ਰਾਏਕੋਟ-ਧੂਰੀ ਮੁੱਖ ਸੜਕ ’ਤੇ ਸਥਿਤ ਰਾਏਕੋਟ ਰਜਵਾਹੇ ਦੇ ਗੈਬੀ ਪੁੱਲ ਤੋਂ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਪਾਣੀ ਦੀ ਲੀਕੇਜ ਨੇ ਇਲਾਕੇ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਲਗਭਗ 3 ਤੋਂ 4 ਸਾਲਾਂ ਤੋਂ ਜਾਰੀ ਇਸ ਸਮੱਸਿਆ ਬਾਰੇ ਕਈ ਵਾਰ ਸੰਬੰਧਿਤ ਨਹਿਰੀ ਵਿਭਾਗ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਗੈਬੀ ਪੁੱਲ ਦੇ ਹੇਠਾਂ ਅਤੇ ਆਸ-ਪਾਸ ਲਗਾਤਾਰ ਪਾਣੀ ਰਿਸਣ ਕਾਰਨ ਵੱਡੀ ਮਾਤਰਾ ਵਿੱਚ ਨਹਿਰੀ ਪਾਣੀ ਨੇੜਲੇ ਖੇਤਾਂ ਵਿੱਚ ਜਮ?ਹਾਂ ਹੋ ਰਿਹਾ ਹੈ। ਇਸ ਨਾਲ ਖੇਤਾਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਤਿਆਰ ਕੀਤੀ ਗਈ ਰਾਏਕੋਟ-ਧੂਰੀ ਸੜਕ ਨੂੰ ਵੀ ਇਸ ਲਗਾਤਾਰ ਰਿਸਾਅ ਕਾਰਨ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ। ਸੜਕ ਦੇ ਕਿਨਾਰਿਆਂ ’ਤੇ ਨਮੀ ਅਤੇ ਪਾਣੀ ਇਕੱਠਾ ਹੋਣ ਕਾਰਨ ਸੜਕ ਦੀ ਮਜ਼ਬੂਤੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਆਵਾਜਾਈ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕੇ ਦੇ ਨੰਬਰਦਾਰ ਬਾਵਾ ਸਿੰਘ ਗਿੱਲ ਨੇ ਕਿਹਾ ਕਿ ਗੈਬੀ ਪੁੱਲ ਦੀ ਲੀਕੇਜ ਹੁਣ ਇੱਕ ਗੰਭੀਰ ਮਸਲਾ ਬਣ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਮਾਮਲਾ ਉਠਾਉਣ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਕਿਸਾਨ ਸੰਚਾਈ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਕੋਲ ਲਿਖਤੀ ਸ਼ਿਕਾਇਤ ਦੇ ਕੇ ਵਿਭਾਗ ਦੀ ਲਾਪਰਵਾਹੀ ਨੂੰ ਬੇਨਕਾਬ ਕਰਨਗੇ।
ਡੱਬੀ
ਕੀ ਕਹਿਣਾ ਹੈ ਸੰਬੰਧਿਤ ਐੱਸ.ਡੀ.ਓ………..
ਇਸ ਮਾਮਲੇ ਬਾਰੇ ਸੰਬੰਧਿਤ ਐੱਸ.ਡੀ.ਓ. ਜਗਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਗੈਬੀ ਪੁੱਲ ਦੀ ਲੀਕੇਜ ਦਾ ਮਾਮਲਾ ਵਿਭਾਗ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਸਥਾਈ ਹੱਲ ਲਈ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਗਲੇ ਦੋ ਤੋਂ ਤਿੰਨ ਮਹੀਨਿਆਂ ਦੇ ਅੰਦਰ ਕੰਮ ਮੁਕੰਮਲ ਕਰਕੇ ਲੀਕੇਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਭਰੋਸਿਆਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਕਾਰਵਾਈ ਦੇਖਣਾ ਚਾਹੁੰਦੇ ਹਨ।
Breaking News
- ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
- ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ
- ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ
- ਐਸ.ਸੀ., ਬੀ.ਸੀ. ਲੈਕਚਰਾਰ ਸਿੱਧੀ ਭਰਤੀ ਵਿੱਚ ਰਿਜਰਵੇਸ਼ਨ ਕੋਟਾ ਨਾ ਦੇਣ ਤੇ ਕੀਤਾ ਰੋਸ ਪ੍ਰਦਰਸ਼ਨ
- ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ਼ ਕਰਨੇ ਆਪ ਸਰਕਾਰ ਦੀ ਬੁਖ਼ਲਾਹਟ ਦੀ ਨਿਸ਼ਾਨੀ : ਮੋਹਿਤ ਮਹਿੰਦਰਾ
- ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ ਅੰਮ੍ਰਿਤਸਰ, 2 ਸਤੰਬਰ (ਰਾਜੇਸ਼ ਡੈਨੀ)
- ਪ੍ਰਤਾਪ ਬਾਜਵਾ ਦੇ ਸਰਕਾਰ ’ਤੇ ਤਿੱਖੇ ਹਮਲੇ, ਮੁਲਾਜ਼ਮਾਂ ਦੇ ਬਕਾਏ ਤੋਂ ਈਡੀ ਦੇ ਪੱਤਰਾਂ ਤੱਕ ਚੁੱਕੇ ਸਵਾਲ
- 1984 ਦੇ ਕਤਲੇਆਮ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਕੇ ‘ਆਪ’ ’ਤੇ ਵਰ੍ਹੇ ਐਚਐਸ ਫੂਲਕਾ ਕਿਹਾ- ਪੀੜਤਾਂ ਨੂੰ ਸਿਆਸੀ ਤੌਰ ’ਤੇ ਵਰਤਿਆ ਗਿਆ


