ਦੇਸ਼ ਭਰ ਦੇ ਹਸਪਤਾਲਾਂ ਵਿੱਚ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਬਾਰੇ ਸਰਕਾਰ ਨੇ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ, ਭਾਰਤ ਦੇ ਡਰੱਗ ਪ੍ਰਾਈਸ ਰੈਗੂਲੇਟਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਪਲੈਟੀਨਮ-ਅਧਾਰਤ ਕੈਂਸਰ ਦੀਆਂ ਦੋ ਪ੍ਰਮੁੱਖ ਦਵਾਈਆਂ ਦੀ ਸੀਲਿੰਗ ਕੀਮਤ ਵਿੱਚ 50 ਫੀਸਦੀ ਦਾ ਵੱਡਾ ਵਾਧਾ ਕਰ ਦਿੱਤਾ ਹੈ।
ਦਰਅਸਲ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਮਾਲ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਕਾਰਨ ਭਾਰਤ ਵਿੱਚ ਇਨ੍ਹਾਂ ਦਵਾਈਆਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਬਾਜ਼ਾਰ ਵਿੱਚ ਇਨ੍ਹਾਂ ਦੀ ਸਪਲਾਈ ਬੁਰੀ ਤਰ੍ਹਾਂ ਵਿਗੜ ਚੁੱਕੀ ਸੀ।
ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ, ਖ਼ਾਸ ਕਰਕੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਸਹੂਲਤਾਂ ਵਿੱਚ ਮਰੀਜ਼ ਪਿਛਲੇ ਕਈ ਦਿਨਾਂ ਤੋਂ ਪਲੈਟੀਨਮ-ਅਧਾਰਤ ਕੈਂਸਰ ਦਵਾਈਆਂ ‘ਸਿਸਪਲੇਟਿਨ’ ਅਤੇ ‘ਕਾਰਬੋਪਲਾਟਿਨ’ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਇਹ ਦਵਾਈਆਂ ਮੁੱਖ ਤੌਰ ‘ਤੇ ਅੰਡਕੋਸ਼ , ਫੇਫੜਿਆਂ ਅਤੇ ਬਲੈਡਰ ਕੈਂਸਰ ਦੇ ਇਲਾਜ ਲਈ ਰਾਮਬਾਣ ਮੰਨੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ ਸਿੱਧੇ ਤੌਰ ‘ਤੇ ਸਰਕਾਰ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ
ਸਿਸਪਲੇਟਿਨ : ਇਸ ਦਵਾਈ ਦੀ ਸੀਲਿੰਗ ਦਰ ਹੁਣ 7.26 ਰੁਪਏ ਤੋਂ ਵਧਾ ਕੇ 10.89 ਰੁਪਏ ਪ੍ਰਤੀ ਐਮ.ਐਲ. ਕਰ ਦਿੱਤੀ ਗਈ ਹੈ।
ਕਾਰਬੋਪਲਾਟਿਨ : ਇਸ ਦੀ ਕੀਮਤ ਟੈਕਸਾਂ ਨੂੰ ਛੱਡ ਕੇ ਪਹਿਲਾਂ 60.49 ਰੁਪਏ ਸੀ, ਜਿਸ ਨੂੰ ਹੁਣ ਵਧਾ ਕੇ 90.74 ਰੁਪਏ ਪ੍ਰਤੀ ਐਮ.ਐਲ. ਕਰ ਦਿੱਤਾ ਗਿਆ ਹੈ।
ਐਨ.ਪੀ.ਪੀ.ਏ. ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਓਨਕੋਲੋਜੀ ਦਵਾਈਆਂ ਦੀ ਨਿਰਵਿਘਨ ਸਪਲਾਈ ਦੇਸ਼ ਦੀ ਪਬਲਿਕ ਹੈਲਥ ਲਈ ਬਹੁਤ ਜ਼ਰੂਰੀ ਹੈ, ਇਸ ਲਈ ਕੀਮਤਾਂ ਵਿੱਚ ਇਹ ਵਾਧਾ ਸਿਰਫ਼ ਇੱਕ ਵਾਰ ਦੀ ਸੋਧ ਹੈ, ਜਿਸ ਦੀ 6 ਮਹੀਨਿਆਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਦੇਸ਼ ਵਿੱਚ ਇਹ ਦਵਾਈਆਂ ਸਿਪਲਾ ਇੰਟਾਸ ਫਾਰਮਾਸਿਊਟੀਕਲਜ਼ , ਨੈਪ੍ਰੋਡ ਲਾਈਫ ਸਾਇੰਸਿਜ਼ ਅਤੇ ਵੀਨਸ ਰੈਮੇਡੀਜ਼ ਵਰਗੀਆਂ ਵੱਡੀਆਂ ਫਾਰਮਾ ਕੰਪਨੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ।
ਭਾਰਤ ਕੈਂਸਰ ਦੀਆਂ ਇਨ੍ਹਾਂ ਦਵਾਈਆਂ ਨੂੰ ਬਣਾਉਣ ਲਈ ਲੋੜੀਂਦੇ ਪਲੈਟੀਨਮ ਯਾਨੀ ‘ਚਿੱਟੀ ਧਾਤ’ ਦੀ ਦਰਾਮਦ ਲਈ ਪੂਰੀ ਤਰ੍ਹਾਂ ਵਿਦੇਸ਼ਾਂ ‘ਤੇ ਨਿਰਭਰ ਹੈ। ਇਸ ਧਾਤ ਦੀ ਵਰਤੋਂ ਗਹਿਣਿਆਂ ਅਤੇ ਆਟੋਮੋਬਾਈਲਜ਼ ਤੋਂ ਲੈ ਕੇ ਦਵਾਈਆਂ ਬਣਾਉਣ ਤੱਕ ਹੁੰਦੀ ਹੈ। ਡਾਕਟਰਾਂ ਅਤੇ ਫਾਰਮਾਸਿਊਟੀਕਲ ਉਦਯੋਗ ਦੇ ਮਾਹਿਰਾਂ ਮੁਤਾਬਕ, ਦੱਖਣੀ ਅਫ਼ਰੀਕਾ ਵਰਗੇ ਦੁਨੀਆ ਦੇ ਪ੍ਰਮੁੱਖ ਉਤਪਾਦਕ ਦੇਸ਼ਾਂ ਤੋਂ ਪਲੈਟੀਨਮ ਦੀ ਸਪਲਾਈ ਬਹੁਤ ਘੱਟ ਗਈ ਹੈ, ਜਦਕਿ ਮੱਧ ਪੂਰਬ ਵਿੱਚ ਚੱਲ ਰਹੇ ਫ਼ੌਜੀ ਸੰਘਰਸ਼ ਨੇ ਗਲੋਬਲ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


