ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਖ਼ਾਸ ਪ੍ਰਭਾਵ ਛੱਡਣ ਵਾਲਾ ਸਿਆਸੀ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ ਜਦੋਂ ਹਲਕਾ ਦਾਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ, ਪੰਥ ਅਤੇ ਪੰਜਾਬੀਅਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਪਲੇਟਫਾਰਮ ਨਾਲ ਸਾਂਝ ਦਾ ਐਲਾਨ ਕੀਤਾ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ , ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਮਨਦੀਪ ਸਿੰਘ ਸਿੱਧੂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ੍ਰ ਮਨਪ੍ਰੀਤ ਸਿੰਘ ਇਆਲੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਦਾ ਪਾਰਟੀ ਨਾਲ ਜੁੜਨਾ ਸਿਰਫ਼ ਇੱਕ ਵਿਅਕਤੀ ਦੀ ਸ਼ਮੂਲੀਅਤ ਨਹੀਂ, ਸਗੋਂ ਪੰਜਾਬ ਦੇ ਹੱਕਾਂ ਲਈ ਲੜ ਰਹੀਆਂ ਵਿਚਾਰਧਾਰਕ ਤਾਕਤਾਂ ਦੇ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਸਮੇਂ ਤਜ਼ਰਬੇਕਾਰ, ਸਿਧਾਂਤਕ ਅਤੇ ਲੋਕਾਂ ਨਾਲ ਜੁੜੇ ਆਗੂਆਂ ਦਾ ਇਸ ਸੰਘਰਸ਼ ਦਾ ਹਿੱਸਾ ਬਣਨਾ ਬਹੁਤ ਮਹੱਤਵ ਰੱਖਦਾ ਹੈ। ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮਕਸਦ ਪੰਜਾਬ ਦੇ ਸੰਵਿਧਾਨਕ ਹੱਕਾਂ, ਨੌਜਵਾਨੀ ਦੇ ਭਵਿੱਖ, ਕਿਸਾਨੀ, ਪਾਣੀਆਂ, ਭਾਸ਼ਾ, ਸੱਭਿਆਚਾਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਹੇਠ ਹੈ, ਕਿਸਾਨੀ ਸੰਕਟ ਡੂੰਘਾ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਜਿਸ ਕਾਰਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਬਣਤਰ ਪ੍ਰਭਾਵਿਤ ਹੋ ਰਹੀ ਹੈ। ਸ੍ਰ ਇਆਲੀ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪੰਜਾਬ-ਪੱਖੀ ਅਤੇ ਲੋਕ-ਪੱਖੀ ਤਾਕਤਾਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ, ਪੰਥ ਅਤੇ ਪੰਜਾਬੀਅਤ ਦੇ ਹੱਕਾਂ ਲਈ ਆਪਣੀ ਆਵਾਜ਼ ਪਹਿਲਾਂ ਨਾਲੋਂ ਵੱਧ ਦ੍ਰਿੜਤਾ ਨਾਲ ਬੁਲੰਦ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ। ਭਾਈ ਸਰਬਜੀਤ ਸਿੰਘ ਖ਼ਾਲਸਾ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਸ੍ਰ ਮਨਪ੍ਰੀਤ ਸਿੰਘ ਇਆਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਚੱਲ ਰਹੇ ਇਸ ਸੰਘਰਸ਼ ਵਿੱਚ ਹਰ ਉਸ ਵਿਅਕਤੀ ਦਾ ਸਵਾਗਤ ਹੈ ਜੋ ਸੂਬੇ ਦੀ ਤਰੱਕੀ, ਨੌਜਵਾਨੀ ਦੇ ਭਵਿੱਖ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਲੀਡਰਸ਼ਿਪ ਵਿੱਚੋਂ ਭਾਈ ਹਰਭਜਨ ਸਿੰਘ ਤੁੜ, ਬਾਬੂ ਸਿੰਘ ਬਰਾੜ, ਸ੍ਰ ਕਾਬਲ ਸਿੰਘ, ਭਾਈ ਰਛਪਾਲ ਸਿੰਘ ਸੋਸਣ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਕਰਨਵੀਰ ਸਿੰਘ, ਭਾਈ ਜਸ਼ਨਦੀਪ ਸਿੰਘ, ਭਾਈ ਸੰਦੀਪ ਸਿੰਘ ਰੁਪਾਲੋਂ, ਭਾਈ ਜਸਵਿੰਦਰ ਸਿੰਘ ਡਰੌਲੀ, ਲਾਲੀ ਰੱਈਆ ਜੀ, ਸ੍ਰ ਗੁਰਸੇਵਕ ਸਿੰਘ, ਸੁਖਬੀਰ ਸਿੰਘ ਵਲਟੋਹਾ ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।
Breaking News
- ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
- ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ
- ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ
- ਐਸ.ਸੀ., ਬੀ.ਸੀ. ਲੈਕਚਰਾਰ ਸਿੱਧੀ ਭਰਤੀ ਵਿੱਚ ਰਿਜਰਵੇਸ਼ਨ ਕੋਟਾ ਨਾ ਦੇਣ ਤੇ ਕੀਤਾ ਰੋਸ ਪ੍ਰਦਰਸ਼ਨ
- ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ਼ ਕਰਨੇ ਆਪ ਸਰਕਾਰ ਦੀ ਬੁਖ਼ਲਾਹਟ ਦੀ ਨਿਸ਼ਾਨੀ : ਮੋਹਿਤ ਮਹਿੰਦਰਾ
- ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ ਅੰਮ੍ਰਿਤਸਰ, 2 ਸਤੰਬਰ (ਰਾਜੇਸ਼ ਡੈਨੀ)
- ਪ੍ਰਤਾਪ ਬਾਜਵਾ ਦੇ ਸਰਕਾਰ ’ਤੇ ਤਿੱਖੇ ਹਮਲੇ, ਮੁਲਾਜ਼ਮਾਂ ਦੇ ਬਕਾਏ ਤੋਂ ਈਡੀ ਦੇ ਪੱਤਰਾਂ ਤੱਕ ਚੁੱਕੇ ਸਵਾਲ
- 1984 ਦੇ ਕਤਲੇਆਮ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਕੇ ‘ਆਪ’ ’ਤੇ ਵਰ੍ਹੇ ਐਚਐਸ ਫੂਲਕਾ ਕਿਹਾ- ਪੀੜਤਾਂ ਨੂੰ ਸਿਆਸੀ ਤੌਰ ’ਤੇ ਵਰਤਿਆ ਗਿਆ


