅਤੇ 25 ਜੂਨ ਨੂੰ ਆਖ਼ਰੀ ਜਥੇ ਦੇ 09 ਹਾਜੀ ਵਤਨ ਪਹੁੰਚਣਗੇ। ਪੰਜਾਬ ਸਟੇਟ ਹੱਜ ਕਮੇਟੀ ਦੇ ਅਧਿਕਾਰੀਆਂ ਅਨੁਸਾਰ, ਸਾਰੇ ਹਾਜੀਆਂ ਦੀ ਸੁਰੱਖਿਅਤ ਅਤੇ ਸੁਖਾਲੀ ਵਾਪਸੀ ਲਈ ਦਿੱਲੀ ਹਵਾਈ ਅੱਡੇ ’ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਮੁਸਾਫ਼ਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


