ਉਮਰ ਸਿੱਖਣ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਰਾਹ ਵਿੱਚ ਕਦੇ ਰੁਕਾਵਟ ਨਹੀਂ ਬਣਦੀ। ਇਸ ਗੱਲ ਨੂੰ 67 ਸਾਲਾ ‘ਸ਼ੂਟਰ ਦਾਦੀ’ ਸੁਮਨ ਬਾਂਸਲ ਨੇ ਸੱਚ ਕਰ ਦਿਖਾਇਆ ਹੈ। ਹਾਲ ਹੀ ਵਿੱਚ ਹੋਈ 51ਵੀਂ ਚੰਡੀਗੜ੍ਹ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ, 1 ਚਾਂਦੀ ਅਤੇ 1 ਕਾਂਸੀ ਦੇ ਤਮਗੇ ਜਿੱਤੇ।
ਸੁਮਨ ਬਾਂਸਲ ਨੂੰ ਸਕੂਲ ਸਮੇਂ ਤੋਂ ਹੀ ਸ਼ੂਟਿੰਗ ਦਾ ਸ਼ੌਕ ਸੀ। ਐਨਸੀਸੀ ਕੈਂਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਨਿਸ਼ਾਨੇਬਾਜ਼ ਬਣਨ ਦਾ ਸੁਪਨਾ ਜਾਗਿਆ, ਪਰ ਵਿਆਹ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਇਹ ਸੁਪਨਾ ਕਈ ਦਹਾਕਿਆਂ ਤੱਕ ਅਧੂਰਾ ਰਿਹਾ।
ਲਗਭਗ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਇੱਛਾ ਪਤੀ ਡਾ. ਸੁਰਿੰਦਰ ਬਾਂਸਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਸੇਵਾਮੁਕਤ ਡਾਇਰੈਕਟਰ, ਨਾਲ ਸਾਂਝੀ ਕੀਤੀ। ਪਤੀ ਦੇ ਸਹਿਯੋਗ ਨਾਲ ਉਨ੍ਹਾਂ ਨੇ ਸੈਕਟਰ-25 ਦੀ ਸ਼ੂਟਿੰਗ ਰੇਂਜ ਵਿੱਚ ਅਭਿਆਸ ਸ਼ੁਰੂ ਕੀਤਾ। ਪਹਿਲੇ ਹੀ ਸਾਲ ਉਨ੍ਹਾਂ ਨੇ ਸੂਬਾਈ ਅਤੇ ਨਾਰਥ ਜ਼ੋਨ ਪੱਧਰ ’ਤੇ 10 ਮੀਟਰ ਮੁਕਾਬਲੇ ਵਿੱਚ ਸੋਨੇ ਦੇ ਤਮਗੇ ਜਿੱਤੇ ਅਤੇ ਕੌਮੀ ਪੱਧਰ ਲਈ ਕੁਆਲੀਫਾਈ ਕੀਤਾ।
ਪਿਛਲੇ ਦਸੰਬਰ ਵਿੱਚ ਕੌਮੀ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਮਈ ਵਿੱਚ ਕੁਮਾਰ ਸੁੰਦਰਮ ਕੌਮੀ ਸ਼ੂਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹੁਣ ਚੰਡੀਗੜ੍ਹ ਸਟੇਟ ਚੈਂਪੀਅਨਸ਼ਿਪ ਵਿੱਚ ਚਾਰ ਤਮਗੇ ਜਿੱਤ ਕੇ ਉਹ ਹੋਰਨਾਂ ਸੀਨੀਅਰ ਔਰਤਾਂ ਲਈ ਪ੍ਰੇਰਣਾ ਬਣ ਗਈ ਹਨ।
ਪਰਿਵਾਰਕ ਦੋਸਤ ਨੀਰਜਾ ਗੁਪਤਾ ਨੇ ਕਿਹਾ ਕਿ ਜਿਸ ਉਮਰ ਵਿੱਚ ਕਈ ਔਰਤਾਂ ਆਮ ਤੌਰ ’ਤੇ ਕਿਟੀ ਪਾਰਟੀਆਂ ਤੱਕ ਸੀਮਤ ਰਹਿ ਜਾਂਦੀਆਂ ਹਨ, ਸੁਮਨ ਨੇ ਆਪਣਾ ਬਚਪਨ ਦਾ ਸੁਪਨਾ ਪੂਰਾ ਕਰਨ ਨੂੰ ਤਰਜੀਹ ਦਿੱਤੀ। ਸੁਮਨ ਹੁਣ ਸੰਗੀਤ ਨਾਲ ਵੀ ਜੁੜ ਰਹੀ ਹੈ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇੰਸਟਰੂਮੈਂਟਲ ਮਿਊਜ਼ਿਕ ਵਿੱਚ ਇੱਕ ਸਾਲਾ ਡਿਪਲੋਮਾ ਕੋਰਸ ਵੀ ਕਰ ਰਹੀ ਹੈ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


