ਅੱਜ ਇੱਥੇ ਜਾਮਾ ਮਸਜਿਦ ਈਦਗਾਹ ਵਿਖੇ ਭਾਰੀ ਤਾਦਾਦ ਵਿੱਚ ਮੁਸਲਿਮ ਭਾਈਚਾਰਾ ਵੱਲੋਂ ਈਦ ਉੱਲ ਅਜ਼ਹਾ ਦੀ ਨਮਾਜ਼ ਹਾਜੀ ਉਮਰ ਦੀ ਇਮਾਮ ਦੀ ਰਹਿਬਰੀ ਵਿੱਚ ਪੜ੍ਹੀ ਗਈ। ਇਸ ਮੌਕੇ ਉਨ੍ਹਾਂ ਆਪਣੇ ਬਿਆਨ ਵਿੱਚ ਦੱਸਿਆ ਕਿ ਈਦ ਉੱਲ ਅਜਾਹ ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਜੋ ਕਿ ਅੱਲਾਹ ਦੇ ਹੁਕਮ ਅਨੁਸਾਰ ਹਜ਼ਰਤ ਇਬ੍ਰਾਹੀਮ ਵੱਲੋਂ ਆਪਣੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇ ਨਾਲ ਜੁੜੀ ਹੋਈ ਹੈ। ਇੱਕ ਬਾਪ ਵੱਲੋਂ ਅੱਲਾਹ ਦੇ ਹੁਕਮ ਤੇ ਆਪਣੀ ਸਭ ਤੋਂ ਪਿਆਰੀ ਚੀਜ਼ ਦਾ ਅੱਲਾ ਦੇ ਰਸਤੇ ਕੁਰਬਾਨ ਕਰਨਾ ਤੇ ਬੇਟੇ ਵੱਲੋਂ ਬਾਪ ਨੂੰ ਅੱਲਾਹ ਦੀ ਰਜ਼ਾ ਵਿੱਚ ਆਪਣੀ ਕੁਰਬਾਨੀ ਲਈ ਪੇਸ਼ ਕਰਨਾ ਇੱਕ ਅਨੋਖੀ ਮਿਸਾਲ ਹੈ।ਕੁਰਬਾਨੀ ਹਰ ਉਸ ਨਫਸ ਤੇ ਕਾਬੂ ਪਾਉਣ ਦਾ ਨਾਮ ਹੈ ਜੋ ਇਨਸਾਨੀਅਤ ਦੇ ਖਿਲਾਫ ਹੋਵੇ । ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਨੇ ਐਚ ਆਰ ਮੋਫ਼ਰ ਵੱਲੋਂ ਸਮੂਹ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਭਾਈਚਾਰਿਕ ਸਾਂਝ ਤੇ ਪਹਿਰਾ ਦੇਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਇੱਕ ਦੂਸਰੇ ਨਾਲ ਪਿਆਰ ਤੇ ਮੁਹੱਬਤ ਨਾਲ ਰਹਿਣ ਅਤੇ ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਵੀ ਕੁਰਬਾਨੀ ਦਾ ਹਿੱਸਾ ਹੈ।ਉਹਨਾਂ ਕਿਹਾ ਕਿ ਇਸ ਦਿਹਾੜੇ ਤੇ ਸਾਨੂੰ ਵਾਤਾਵਰਣ ਦੀ ਸੰਭਾਲ ਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।ਉੰਨਾਂ ਕਿਹਾ ਕਿ ਮੁਸਲਿਮ ਫ਼ਰੰਟ ਪੰਜਾਬ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੁੜ ਕੇ ਚੱਲਣ ਦੀ ਅਪੀਲ ਕਰਦੇ ਹਾਂ ਅਤੇ ਸਮਾਜਿਕ ਕੰਮਾਂ ਨੂੰ ਆਪਣੇ ਯੋਗਦਾਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।ਉਨਾਂ ਜਿਲ੍ਹਾ ਮਾਨਸਾ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦਾ ਵਧੀਆ ਸਹਿਯੋਗ ਕਰਨ ਤੇ ਧੰਨਵਾਦ ਕੀਤਾ।ਇਸ ਮੌਕੇ ਵਾਈਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਾ ਕਿਹਾ ਕਿ ਇਸ ਦਿਨ ਕੁਰਬਾਨੀ ਦੇ ਦਿਨ ਵਜੋਂ ਜਾਣ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਲਈ ਚਟਾਨ ਵਾਂਗ ਖੜਾ ਹੋ ਕੇ ਆਪਣੇ ਵਤਨ ਲਈ ਹਮੇਸ਼ਾ ਕੁਰਬਾਨ ਹੋਣ ਲਈ ਤਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਪ੍ਰੋਫੈਸਰ ਡਾ. ਹਸਨ ਸਰਦਾਰ ਮੋਫ਼ਰ ਸਟੇਟ ਆਈ ਸੀ ਸੈਲ ਇੰਚਾਰਜ,ਸ਼ਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ ਮਾਨਸਾਅਤੇ ਰਵੀ ਖਾਨ ਸ਼ਹਿਰੀ ਪ੍ਰਧਾਨ ਮਾਨਸਾ ਵੱਲੋਂ ਸਮੂਹ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦਿਆਂ ਮੁਸਲਿਮ ਫਰੰਟ ਪੰਜਾਬ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਆਪਣੇ ਨਬੀਆਂ ਦੇ ਹੁਕਮ ਅਤੇ ਨਕਸ਼ ਕਦਮ ਤੇ ਚੱਲਣ ਦੀ ਵੀ ਅਪੀਲ ਕੀਤੀ।ਸ਼ਾਹਨਾਜ ਅਲੀ ਸਕੱਤਰ ਮੁਸਲਿਮ ਕਮੇਟੀ ਮਾਨਸਾ ਵੱਲੋਂ ਮੁਸਲਿਮ ਫ਼ਰੰਟ ਪੰਜਾਬ ਅਤੇ ਮੁਸਲਿਮ ਕਮੇਟੀ ਮਾਨਸਾ ਵੱਲੋਂ ਸਮੂਹ ਪਤਵੰਤਿਆਂ ਅਤੇ ਸਮੂਹ ਭਾਈਚਾਰੇ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੇ ਧਾਰਮਿਕ ਰਹੁਰੀਤਾਂ ਮੁਤਾਬਿਕ ਜਿੰਦਗੀ ਬਸਰ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹੋਰਾਂ ਤੋਂ ਇਲਾਵਾ ਮਾਸਟਰ ਸ਼ਮੀ ਖਾਨ ਮੁਹੰਮਦ ਇਕਬਾਲ ਮੋਫ਼ਰ, ਮਕਬੂਲ ਅਹਿਮਦ, ਗੋਰਾ ਖਾਨ,ਛਹਿਂਬਰ ਖਾਨ, ਹਸਨ ਖਾਨ, ਫਿਰੋਜ਼ ਖਾਨ ਤੇ ਹੋ ਅਬਦੁਲ ਬਾਰਿਕ,ਸਾਨੂ ਖਾਨ,ਜੱਗਾ ਖਾਨ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਹੋਏ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


