ਆਖਰਕਾਰ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਮੁਹਾਲੀ ਦਾ ਮੇਅਰ ਬਣ ਹੀ ਗਿਆ। ਆਰਪੀ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਬਣਾਇਆ ਗਿਆ। ਇਹ ਦੋਵੇਂ ਵੀ ਵਿਧਾਇਕ ਧੜੇ ਦੇ ਕੌਂਸਲਰ ਹਨ। ਇਹ ਚੋਣ ਹਾਊਸ ’ਚ ਕੌਂਸਲਰਾਂ ਦੇ ਹੱਥ ਖੜ੍ਹੇ ਕਰਵਾ ਕੇ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਮੇਤ ਕੈਬਨਿਟ ਮੰਤਰੀ ਅਮਨ ਅਰੋੜਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਡਵੀਜ਼ਨਲ ਕਮਿਸ਼ਨਰ ਮਨਵੇਸ ਸਿੰਘ ਸਿੱਧੂ ਵੀ ਮੌਜੂਦ ਸਨ। ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਵਿਧਾਇਕ ਕੁਲਵੰਤ ਸਿੰਘ ਨਾਲ ਇੱਕੋ ਸਮੇਂ ਇਕੱਠੇ ਪਹੁੰਚੇ।
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਅਹਲੂਵਾਲੀਆ ਦੋ ਪ੍ਰਮੁੱਖ ਦਾਅਵੇਦਾਰ ਸਨ। ਹਾਲਾਂਕਿ ਇਨਸਾਫ ਪਸੰਦ ਵਿਅਕਤੀਆਂ ਤੇ ਆਪ ਵਲੰਟੀਅਰਾਂ ਵੱਲੋਂ ਸਮਾਣਾ ਦੇ ਮੇਅਰ ਬਣਨ ਦੀਆਂ ਪੋਸਟਾਂ ਅਪਲੋਡ ਕਰ ਕੇ ਸੋਸ਼ਲ ਮੀਡੀਆ ’ਤੇ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਪਹਿਲਾਂ ਹੀ ਆਇਆ ਹੋਇਆ ਹੈ।
Breaking News
- ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
- ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ
- ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ
- ਐਸ.ਸੀ., ਬੀ.ਸੀ. ਲੈਕਚਰਾਰ ਸਿੱਧੀ ਭਰਤੀ ਵਿੱਚ ਰਿਜਰਵੇਸ਼ਨ ਕੋਟਾ ਨਾ ਦੇਣ ਤੇ ਕੀਤਾ ਰੋਸ ਪ੍ਰਦਰਸ਼ਨ
- ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ਼ ਕਰਨੇ ਆਪ ਸਰਕਾਰ ਦੀ ਬੁਖ਼ਲਾਹਟ ਦੀ ਨਿਸ਼ਾਨੀ : ਮੋਹਿਤ ਮਹਿੰਦਰਾ
- ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ ਅੰਮ੍ਰਿਤਸਰ, 2 ਸਤੰਬਰ (ਰਾਜੇਸ਼ ਡੈਨੀ)
- ਪ੍ਰਤਾਪ ਬਾਜਵਾ ਦੇ ਸਰਕਾਰ ’ਤੇ ਤਿੱਖੇ ਹਮਲੇ, ਮੁਲਾਜ਼ਮਾਂ ਦੇ ਬਕਾਏ ਤੋਂ ਈਡੀ ਦੇ ਪੱਤਰਾਂ ਤੱਕ ਚੁੱਕੇ ਸਵਾਲ
- 1984 ਦੇ ਕਤਲੇਆਮ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਕੇ ‘ਆਪ’ ’ਤੇ ਵਰ੍ਹੇ ਐਚਐਸ ਫੂਲਕਾ ਕਿਹਾ- ਪੀੜਤਾਂ ਨੂੰ ਸਿਆਸੀ ਤੌਰ ’ਤੇ ਵਰਤਿਆ ਗਿਆ


